ਨਵੀਂ ਦਿੱਲੀ : ਇੰਦੌਰ (Indore) ਵਿਚ ਬੇਬੀ ਡਾਈਪਰ (Baby diapers) ਵਿਚ ਡਰੱਗਜ਼ ਦੀ ਸਮਗਲਿੰਗ ਦੇ ਦੋਸ਼ ਵਿਚ ਗ੍ਰਿਫਤਾਰ ਏਅਰ ਹੋਸਟੈੱਸ ਮਾਨਸੀ (Air Hostess Mansi) ਨੇ ਚਾਰ ਸਾਲ ਵਿਚ ਢਾਈ ਕਰੋੜ ਰੁਪਏ ਕੀਮਤ (Price of Rs 2.5 crore) ਦੀ ਡਰੱਗਜ਼ ਸਪਲਾਈ (Drugs supply) ਕਰਨ ਦਾ ਖੁਲਾਸਾ ਹੋਇਆ ਹੈ। 13 ਮਹੀਨੇ ਪਹਿਲਾਂ ਡਰੱਗ ਰੈਕੇਟ (Drug racket) ਦੇ ਸਰਗਨਾ ਸਾਗਰ ਜੈਨ (Sagar Jain) ਨੂੰ ਪੁਲਿਸ (Police) ਨੇ ਗ੍ਰਿਫਤਾਰ (Arrest) ਕੀਤਾ ਸੀ। ਇਸ ਤੋਂ ਬਾਅਦ ਵੀ ਡਰੱਗਜ਼ ਦੀ ਸਮੱਗਲਿੰਗ (Drug smuggling) ਅਤੇ ਸਪਲਾਈ ਬੰਦ ਨਹੀਂ ਸੀ ਹੋਈ। ਡਰੱਗਜ਼ ਰੈਕੇਟ (Drugs racket) ਨਾਲ ਜੁੜੇ ਨਵੇਂ ਨਾਂ ਸਾਹਮਣੇ ਆਏ ਹਨ। ਹੁਣ ਤੱਕ ਇਸ ਰੈਕੇਟ ਦੇ 8 ਕਿਰਦਾਰਾਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ। Also Read : ਕਾਂਗਰਸ ਤੋਂ ਰਾਣਾ ਗੁਰਮੀਤ ਸੋਢੀ ਨੇ ਦਿੱਤਾ ਅਸਤੀਫਾ, ਬੀ.ਜੇ.ਪੀ. ਵਿਚ ਸ਼ਾਮਲ

ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਪੁਲਿਸ ਨੇ ਏਅਰ ਹੋਸਟੈੱਸ ਮਾਨਸੀ ਸਿੰਘ (Air Hostess Mansi Singh) ਨੂੰ ਗ੍ਰਿਫਤਾਰ ਕੀਤਾ ਸੀ। ਉਹ ਿਕ ਸਾਲ ਦੀ ਧੀ ਦੇ ਡਾਈਪਰ ਵਿਚ ਡਰੱਗਜ਼ ਸਪਲਾਈ ਕਰਦੇ ਹੋਏ ਫੜੀ ਗਈ ਸੀ। ਪੁਲਿਸ ਨੇ ਮਾਨਸੀ ਨੂੰ ਤਿੰਨ ਦਿਨ ਦੀ ਰਿਮਾਂਡ ‘ਤੇ ਲਿਆ ਹੈ। ਧੀ ਨੂੰ ਮਾਨਸੀ ਦੀ ਭੈਣ ਦੇ ਕੋਲ ਸੌਂਪ ਦਿੱਤਾ ਗਿਆ ਹੈ। ਮਾਨਸੀ ਵੀ ਸਾਗਰ ਜੈਨ ਦੇ ਰੈਕੇਟ ਦਾ ਹਿੱਸਾ ਸੀ, ਜਿਸ ਨੂੰ ਪੁਲਿਸ ਨੇ 25 ਨਵੰਬਰ 2020 ਨੂੰ ਫੜਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਨਸੀ ਦੇ ਪਿਤਾ ਏਅਰ ਇੰਡੀਆ ਤੋਂ ਰਿਟਾਇਰ ਹੋਏ ਸਨ, ਜਦੋਂ ਕਿ ਉਸ ਦਾ ਪਤੀ ਅਬਦੁਲ ਸਈਯਦ ਬਹਿਰੀਨ ਵਿਚ ਕੰਸਲਟੈਂਸੀ ਚਲਾਉਂਦਾ ਹੈ। Also Read : ਭਾਰਤ ਪਹੁੰਚੀ ਐੱਸ.-400 ਏਅਰ ਡਿਫੈਂਸ ਸਿਸਟਮ ਦੀ ਪਹਿਲੀ ਖੇਪ, ਪੰਜਾਬ ‘ਚ ਕੀਤਾ ਗਿਆ ਤਾਇਨਾਤ

ਇੰਦੌਰ ਵਿਚ ਡਰੱਗਜ਼ ਰੈਕੇਟ ਦਾ ਖੁਲਾਸਾ ਬੰਗਲਾਦੇਸ਼ੀ ਸੈਕਸ ਰੈਕੇਟ ਤੋਂ ਹੋਇਆ ਸੀ। ਵਿਜੇ ਨਗਰ ਪੁਲਿਸ ਨੇ ਬਾਣਗੰਗਾ ਖੇਤਰ ਤੋਂ ਘਰ ਵਿਚ ਬੰਧਕ ਬਣਾ ਕੇ ਰੱਖੀਆਂ ਗਈਆਂ ਦੋ ਕੁੜੀਆਂ ਨੂੰ ਰੈਸਕਿਊ ਕੀਤਾ ਸੀ। ਇਸੇ ਕੇਸ ਵਿਚ ਸਾਗਰ ਜੈਨ ਸਮੇਤ ਡਰੱਗਜ਼ ਰੈਕੇਟ ਦੇ ਹੋਰ ਕਿਰਦਾਰਾਂ ਦੇ ਨਾਂ ਸਾਹਮਣੇ ਆਏ ਹਨ।
ਦਿਨੇਸ਼ ਅਗਰਵਾਲ ਮੂਲ ਰੂਪ ਤੋਂ ਦਿਨੇਸ਼ ਅਗਰਵਾਲ ਟੈਂਟ ਕਾਰੋਬਾਰੀ ਹਨ। ਦਿਨੇਸ਼ ‘ਤੇ ਦੋਸ਼ ਹੈ ਕਿ ਉਹ ਹੈਦਰਾਬਾਦ ਦੇ ਡਰੱਗ ਕਾਰੋਬਾਰੀ ਤੋਂ ਐੱਮ.ਡੀ. ਡਰੱਗ ਖਰੀਦਦਾ ਸੀ। ਉਸ ਨੂੰ ਹੀ ਵੱਖ-ਵੱਖ ਚੈਨਲਾਂ ਰਾਹੀਂ ਸੂਬੇ ਅਤੇ ਹੋਰ ਸੂਬਿਆਂ ਵਿਚ ਭਿਜਵਾਉਂਦਾ ਸੀ।
ਵੇਦਪ੍ਰਕਾਸ਼ ਵਿਆਸ : ਵਿਆਸ ਇਕ ਫਾਰਮਾ ਕਾਰੋਬਾਰੀ ਹੈ। ਹੈਦਰਾਬਾਦ ਦੀ ਫਾਰਮਾ ਕੰਪਨੀਆਂ ਵਿਚ ਐੱਮ.ਡੀ. ਡਰੱਗਜ਼ ਬਣਵਾਉਂਦਾ ਸੀ। ਉਨ੍ਹਾਂ ਨੂੰ ਦਿਨੇਸ਼ ਅਗਰਵਾਲ ਰਾਹੀਂ ਪੂਰੇ ਦੇਸ਼ ਵਿਚ ਸਪਲਾਈ ਕਰਦਾ ਸੀ।
ਚਿਮਨ ਅਗਰਵਾਲ : ਦਿਨੇਸ਼ ਅਗਰਵਾਲ ਦਾ ਭਤੀਜਾ ਹੈ। ਇਹ ਦਿਨੇਸ਼ ਅਗਰਵਾਲ ਦੇ ਨਾਲ ਮੰਦਸੌਰ, ਪ੍ਰਤਾਪਗੜ੍ਹ ਵਿਚ ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਦਾ ਸੀ। ਉਨ੍ਹਾਂ ਦੇ ਸਪਲਾਈ ਦੀ ਅਹਿਮ ਕੜੀ ਸੀ ਚਿਮਨ ਅਗਰਵਾਲ।
ਅਕਸ਼ੈ ਅਗਰਵਾਲ: ਦਿਨੇਸ਼ ਅਗਰਵਾਲ ਦਾ ਪੁੱਤਰ ਹੈ। ਇਹ ਵੀ ਆਪਣੇ ਪਿਤਾ ਅਤੇ ਚਚੇਰੇ ਭਰਾ ਦੇ ਨਾਲ ਮਿਲ ਕੇ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਵਿਚ ਸ਼ਾਮਲ ਸੀ। ਸਪਲਾਈ ਨਾਲ ਜੁੜਿਆ ਕੰਮਕਾਜ ਦੇਖਦਾ ਸੀ।
ਪ੍ਰੀਤੀ ਉਰਫ ਕਾਜਲ : ਇਸ ਨੂੰ ਇੰਦੌਰ ਵਿਚ ਡਰੱਗਜ਼ ਵਾਲੀ ਆਂਟੀ ਵੀ ਕਿਹਾ ਜਾਂਦਾ ਹੈ। ਪੁੱਤਰ ਯਸ਼ ਦੇ ਨਾਲ ਇਸ ਨੇ ਮੰਦਸੌਰ ਤੋਂ ਇੰਦੌਰ ਆ ਕੇ ਡਰੱਗਜ਼ ਦਾ ਰੈਕੇਟ ਖੜ੍ਹਾ ਕੀਤਾ। ਹੋਰ ਅਨੈਤਿਕ ਕਾਰੋਬਾਰ ਵਿਚ ਵੀ ਇਸ ਦੀ ਭੂਮਿਕਾ ਹੈ।
ਸਾਗਰ ਜੈਨ : ਇੰਦੌਰ ਵਿਚ ਸੈਕਸ ਅਤੇ ਡਰੱਗਜ਼ ਰੈਕੇਟ ਦਾ ਵੱਡਾ ਸਰਗਨਾ ਹੈ। ਇਸ ਨੂੰ ਪੁਲਿਸ ਨੇ 2020 ਵਿਚ ਗ੍ਰਿਫਤਾਰ ਕੀਤਾ ਸੀ। ਇਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਸ ਦਾ ਗਿਰੋਹ ਸਗਰਮ ਹੈ। ਇਹ ਇੰਦੌਰ ਵਿਚ ਵੱਡੀਆਂ ਪਾਰਟੀਆਂ ਵਿਚ ਡਰੱਗਜ਼ ਸਪਲਾਈ ਕਰਦਾ ਸੀ।
ਵਿੱਕੀ ਪਰਿਆਨੀ : ਇਹ ਇੰਦੌਰ ਵਿਚ ਡਰੱਗਜ਼ ਦਾ ਵੱਡਾ ਸਪਲਾਇਰ ਹੈ। ਰੈਸਟੋਰੈਂਟ ਚਲਾਉਂਦਾ ਹੈ। ਇਸ ਦੀ ਆੜ੍ਹ ਹੇਠ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈ। ਪਾਰਟੀਆਂ ਵਿਚ ਡਰੱਗਜ਼ ਦੇ ਨਾਲ-ਨਾਲ ਕੁੜੀਆਂ ਨੂੰ ਭੇਜਣ ਦਾ ਕੰਮ ਵੀ ਕਰਦਾ ਸੀ।
ਮਾਨਸੀ ਜੈਨ : ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ। ਬੱਚੀ ਦੇ ਡਾਈਪਰ ਵਿਚ ਰੱਖ ਕੇ ਐੱਮ.ਡੀ. ਡਰੱਗਜ਼ ਲਿਆਂਦੀ ਸੀ। ਪੁੱਛਗਿੱਛ ਵਿਚ ਪਤਾ ਲੱਗਾ ਕਿ ਚਾਰ ਸਾਲ ਵਿਚ ਢਾਈ ਕਰੋੜ ਰੁਪਏ ਕੀਮਤ ਦੀ ਡਰੱਗਜ਼ ਦੀ ਸਪਲਾਈ ਕਰ ਚੁੱਕੀ ਹੈ।



