LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਰੇਲੀ 'ਚ ਚੋਰੀ ਦਾ ਅਨੋਖਾ ਮਾਮਲਾ, ਡਿਪੂ ਤੋਂ ਰੋਡਵੇਜ਼ ਬੱਸ ਲੈ ਕੇ ਫ਼ਰਾਰ ਹੋ ਗਏ ਚੋਰ

3 sep bus stolen

ਬਰੇਲੀ- ਹੁਣ ਤੱਕ ਤੁਸੀਂ ਲਗਜ਼ਰੀ ਗੱਡੀਆਂ, ਬਾਈਕ, ਸਕੂਟਰ, ਸਾਈਕਲ ਆਦਿ ਚੋਰੀ ਹੋਣ ਬਾਰੇ ਸੁਣਿਆ ਹੋਵੇਗਾ ਪਰ ਬਰੇਲੀ 'ਚ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸਟੈਂਡ ਤੋਂ ਹੀ ਉੱਤਰ ਪ੍ਰਦੇਸ਼ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਬੱਸ ਚੋਰੀ ਕਰ ਲਈ। ਰੋਡਵੇਜ਼ ਦੀ ਬੱਸ ਚੋਰੀ ਹੋਣ ਤੋਂ ਬਾਅਦ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Also Read: ਕਾਰ 'ਚ ਰੋਮਾਂਸ ਕਰ ਰਿਹਾ ਸੀ ਜੋੜਾ ਤੇ ਅਚਾਨਕ ਚੋਰਾਂ ਨੇ ਬੋਲ ਦਿੱਤਾ ਧਾਵਾ, ਕੱਪੜੇ ਵੀ ਲੈ ਗਏ ਨਾਲ

ਜਾਣਕਾਰੀ ਅਨੁਸਾਰ ਬਰੇਲੀ ਦੇ ਸਭ ਤੋਂ ਵਿਅਸਤ ਸੈਟੇਲਾਈਟ ਰੋਡਵੇਜ਼ ਬੱਸ ਸਟੈਂਡ ਤੋਂ ਚੋਰਾਂ ਨੇ ਯੂਪੀ ਰੋਡਵੇਜ਼ ਦੀ ਬੱਸ ਨੰਬਰ ਯੂਪੀ25 ਏਟੀ5261 ਚੋਰੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ। ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਬੱਸ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬਦਾਊਨ ਜ਼ਿਲ੍ਹੇ ਦੇ ਦਾਤਾਗੰਜ ਇਲਾਕੇ 'ਚ ਰੋਡਵੇਜ਼ ਦੀ ਬੱਸ ਲਾਵਾਰਸ ਹਾਲਤ 'ਚ ਖੜ੍ਹੀ ਮਿਲੀ। ਇਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਸ ਚਾਲਕ ਦੀ ਅਣਗਹਿਲੀ ਕਾਰਨ ਹੀ ਚੋਰੀ ਹੋਈ ਹੈ।

Also Read:  ਅੱਜ ਚੰਡੀਗੜ੍ਹ ਆਉਣਗੇ ਭਾਜਪਾ ਪ੍ਰਧਾਨ ਜੇਪੀ ਨੱਡਾ, ਸ਼ਕਤੀ ਕੇਂਦਰ ਪ੍ਰਮੁੱਖ ਕਾਨਫਰੰਸ 'ਚ ਹੋਣਗੇ ਸ਼ਾਮਲ

ਟਰਾਂਸਪੋਰਟ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਪੂਰੀ ਘਟਨਾ ਦੀ ਸੂਚਨਾ ਲਖਨਊ ਹੈੱਡਕੁਆਰਟਰ ਪਹੁੰਚ ਗਈ। ਇਸ ਤੋਂ ਬਾਅਦ ਬਰੇਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ। ਦੱਸ ਦੇਈਏ ਕਿ ਲਗਾਤਾਰ ਰੋਡਵੇਜ਼ ਦੀਆਂ ਬੱਸਾਂ ਨੂੰ ਤੈਅ ਰੂਟ 'ਤੇ ਪਹੁੰਚ ਕੇ ਵਰਕਸ਼ਾਪ 'ਚ ਭੇਜਿਆ ਜਾਂਦਾ ਹੈ ਪਰ ਬੀਤੀ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਰੋਡਵੇਜ਼ ਖੇਤਰ 'ਚ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਆਖ਼ਰ ਇੰਨੀ ਸਖ਼ਤ ਸੁਰੱਖਿਆ ਅਤੇ ਸੀਸੀਟੀਵੀ ਹੋਣ ਦੇ ਬਾਵਜੂਦ ਰੋਡਵੇਜ਼ ਦੀ ਬੱਸ ਚੋਰੀ ਕਿਵੇਂ ਹੋ ਗਈ।

ਰੋਡਵੇਜ਼ ਦੇ ਆਰ.ਐਮ.ਆਰ.ਕੇ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਰਾਤ ਡਰਾਈਵਰ ਬੱਸ ਅੱਡੇ 'ਤੇ ਖੜ੍ਹੀ ਕਰਕੇ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਪਤਾ ਲੱਗਾ ਕਿ ਬੱਸ ਚੋਰੀ ਹੋ ਗਈ ਹੈ। ਅਸੀਂ ਬੱਸ ਦੀ ਤਲਾਸ਼ੀ ਲਈ ਅਤੇ ਇਹ ਬਰਾਮਦ ਕਰ ਲਈ ਗਈ ਹੈ। ਡਰਾਈਵਰ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

In The Market