ਭਾਰਤ ‘ਚ ਵੈਕਸੀਨੇਸ਼ਨ ਦੀ ਗਿਣਤੀ 138 ਕਰੋੜ ਤੋਂ ਪਾਰ, ਨਵੇਂ ਮਾਮਲਿਆਂ ‘ਚ ਵੀ ਗਿਰਾਵਟ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਟੀਕਾਕਰਨ ਮੁਹਿੰਮ ‘ਚ ਪਿਛਲੇ 24 ਘੰਟਿਆਂ ਦੌਰਾਨ 64 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ। ਇਸ ਦੇ ਨਾਲ ਹੀ ਕੋਰੋਨਾ…

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਟੀਕਾਕਰਨ ਮੁਹਿੰਮ ‘ਚ ਪਿਛਲੇ 24 ਘੰਟਿਆਂ ਦੌਰਾਨ 64 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ। ਇਸ ਦੇ ਨਾਲ ਹੀ ਕੋਰੋਨਾ ਟੀਕਾਕਾਰਨ 138.34 ਕਰੋੜ ਤੋਂ ਵੱਧ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 64 ਲੱਖ 56 ਹਜ਼ਾਰ 911 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 138 ਕਰੋੜ 34 ਲੱਖ 78 ਹਜ਼ਾਰ 181 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।

Also Read: ਗੁਰਦਾਸਪੁਰ ਦੀ Indo-Pak ਸਰਹੱਦ ‘ਤੇ BSF ਦੀ ਵੱਡੀ ਕਾਰਵਾਈ, ਪਾਕਿਸਤਾਨੀ ਘੁਸਪੈਠੀਆ ਢੇਰ

ਉੱਥੇ ਹੀ ਪਿਛਲੇ 24 ਘੰਟਿਆਂ ‘ਚ ਸੰਕਰਮਣ ਦੇ 5,326 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਹੁਣ 79 ਹਜ਼ਾਰ 97 ਕੋਰੋਨਾ ਤੋਂ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਇਨਫੈਕਸ਼ਨ ਦੇ ਮਾਮਲਿਆਂ ਦਾ 0.23 ਫੀਸਦੀ ਹੈ। ਇਸੇ ਮਿਆਦ ‘ਚ 8,043 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹਾਲੇ ਤੱਕ ਕੁੱਲ 3 ਕਰੋੜ 41 ਲੱਖ 95 ਹਜ਼ਾਰ 60 ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.40 ਫੀਸਦੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 10 ਲੱਖ 14 ਹਜ਼ਾਰ 79 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ ‘ਚ ਹੁਣ ਤੱਕ ਕੁੱਲ 66 ਕਰੋੜ 61 ਲੱਖ 62 ਹਜ਼ਾਰ 659 ਕੋਰੋਨਾ ਟੈਸਟ ਕੀਤੇ ਹਨ।

Also Read: ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ

Leave a Reply

Your email address will not be published. Required fields are marked *