ਬ੍ਰਸੀਲੀਆ- ਰਾਤ ਨੂੰ ਇੱਕ ਜੋੜਾ ਆਪਣੀ ਕਾਰ ਦੇ ਅੰਦਰ ਬੈਠਾ ਰੋਮਾਂਸ ਕਰ ਰਿਹਾ ਸੀ। ਫਿਰ ਉਸ ਨਾਲ ਅਜਿਹਾ ਹਾਦਸਾ ਵਾਪਰ ਗਿਆ, ਜੋ ਕਿ ਉਸ ਲਈ ਉਮਰ ਭਰ ਦੀ ਬੁਰੀ ਯਾਦ ਬਣ ਗਿਆ। ਦਰਅਸਲ ਅਪਰਾਧੀਆਂ ਨੇ ਇਕ ਸੁੰਨਸਾਨ ਜਗ੍ਹਾ 'ਤੇ ਖੜ੍ਹੇ ਜੋੜੇ ਨੂੰ ਦੇਖ ਲਿਆ। ਜਿਸ ਨੇ ਨਾ ਸਿਰਫ ਪਤੀ-ਪਤਨੀ ਦਾ ਪਰਸ ਅਤੇ ਮੋਬਾਈਲ ਚੋਰੀ ਕਰ ਲਿਆ, ਸਗੋਂ ਦੋਵਾਂ ਦੇ ਕੱਪੜੇ ਵੀ ਲੈ ਕੇ ਭੱਜ ਗਏ।
Also Read: ਅੱਜ ਚੰਡੀਗੜ੍ਹ ਆਉਣਗੇ ਭਾਜਪਾ ਪ੍ਰਧਾਨ ਜੇਪੀ ਨੱਡਾ, ਸ਼ਕਤੀ ਕੇਂਦਰ ਪ੍ਰਮੁੱਖ ਕਾਨਫਰੰਸ 'ਚ ਹੋਣਗੇ ਸ਼ਾਮਲ
ਇਹ ਘਟਨਾ 17 ਅਗਸਤ ਨੂੰ ਬ੍ਰਾਜ਼ੀਲ ਵਿਚ ਵਾਪਰੀ, ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਜੋੜਾ ਚਿੱਟੇ ਰੰਗ ਦੀ ਕਾਰ ਦੇ ਅੰਦਰ ਰੋਮਾਂਸ ਕਰ ਰਿਹਾ ਸੀ। ਫਿਰ ਚੋਰਾਂ ਦੇ ਇੱਕ ਟੋਲੇ ਨੇ ਉਨ੍ਹਾਂ ਨੂੰ ਘੇਰ ਲਿਆ। ਚੋਰਾਂ ਨੇ ਪਤੀ-ਪਤਨੀ ਦੇ ਪੈਸੇ ਅਤੇ ਕੱਪੜੇ ਲੁੱਟ ਲਏ ਅਤੇ ਉਨ੍ਹਾਂ ਨੂੰ ਸੜਕ ਦੇ ਵਿਚਕਾਰ ਨਗਨ ਹਾਲਤ ਵਿੱਚ ਛੱਡ ਦਿੱਤਾ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਘਟਨਾ ਰਾਤ ਕਰੀਬ 9.30 ਵਜੇ ਵਾਪਰੀ। ਕਾਰ ਸੁੰਨਸਾਨ ਪਾਰਕਿੰਗ ਵਿੱਚ ਖੜ੍ਹੀ ਸੀ। ਅੰਦਰ ਇੱਕ ਜੋੜਾ ਮੌਜੂਦ ਸੀ। ਫਿਰ ਚੋਰਾਂ ਦੇ ਇੱਕ ਸਮੂਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਕ ਵਿਅਕਤੀ ਜ਼ਬਰਦਸਤੀ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ, ਜਦਕਿ ਦੂਜਾ ਜੋੜੇ ਦਾ ਸਾਮਾਨ ਖੋਹਣ ਲੱਗ ਜਾਂਦਾ ਹੈ। ਜਦੋਂ ਪਤੀ-ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏ।
Also Read: ਹੁਣ ਸਾਬਕਾ ਮੰਤਰੀ Vijay Inder Singla ਵਿਜੀਲੈਂਸ ਦੇ ਰਾਡਾਰ 'ਤੇ, ਜਾਂਚ ਸ਼ੁਰੂ
ਇੰਨਾ ਹੀ ਨਹੀਂ ਚੋਰਾਂ ਨੇ ਜੋੜੇ ਨੂੰ ਘੜੀਸ ਕੇ ਉਨ੍ਹਾਂ ਦੀ ਕਾਰ ਵੀ ਖੋਹ ਲਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਿਪੋਰਟ ਮੁਤਾਬਕ ਬ੍ਰਾਜ਼ੀਲ 'ਚ ਜਨਤਕ ਥਾਂ 'ਤੇ ਸੈਕਸ ਕਰਨਾ ਗੈਰ-ਕਾਨੂੰਨੀ ਹੈ। ਅਜਿਹੇ 'ਚ ਜੋੜੇ ਨੂੰ ਜੁਰਮਾਨੇ ਦੇ ਨਾਲ-ਨਾਲ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार