LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਮਰਸ਼ੀਅਲ ਅੰਤਰਰਾਸ਼ਟਰੀ ਉਡਾਣਾਂ 'ਤੇ 28 ਫਰਵਰੀ ਤੱਕ ਲੱਗੀ ਰੋਕ

19j

ਨਵੀਂ ਦਿੱਲੀ : ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ (Coronavirus) ਦੇ ਵਧਦੇ ਮਾਮਲਿਆਂ ਦੇ ਵਿਚਕਾਰ ਵਪਾਰਕ ਯਾਤਰੀ ਸੇਵਾਵਾਂ (Commercial passenger services) ਦੀ ਮੁਅੱਤਲੀ ਨੂੰ 28 ਫਰਵਰੀ 2022 ਤੱਕ ਵਧਾ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਸਰਕੂਲਰ ਵਿੱਚ ਸਪੱਸ਼ਟ ਕੀਤਾ ਹੈ ਕਿ ਉਡਾਣਾਂ ਦੀ ਮੁਅੱਤਲੀ ਕਾਰਗੋ ਅਤੇ ਡੀਜੀਸੀਏ ਦੁਆਰਾ ਪ੍ਰਵਾਨਿਤ ਉਡਾਣਾਂ ਨੂੰ ਪ੍ਰਭਾਵਤ ਨਹੀਂ ਕਰੇਗੀ।

Also Read : ਪਹਿਲਾਂ ਕੜਾਕੇ ਦੀ ਠੰਡ ਹੁਣ ਮੀਂਹ ਦਾ ਕਹਿਰ, ਇੰਨ੍ਹਾਂ 6 ਸੂਬਿਆਂ ਲਈ ਐਡਵਾਈਜ਼ਰੀ ਜਾਰੀ

ਇਸ ਤੋਂ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ 31 ਜਨਵਰੀ ਤੱਕ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ। ਕੋਵਿਡ-19 ਮਹਾਮਾਰੀ ਦੇ ਕਾਰਨ 23 ਮਾਰਚ 2020 ਤੋਂ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਹਾਲਾਂਕਿ, ਪਿਛਲੇ ਜੁਲਾਈ 2020 ਤੋਂ, ਲਗਭਗ 28 ਦੇਸ਼ਾਂ ਦੇ ਨਾਲ ਏਅਰ ਬਬਲ (Air bubble) ਸਮਝੌਤੇ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

Also Read : ਚੱਲਦੀ ਬੱਸ 'ਚ ਸ਼ਾਰਟ ਸਰਕਿਟ ਕਾਰਨ ਲੱਗੀ ਅੱਗ, ਔਰਤ ਦੀ ਦਰਦਨਾਕ ਮੌਤ

ਏਅਰਲਾਈਨਜ਼ ਨੂੰ 20 ਹਜ਼ਾਰ ਕਰੋੜ ਦਾ ਨੁਕਸਾਨ ਹੋ ਸਕਦਾ ਹੈ

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਤੇ ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ 'ਚ ਵਾਧਾ ਮੌਜੂਦਾ ਵਿੱਤੀ ਸਾਲ 'ਚ ਏਅਰਲਾਈਨ ਕੰਪਨੀਆਂ ਦਾ ਨੁਕਸਾਨ 20,000 ਕਰੋੜ ਰੁਪਏ ਤੱਕ ਵਧਾ ਸਕਦਾ ਹੈ।ਇੱਕ ਰਿਪੋਰਟ ਦੇ ਅਨੁਸਾਰ, ਏਅਰਲਾਈਨਜ਼ ਇਸ ਵਿੱਤੀ ਸਾਲ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸ਼ੁੱਧ ਘਾਟੇ ਵੱਲ ਵਧ ਰਹੀਆਂ ਹਨ। ਇਹ ਘਾਟਾ ਪਿਛਲੇ ਵਿੱਤੀ ਸਾਲ ਦੇ 13,853 ਕਰੋੜ ਰੁਪਏ ਦੇ ਨੁਕਸਾਨ ਤੋਂ 44 ਫੀਸਦੀ ਜ਼ਿਆਦਾ ਹੋਵੇਗਾ। ਇੰਡੀਗੋ, ਸਪਾਈਸਜੈੱਟ ਅਤੇ ਏਅਰ ਇੰਡੀਆ 'ਤੇ ਆਧਾਰਿਤ ਰਿਪੋਰਟ, ਜੋ ਕਿ ਘਰੇਲੂ ਉਡਾਣਾਂ ਦਾ 75 ਫੀਸਦੀ ਹਿੱਸਾ ਹੈ, ਨੇ ਚੇਤਾਵਨੀ ਦਿੱਤੀ ਹੈ ਕਿ ਇਹ ਘਾਟਾ ਵਿੱਤੀ ਸਾਲ 2022-23 ਤੱਕ ਏਅਰਲਾਈਨ ਕੰਪਨੀਆਂ ਦੇ ਮੁੜ ਸੁਰਜੀਤ ਹੋਣ ਵਿੱਚ ਦੇਰੀ ਕਰੇਗਾ।

Also Read : ਮੁਲਾਇਮ ਸਿੰਘ ਦੀ ਨੂੰਹ ਅਪਰਣਾ ਯਾਦਵ ਨੇ ਫੜਿਆ ਭਾਜਪਾ ਦਾ ਪੱਲਾ

ਦੇਸ਼ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ

ਦੱਸ ਦੇਈਏ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (Corona Virus) ਦੇ ਦੋ ਲੱਖ 82 ਹਜ਼ਾਰ 970 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 441 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ (Omicron Variant) ਦੇ ਹੁਣ ਤੱਕ 8,961 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 15.13% ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ ਕੱਲ੍ਹ ਨਾਲੋਂ 44,952 ਵੱਧ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਕੋਰੋਨਾ ਵਾਇਰਸ ਦੇ 2,38,018 ਮਾਮਲੇ ਸਨ।

In The Market