LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Bank Holidays in January 2024 : ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ 'ਚ 16 ਦਿਨ ਬੰਦ ਰਹਿਣਗੇ ਬੈਂਕ

hyujk89654444001

Bank Holidays In January 2024: ਜੇਕਰ ਤੁਸੀਂ ਨਵੇਂ ਸਾਲ 'ਚ ਆਪਣਾ ਕੰਮ ਪੂਰਾ ਕਰਨ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਜਨਵਰੀ ਦੀਆਂ ਛੁੱਟੀਆਂ ਦੀ ਸੂਚੀ ਨੂੰ ਜਾਣੋ। ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ 2024 'ਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਬੈਂਕ ਛੁੱਟੀਆਂ ਦੇ 16 ਦਿਨਾਂ 'ਚ ਐਤਵਾਰ, ਦੂਜਾ ਤੇ ਚੌਥਾ ਸ਼ਨੀਵਾਰ ਸ਼ਾਮਲ ਹੈ, ਯਾਨੀ ਸ਼ਨੀਵਾਰ ਤੇ ਐਤਵਾਰ ਤੋਂ ਇਲਾਵਾ ਤਿਉਹਾਰਾਂ ਤੇ ਸਰਕਾਰੀ ਛੁੱਟੀਆਂ ਕਾਰਨ ਬੈਂਕ 10 ਦਿਨ ਬੰਦ ਰਹਿਣਗੇ। ਜਨਵਰੀ 'ਚ ਮਕਰ ਸੰਕ੍ਰਾਂਤੀ, ਗਣਤੰਤਰ ਦਿਵਸ ਵਰਗੇ ਕਈ ਤਿਉਹਾਰ ਤੇ ਸਰਕਾਰੀ ਛੁੱਟੀਆਂ ਹਨ, ਜਿਸ ਕਾਰਨ ਬ੍ਰਾਂਚਾਂ ਬੰਦ ਰਹਿਣਗੀਆਂ।

ਇਹ ਹਨ ਜਨਵਰੀ 2024 ਦੀਆਂ ਛੁੱਟੀਆਂ

ਜਨਵਰੀ 1, 2024 (ਸੋਮਵਾਰ) – ਨਵੇਂ ਸਾਲ ਦਾ ਦਿਨ

07 ਜਨਵਰੀ (ਐਤਵਾਰ)

11 ਜਨਵਰੀ (ਵੀਰਵਾਰ) – ਮਿਸ਼ਨਰੀ ਦਿਵਸ (ਮਿਜ਼ੋਰਮ)

12 ਜਨਵਰੀ (ਸ਼ੁੱਕਰਵਾਰ) – ਸਵਾਮੀ ਵਿਵੇਕਾਨੰਦ ਜੈਅੰਤੀ (ਪੱਛਮੀ ਬੰਗਾਲ)

13 ਜਨਵਰੀ (ਸ਼ਨੀਵਾਰ)- ਦੂਜਾ ਸ਼ਨੀਵਾਰ

14 ਜਨਵਰੀ (ਐਤਵਾਰ)

15 ਜਨਵਰੀ (ਸੋਮਵਾਰ) – ਪੋਂਗਲ/ਤਿਰੂਵੱਲੂਵਰ ਦਿਵਸ (ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼)

16 ਜਨਵਰੀ (ਮੰਗਲਵਾਰ) – ਤੁਸੂ ਪੂਜਾ (ਪੱਛਮੀ ਬੰਗਾਲ ਤੇ ਅਸਾਮ)

17 ਜਨਵਰੀ (ਬੁੱਧਵਾਰ)- ਗੁਰੂ ਗੋਬਿੰਦ ਸਿੰਘ ਜੈਅੰਤੀ

21 ਜਨਵਰੀ (ਐਤਵਾਰ)

23 ਜਨਵਰੀ (ਮੰਗਲਵਾਰ)- ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ

25 ਜਨਵਰੀ (ਵੀਰਵਾਰ) – ਰਾਜ ਦਿਵਸ (ਹਿਮਾਚਲ ਪ੍ਰਦੇਸ਼)

26 ਜਨਵਰੀ (ਸ਼ੁੱਕਰਵਾਰ)- ਗਣਤੰਤਰ ਦਿਵਸ

27 ਜਨਵਰੀ (ਸ਼ਨੀਵਾਰ)- ਚੌਥਾ ਸ਼ਨੀਵਾਰ

28 ਜਨਵਰੀ (ਐਤਵਾਰ)

31 ਜਨਵਰੀ (ਬੁੱਧਵਾਰ): ਮੀ-ਡੈਮ-ਮੀ-ਫੀ (ਆਸਾਮ)

ਬੈਂਕ ਛੁੱਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਪਹਿਲੀਆਂ, ਜੋ ਪੂਰੇ ਦੇਸ਼ 'ਚ ਹੁੰਦੀਆਂ ਹਨ ਤੇ ਦੂਜੀਆਂ ਜੋ ਸਿਰਫ਼ ਸੂਬੇ ਵਿੱਚ ਹੁੰਦੀਆਂ ਹਨ। ਜਿਸ ਰਾਜ ਵਿੱਚ ਤਿਉਹਾਰ ਹੁੰਦਾ ਹੈ, ਉੱਥੇ ਹੀ ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਦੂਜੇ ਰਾਜਾਂ 'ਚ ਉਸ ਦਿਨ ਛੁੱਟੀ ਨਹੀਂ ਹੁੰਦੀ। 

In The Market