LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂ.ਏ.ਈ. : ਆਬੂਧਾਬੀ ਦੇ ਕੌਮਾਂਤਰੀ ਹਵਾਈ ਅੱਡਿਆਂ 'ਤੇ ਦੋ ਵੱਡੇ ਧਮਾਕੇ, ਡਰੋਨ ਹਮਲੇ ਦਾ ਖਦਸ਼ਾ

17jan13

ਆਬੂਧਾਬੀ : ਸੰਯੁਕਤ ਅਰਬ ਅਮੀਰਾਤ (United Arab Emirates) (ਯੂ.ਏ.ਈ.) 'ਤੇ ਇਕ ਵੱਡੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਅਧਿਕਾਰੀਆਂ ਦੇ ਮੁਤਾਬਕ ਆਬੂਧਾਬੀ ਦੇ ਕੌਮਾਂਤਰੀ ਏਅਰਪੋਰਟ (International Airport) 'ਤੇ ਸੋਮਵਾਰ ਨੂੰ ਦੋ ਧਮਾਕੇ ਹੋਏ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਡਰੋਨ ਰਾਹੀਂ ਕੀਤਾ ਗਿਆ। ਧਮਾਕਿਆਂ ਤੋਂ ਬਾਅਦ ਏਅਰਪੋਰਟ (Airport) 'ਚ ਅੱਗ ਵੀ ਦੇਖੀ ਗਈ। ਸੰਯੁਕਤ ਅਰਬ ਅਮੀਰਾਤ (United Arab Emirates) (ਯੂਏਈ) 'ਤੇ ਯਮਨ ਦੇ ਹੂਤੀ ਬਾਗੀਆਂ ਨੇ ਵੱਡਾ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਅਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ (Abu Dhabi International Airport) ਦੇ ਨਵੇਂ ਨਿਰਮਾਣ ਸਥਾਨ 'ਤੇ ਸੋਮਵਾਰ ਨੂੰ ਦੋ ਜ਼ੋਰਦਾਰ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲੇ ਡਰੋਨ ਰਾਹੀਂ ਕੀਤੇ ਗਏ ਹਨ। ਹਾਲਾਂਕਿ, ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ ਏਜੰਸੀ (News agency) ਨੇ ਅਬੂ ਧਾਬੀ ਪੁਲਸ (Abu Dhabi Police) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। Also Read : ਹੈੱਡਫੋਨ ਖਰੀਦਦੇ ਸਮੇਂ ਰੱਖੋਗੇ ਇਨ੍ਹਾਂ ਗੱਲਾਂ ਦਾ ਧਿਆਨ ਤਾਂ ਰਹੋਗੇ ਫਾਇਦੇ 'ਚ

Drone attack at Abu Dhabi's new airport

ਧਮਾਕੇ ਵਿੱਚ ਮਾਰੇ ਗਏ ਤਿੰਨ ਲੋਕਾਂ ਵਿੱਚ ਦੋ ਭਾਰਤੀ ਨਾਗਰਿਕ ਸ਼ਾਮਲ ਹਨ, ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਜ ਸਮਾਚਾਰ ਏਜੰਸੀ ਡਬਲਯੂਏਐਮ ਨੇ ਕਿਹਾ ਕਿ ਆਬੂ ਧਾਬੀ ਵਿੱਚ ਇੱਕ ਤੇਲ ਟੈਂਕਰ ਧਮਾਕੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।ਪੁਲਸ ਨੇ ਅੱਜ ਪਹਿਲਾਂ ਕਿਹਾ ਸੀ ਕਿ ਆਬੂ ਧਾਬੀ ਵਿੱਚ ਤਿੰਨ ਤੇਲ ਟੈਂਕਰਾਂ ਵਿੱਚ ਵਿਸਫੋਟ ਅਤੇ ਅਮੀਰਾਤ ਦੇ ਨਵੇਂ ਹਵਾਈ ਅੱਡੇ ਦੇ ਵਿਸਤਾਰ ਦੇ ਨਿਰਮਾਣ ਸਥਾਨ ਵਿੱਚ ਅੱਗ ਸੰਭਾਵਤ ਤੌਰ 'ਤੇ ਡਰੋਨਾਂ ਕਾਰਨ ਹੋਈ ਸੀ।

ਅਬੂ ਧਾਬੀ ਪੁਲਸ ਨੇ ਕਿਹਾ ਕਿ ਤਿੰਨ ਤੇਲ ਟੈਂਕਰਾਂ ਵਿੱਚ ਅੱਗ ਅਤੇ ਹਵਾਈ ਅੱਡੇ ਦੇ ਬਾਹਰਵਾਰ ਇੱਕ ਮਾਮੂਲੀ ਅੱਗ ਡਰੋਨ ਧਮਾਕੇ ਕਾਰਨ ਹੋ ਸਕਦੀ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਤਿੰਨੋ ਤੇਲ ਟੈਂਕਰਾਂ 'ਚ ਸਭ ਤੋਂ ਪਹਿਲਾਂ ਮੁਸਾਫਾ ਇਲਾਕੇ 'ਚ ਧਮਾਕਾ ਹੋਇਆ। ਹੂਤੀ ਸੰਗਠਨ ਵਲੋਂ ਚਲਾਈ ਜਾ ਰਹੀ ਫੋਰਸ ਦੇ ਬੁਲਾਰੇ ਯਾਹਿਆ ਸਾਰੀ ਨਾਲ ਜੁੜੇ ਇੱਕ ਟਵਿੱਟਰ ਅਕਾਉਂਟ ਰਾਹੀਂ ਇੱਕ ਪੋਸਟ ਮੁਤਾਬਕ, ਹੂਤੀ ਆਉਣ ਵਾਲੇ ਘੰਟਿਆਂ 'ਚ ਯੂਏਈ 'ਚ ਇੱਕ ਵੱਡੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਹੂਤੀ ਬਾਗੀਆਂ ਨੇ ਯੂਏਈ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਮੀਡੀਆ ਮੁਤਾਬਕ ਦੋਵਾਂ ਥਾਵਾਂ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਇਸ ਹਮਲੇ ਨਾਲ ਹਵਾਈ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

In The Market