LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ 'ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ

kejriwal lockdown

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਹਫਤੇ ਦਿੱਲੀ ਵਿਚ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ। ਕੇਜਰੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਅੱਗੇ ਵੀ ਕੇਸ ਘੱਟ ਹੁੰਦੇ ਗਏ ਤਾਂ ਲਾਕਡਾਊਨ ਵਿਚ ਹੋਰ ਢਿੱਲ ਦਿੱਤੀ ਜਾਵੇਗੀ ਪਰ ਜੇਕਰ ਕੇਸ ਵਧੇ ਤਾਂ ਫਿਰ ਤੋਂ ਲਾਕਡਾਊਨ ਵਿਚ ਸਖ਼ਤੀ ਆ ਸਕਦੀ ਹੈ।

Delhi likely to get Sputnik V in June, says Arvind Kejriwal | Deccan Herald

ਇਹ ਵੀ ਪੜ੍ਹੋ- ਪੰਜਾਬ ਵਿਚ 3 ਕਾਨੂੰਨਾਂ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ, ਸਾੜੀਆਂ ਗਈਆਂ ਕਾਪੀਆਂ

ਕੇਜਰੀਵਾਲ ਨੇ ਕੀਤੇ ਇਹ ਐਲਾਨ
ਹੁਣ 400 ਦੇ ਕਰੀਬ ਕੇਸ ਆ ਰਹੇ ਹਨ ਅਤੇ 0.5 ਫੀਸਦੀ ਹੀ ਇਨਫੈਕਸ਼ਨ ਦਰ ਬਚੀ ਹੈ।
ਅੱਗੇ ਵੀ ਲਾਕਡਾਊਨ ਜਾਰੀ ਰਹੇਗਾ ਪਰ ਕਾਫੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਸਾਰੇ ਬਾਜ਼ਾਰ ਅਤੇ ਮਾਲ ਔਡ-ਈਵਨ ਦੇ ਆਧਾਰ 'ਤੇ ਖੁਲ੍ਹਣਗੇ। ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਦੁਕਾਨਾਂ ਆਪਣੇ ਨੰਬਰਾਂ ਦੇ ਹਿਸਾਬ ਨਾਲ ਖੁਲ੍ਹਣਗੀਆਂ।
ਦਿੱਲੀ ਮੈਟਰੋ 50 ਫੀਸਦੀ ਸੀਟ ਸਮਰੱਥਾ ਨਾਲ ਚੱਲੇਗੀ।
ਦਿੱਲੀ ਦੇ ਸਰਕਾਰੀ ਦਫਤਰਾਂ ਵਿਚ ਗਰੁੱਪ ਏ ਦੇ ਅਫਸਰ 100 ਫੀਸਦੀ ਅਤੇ ਉਸ ਦੇ ਹੇਠਲੇ ਵਾਲੇ 50 ਫੀਸਦੀ ਹੀ ਕੰਮ ਕਰਨਗੇ।
ਨਿੱਜੀ ਦਫਤਰ 50 ਫੀਸਦੀ ਮੁਲਾਜ਼ਮਾਂ ਨਾਲ ਖੁੱਲ੍ਹਣਗੇ।
ਸਟੈਂਡ ਅਲੋਨ ਸ਼ਾਪ ਅਤੇ ਇਸੈਂਸ਼ੀਅਲ ਸਰਵਿਸ ਦੀਆਂ ਦੁਕਾਨਾਂ ਰੋਜ਼ਾਨਾ ਖੁਲ੍ਹਣਗੀਆਂ।
ਆਉਣ ਵਾਲੇ ਹਫਤਿਆਂ ਵਿਚ ਜੇਕਰ ਸਥਿਤੀ ਕਾਬੂ ਵਿਚ ਰਹੀ ਤਾਂ ਹੋਰ ਰਿਆਇਤਾਂ ਦਿੱਤੀਆਂ ਜਾਣਗੀਆਂ।
ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਥਰਡ ਵੇਵ ਦੀ ਪੂਰੀ ਤਿਆਰੀ ਕਰੀਏ।

Delhi CM Arvind Kejriwal to hold a high-level meeting today over current  COVID19 situation - दिल्ली में कोरोना की स्थिति पर केजरीवाल ने बुलाई हाई  लेवल मीटिंग, आज हो सकते हैं बड़े

ਇਹ ਵੀ ਪੜ੍ਹੋ- ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤ

ਕਲ ਮੈਂ ਦੋ ਮੀਟਿੰਗਾਂ ਤੀਜੀ ਲਹਿਰ ਨੂੰ ਲੈ ਕੇ ਕੀਤੀਆਂ ਜੋ ਲਗਭਗ 6 ਘੰਟੇ ਤੱਕ ਚੱਲੀਆਂ। ਇਨ੍ਹਾਂ ਵਿਚ ਜ਼ਿਆਦਾਤਰ ਮਾਹਰ ਆਦਿ ਸਬ ਰਹੇ।
ਅਸੀਂ ਹੁਣ ਐਕਸਪਰਟ ਦੀ ਰਾਏ ਮੁਤਾਬਕ 37000 ਦੀ ਪੀਕ ਲਈ ਤਿਆਰੀ ਕਰਨੀ ਹੈ। ਅਜਿਹਾ ਨਹੀਂ ਹੈ ਕਿ ਹੁਣ ਪੀਕ ਨਹੀਂ ਆਵੇਗੀ ਪਰ ਜੇਕਰ ਅਸੀਂ ਇਸ ਬੇਸ ਦੇ ਨਾਲ ਤਿਆਰ ਹੋ ਗਏ ਤਾਂ ਮਾਮਲੇ ਵਧਣ 'ਤੇ ਅਸੀਂ ਹੋਰ ਤਿਆਰੀ ਕਰ ਸਕਾਂਗੇ।
ਦਿੱਲੀ ਵਿਚ ਇਕ ਪੀਡੀਐਟ੍ਰਿਕ ਟਾਸਕ ਫੋਰਸ ਵੱਖਰੀ ਬਣਾਈ ਗਈ ਹੈ ਜੋ ਤੈਅ ਕਰੇਗੀ ਕਿ ਕਿੰਨੇ ਆਈ.ਸੀ.ਯੂ. ਬੈੱਡ ਹੋਣੇ ਚਾਹੀਦੇ ਹਨ, ਉਸ ਵਿਚੋਂ ਕਿੰਨੇ ਬੱਚਿਆਂ ਦੇ ਹੋਣੇ ਚਾਹੀਦੇ ਹਨ ਅਤੇ ਬੱਚਿਆਂ ਲਈ ਵੀ ਕਿਸ ਤਰ੍ਹਾਂ ਦੇ ਬੈੱਡ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲਈ ਸਭ ਕੁਝ ਵੱਖਰਾ ਹੋਵੇਗਾ।
ਆਕਸੀਜਨ ਦੀ ਘਾਟ ਨੂੰ ਲੈ ਕੇ ਇਸ ਵਾਰ ਲੋਕਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ ਪਰ ਜਦੋਂ ਤੱਕ ਸਾਨੂੰ ਆਕਸੀਜਨ ਮਿਲੀ ਉਦੋਂ ਤੱਕ ਦਿੱਲੀ ਵਿਚ ਹਾਹਾਕਾਰ ਮਚ ਗਈ ਸੀ।
ਅਸੀਂ ਨਹੀਂ ਚਾਹੁੰਦੇ ਕਿ ਅਗਲੀ ਵੇਵ ਵਿਚ ਅਜਿਹਾ ਹੋਵੇ। ਅਸੀਂ ਦਿੱਲੀ ਵਿਚ 420 ਟਨ ਆਕਸੀਜਨ ਸਟੋਰੇਜ ਦੀ ਸਮਰੱਥਾ ਤਿਆਰ ਕਰ ਰਹੇ ਹਾਂ। ਇੰਦਰਪ੍ਰਸਥ ਗੈਸ ਲਿਮਟਿਡ ਨਾਲ ਗੱਲ ਕਰਕੇ 150 ਟਨ ਆਕਸੀਜਨ ਪ੍ਰੋਡਕਸ਼ਨ ਲਈ ਕਿਹਾ ਗਿਆ ਹੈ।
ਇਸ ਵਾਰ ਦਿੱਲੀ ਵਿਚ ਆਕਸੀਜਨ ਟੈਂਕਰ ਨਹੀਂ ਸਨ ਇਸ ਦੇ ਲਈ ਹੁਣ 25 ਆਕਸੀਜਨ ਟੈਂਕਰ ਖਰੀਦੇ ਜਾ ਰਹੇ ਹਨ। ਦਿੱਲੀ ਵਿਚ 64 ਛੋਟੇ ਆਕਸੀਜਨ ਪਲਾਂਟ ਲੱਗ ਕੇ ਤਿਆਰ ਹੋ ਜਾਣਗੇ।

In The Market