LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ 'ਚ ਢਿੱਗਾਂ ਡਿੱਗਣ ਕਾਰਣ 3 ਲੋਕਾਂ ਦੀ ਮੌਤ

17jan 18

ਸਿਰਮੌਰ : ਹਿਮਾਚਲ ਪ੍ਰਦੇਸ਼ (Himachal Pradesh) ਦੇ ਸਿਰਮੌਰ ਜ਼ਿਲੇ (Sirmour District) ਦੇ ਪਾਉਂਟਾ ਸਾਹਿਬ-ਸ਼ਿਲਾਈ ਨੈਸ਼ਨਲ ਹਾਈਵੇ (Paonta Sahib-Shilai National Highway) 'ਤੇ ਜ਼ਮੀਨ ਖਿਸਕਣ (Landslides) ਦੀ ਲਪੇਟ ਵਿਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ  (Police team) ਮੌਕੇ 'ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਸ਼ਿਲਾਈ ਤੋਂ ਮੀਨਸ ਪੁਲ ਤੱਕ 25 ਕਿਲੋਮੀਟਰ ਦਾ ਕਾਰਜ ਐੱਨ.ਐੱਚ. ਦੀ ਨਿਰਮਾਣ ਕੰਪਨੀ ਕਰ ਰਹੀ ਹੈ। ਸੋਮਵਾਰ ਨੂੰ ਮੀਨਸ ਦੇ ਕੋਲ ਉਸਾਰੀਅਧੀਨ ਨੈਸ਼ਨਲ ਹਾਈਵੇ 'ਤੇ ਕੁਝ ਮਜ਼ਦੂਰ ਕੰਮ ਵਿਚ ਜੁਟੇ ਹੋਏ ਸਨ। ਇਸ ਵਿਚਾਲੇ ਅਚਾਨਕ ਪਹਾੜਾਂ ਤੋਂ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਤਿੰਨ ਲੋਕ ਇਸ ਦੀ ਲਪੇਟ ਵਿਚ ਆ ਗਏ, ਜਿਸ ਵਿਚ ਪੋਕਲੇਨ ਮਸ਼ਈਨ ਆਪ੍ਰੇਟਰ ਜਤਿੰਦਰ ਅਤੇ ਅਸ਼ੋਕ ਕੁਮਾਰ ਮਲਬੇ ਹੇਠ ਦਬ ਗਏ। Also Read : ਯੂ.ਏ.ਈ. : ਆਬੂਧਾਬੀ ਦੇ ਕੌਮਾਂਤਰੀ ਹਵਾਈ ਅੱਡਿਆਂ 'ਤੇ ਦੋ ਵੱਡੇ ਧਮਾਕੇ, ਡਰੋਨ ਹਮਲੇ ਦਾ ਖਦਸ਼ਾ


ਉਥੇ ਹੀ ਟ੍ਰੈਕਸ ਵਾਹਨ ਚਾਲਕ ਕਾਹਨ ਸਿੰਘ ਵੀ ਮਲਬੇ ਹੇਠ ਦੱਬ ਗਿਆ। ਇਸ ਤੋਂ ਬਾਅਦ ਨੇੜੇ ਹੀ ਕੰਮ ਕਰ ਰਹੇ ਮਜ਼ਦੂਰ ਵੀ ਮੌਕੇ 'ਤੇ ਇਕੱਠੇ ਹੋਏ ਅਤੇ ਤਿੰਨਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਵਿਚ ਕਾਹਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਹੋਰ ਦੋ ਜ਼ਖਮੀਆਂ ਨੇ ਚੌਪਾਲ ਹਸਪਤਾਲ ਲਿਜਾਂਦੇ ਸਮੇਂ ਰਾਸਤੇ ਵਿਚ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਿਲਾਈ ਦੇ ਥਾਣਾ ਇੰਚਾਰਜ ਮਸਤਰਾਮ ਪੁਲਿਸ ਟੀਮ ਸਣੇ ਮੌਕੇ 'ਤੇ ਪਹੁੰਚੀ ਹੈ। ਡੀ.ਐੱਸ.ਪੀ. ਬੀਰ ਬਹਾਦੁਰ ਨੇ ਦੱਸਿਆ ਕਿ ਸ਼ਿਲਾਈ ਦੇ ਮੀਨਸ ਦੇ ਨੇੜੇ ਨੈਸ਼ਨਲ ਹਾਈਵੇ ਵਿਚ ਕੰਮ ਕਰਦੇ ਸਮੇਂ ਢਿੱਗਾਂ ਡਿੱਗਣ ਕਾਰਣ ਤਿੰਨ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਟੀਮ ਮੌਕੇ 'ਤੇ ਪਹੁੰਚ ਕੇ ਜਾਂਚ ਵਿਚ ਜੁੱਟ ਗਈ ਹੈ।

In The Market