LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

7th pay commission: ਜੁਲਾਈ 'ਚ ਵਧ ਸਕਦੈ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਇੰਨਾ ਹੋ ਸਕਦੈ ਵਾਧਾ

12m mulazam

ਨਵੀਂ ਦਿੱਲੀ- ਸਰਕਾਰੀ ਕਰਮਚਾਰੀਆਂ ਨੂੰ ਜਲਦ ਖੁਸ਼ਖਬਰੀ ਮਿਲ ਸਕਦੀ ਹੈ। ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿੱਚ ਜੁਲਾਈ ਵਿੱਚ ਵਾਧਾ ਕਰ ਸਕਦੀ ਹੈ। ਇਸ ਸਮੇਂ ਮੁਲਾਜ਼ਮਾਂ ਨੂੰ 34 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ। ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (ਏ.ਆਈ.ਸੀ.ਪੀ.ਆਈ. ਸੂਚਕਾਂਕ) 'ਚ ਵਾਧੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਮਹਿੰਗਾਈ ਭੱਤੇ 'ਚ ਚੰਗਾ ਵਾਧਾ ਕਰੇਗੀ।

Also Read: ਨਸ਼ਿਆਂ 'ਤੇ ਪੰਜਾਬ ਸਰਕਾਰ ਦਾ ਐਕਸ਼ਨ ਪਲਾਨ: CM ਮਾਨ ਨੇ DCs ਤੇ SSPs ਨਾਲ ਕੀਤੀ ਮੀਟਿੰਗ

ਧਿਆਨ ਯੋਗ ਹੈ ਕਿ ਸਰਕਾਰ ਸਾਲ ਵਿੱਚ ਦੋ ਵਾਰ ਮਹਿੰਗਾਈ ਭੱਤਾ ਦਿੰਦੀ ਹੈ। ਸਰਕਾਰ ਨੇ ਹਾਲ ਹੀ ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਸੀ। ਇਸ ਨੂੰ 3 ਫੀਸਦੀ ਵਧਾ ਕੇ 34 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਕ ਵਾਰ ਫਿਰ ਇਸ ਨੂੰ ਵਾਧਾ ਕੀਤਾ ਜਾਣਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਮਹਿੰਗਾਈ ਵਧਣ ਕਾਰਨ ਇਸ 'ਚ 3 ਦੀ ਬਜਾਏ 4 ਫੀਸਦੀ ਦਾ ਵਾਧਾ ਹੋਵੇਗਾ।

ਡੀਏ ਸਾਲ ਵਿੱਚ ਦੋ ਵਾਰ ਹੁੰਦਾ ਹੈ ਉਪਲਬਧ
ਕੇਂਦਰੀ ਕਰਮਚਾਰੀਆਂ ਨੂੰ ਦੋ ਵਾਰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਪਹਿਲਾ ਜਨਵਰੀ ਅਤੇ ਦੂਜਾ ਜੁਲਾਈ ਵਿੱਚ। ਪਿਛਲੇ ਕੁਝ ਦਿਨਾਂ ਵਿੱਚ ਮਹਿੰਗਾਈ ਦਰ ਬਹੁਤ ਵੱਧ ਗਈ ਹੈ। ਜਨਵਰੀ ਅਤੇ ਫਰਵਰੀ ਵਿੱਚ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI Index) ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ। ਜਨਵਰੀ 'ਚ ਇਹ 125.1 ਅੰਕ 'ਤੇ ਸੀ, ਜੋ ਫਰਵਰੀ 'ਚ ਘੱਟ ਕੇ 125 'ਤੇ ਆ ਗਿਆ। ਪਰ, ਮਾਰਚ ਵਿੱਚ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਿਆ ਅਤੇ ਇਹ 126 ਤੱਕ ਪਹੁੰਚ ਗਿਆ। ਜੇਕਰ ਇਹ ਸੂਚਕਾਂਕ ਹੋਰ ਵੀ ਵਧਦਾ ਹੈ ਤਾਂ ਸਰਕਾਰ ਨੂੰ ਮੁਲਾਜ਼ਮਾਂ ਦੇ ਡੀਏ ਵਿੱਚ ਵੀ ਵਾਧਾ ਕਰਨਾ ਪਵੇਗਾ।

Also Read: ਪੋਸਟਰ 'ਤੇ ਵਿਸ਼ਵ ਕੱਪ ਲਈ ਟੀਮ ਚੁਣ ਕੇ ਲੈ ਗਿਆ ਫੈਨ, ਟਵਿੱਟਰ 'ਤੇ ਲੋਕਾਂ ਨੇ ਲਏ ਮਜ਼ੇ

50 ਲੱਖ ਕਰਮਚਾਰੀਆਂ ਨੂੰ ਹੋਵੇਗਾ ਫਾਇਦਾ
ਇਸ ਸਾਲ ਦੀ ਸ਼ੁਰੂਆਤ 'ਚ ਸਰਕਾਰ ਨੇ ਇਕ ਵਾਰ ਡੀ.ਏ. ਵਧਾਇਆ ਹੈ। ਇਸ ਸਮੇਂ ਡੀਏ 34 ਫੀਸਦੀ ਹੈ। ਜੇਕਰ ਸਰਕਾਰ ਇਸ 'ਚ 4 ਫੀਸਦੀ ਦਾ ਵਾਧਾ ਕਰਦੀ ਹੈ ਤਾਂ ਇਹ 38 ਫੀਸਦੀ ਹੋ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ 50 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

ਇੰਨੀ ਵਧ ਜਾਵੇਗੀ ਤਨਖਾਹ
ਜਿਨ੍ਹਾਂ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 56,900 ਰੁਪਏ ਹੈ, ਉਨ੍ਹਾਂ ਨੂੰ 38 ਫੀਸਦੀ ਮਹਿੰਗਾਈ ਭੱਤਾ ਮਿਲਣ 'ਤੇ 21,622 ਰੁਪਏ ਡੀ.ਏ. ਮਿਲੇਗਾ। ਇਸ ਸਮੇਂ 34 ਫੀਸਦੀ ਦੀ ਦਰ ਨਾਲ 19,346 ਰੁਪਏ ਮਿਲ ਰਹੇ ਹਨ। ਡੀਏ ਵਿੱਚ 4 ਫੀਸਦੀ ਵਾਧੇ ਨਾਲ ਤਨਖਾਹ ਵਿੱਚ 2,276 ਰੁਪਏ ਦਾ ਵਾਧਾ ਹੋਵੇਗਾ। ਯਾਨੀ ਲਗਭਗ 27,312 ਰੁਪਏ ਸਾਲਾਨਾ ਤਨਖ਼ਾਹ ਦੇ ਤੌਰ 'ਤੇ ਜ਼ਿਆਦਾ ਮਿਲਣਗੇ।

In The Market