LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਗਲਾਦੇਸ਼ ਦੀ 'Mango ਡਿਪਲੋਮੈਸੀ': ਆਸਾਮ ਦੇ ਮੁੱਖ ਮੰਤਰੀ ਨੂੰ ਸ਼ੇਖ ਹਸੀਨਾ ਨੇ ਭੇਜਿਆ ਤੋਹਫ਼ਾ

2july bangla1

ਗੁਹਾਟੀ– ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਆਪਣੇ ਦੇਸ਼ ਦੇ ਮਸ਼ਹੂਰ ‘ਆਮਰਪਾਲੀ’ ਅੰਬ ਤੋਹਫ਼ੇ ’ਚ ਭੇਜੇ ਹਨ। ਗੁਹਾਟੀ ’ਚ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨਰ ਸ਼ਾਹ ਮੁਹੰਮਦ ਤਨਵੀਰ ਮੰਸੂਰ ਨੇ ਸ਼ੁੱਕਰਵਾਰ ਰਾਤ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸਮੀਰ ਸਿਨਹਾ ਨੂੰ ਇਹ ਤੋਹਫ਼ਾ ਸੌਂਪਿਆ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਸੂਬੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਲਈ ਤੋਹਫ਼ੇ ਦੇ ਰੂਪ ’ਚ 200 ਕਿਲੋਗ੍ਰਾਮ ਅੰਬ ਆਸਾਮ ਭੇਜੇ ਹਨ। 

Also Read: ਅੰਮ੍ਰਿਤਸਰ ਪੁਲਿਸ 'ਚ ਵੱਡਾ ਫੇਰਬਦਲ: 1138 ਮੁਲਾਜ਼ਮਾਂ ਦੇ ਤਬਾਦਲੇ, ਜਲਦ ਡਿਊਟੀ ਜੁਆਇਨ ਕਰਨ ਦੇ ਹੁਕਮ

ਮੰਸੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਹਨ। ਇਸ ਕੋਸ਼ਿਸ਼ ’ਚ ਆਸਾਮ ਦੇ ਮੁੱਖ ਮੰਤਰੀ ਨੇ ਵੀ ਖ਼ਾਸ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਿਹਤਰੀਨ ਗੁਣਵੱਤਾ ਵਾਲੇ ਅੰਬ ਹਨ ਅਤੇ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਇਨ੍ਹਾਂ ਨੂੰ ਗੁਆਂਢੀ ਦੇਸ਼ਾਂ ਨਾਲ ਵੰਡਿਆ ਜਾਵੇ। ਮੰਸੂਰ ਨੇ ਕਿਹਾ ਕਿ ਸ਼ੇਖ ਹਸੀਨਾ ਨੇ ਆਸਾਮ ਦੇ ਮੁੱਖ ਮੰਤਰੀ ਅਤੇ ਹੋਰਨਾਂ ਲਈ ਬਿਹਤਰੀਨ ਗੁਣਵੱਤਾ ਵਾਲੇ ਅੰਬ ਭੇਜੇ ਹਨ। ਬੰਗਲਾਦੇਸ਼ ਦਾ ਇਹ ਤੋਹਫ਼ਾ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਏਗਾ। 

Also Read: ਪੁਲਿਸ ਨੇ ਬੱਸਾਂ ਤੋਂ ਭਿੰਡਰਾਂਵਾਲਾ ਦੀਆਂ ਤਸਵੀਰਾਂ ਹਟਾਉਣ ਦੇ ਦਿੱਤੇ ਹੁਕਮ, SGPC ਨੇ ਜਤਾਇਆ ਇਤਰਾਜ਼

ਓਧਰ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸਮੀਰ ਸਿਨਹਾ ਨੇ ਇਹ ਤੋਹਫ਼ਾ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਆਸਾਮ ਦੇ ਲੋਕਾਂ ਵਲੋਂ ਸ਼ੇਖ ਹਸੀਨਾ ਦਾ ਧੰਨਵਾਦ ਕਰਦੇ ਹਨ। ਦੱਸ ਦੇਈਏ ਕਿ ਹਸੀਨਾ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਲੋਕਾਂ ਨੂੰ ਤੋਹਫ਼ੇ ’ਚ ਅੰਬ ਭੇਜੇ ਸਨ। ਬੰਗਲਾਦੇਸ਼ ਵਿਦੇਸ਼ ਨੀਤੀ ਦੇ ਮਾਹਰਾਂ ਨੇ ਇਸ ਨੂੰ ‘'ਮੈਂਗੋ-ਹਿਲਸਾ ਕੂਟਨੀਤੀ' ਕਰਾਰ ਦਿੱਤਾ ਹੈ।

In The Market