ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ ਵਿਚ ਮੰਗਲਵਾਰ ਰਾਤ ਨੂੰ ਇਕ ਨਿੱਜੀ ਲਗਜ਼ਰੀ ਬੱਸ ਵਿਚ ਅੱਗ ਲੱਗਣ ਕਾਰਨ ਉਸ ਵਿਚ ਸਵਾਰ ਇਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ, ਜਿਸ ਨੂੰ ਸੂਰਤ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Also Read: ਸਪੇਨ ਦੇ ਰਿਟਾਇਰਮੈਂਟ ਹੋਮ ‘ਚ ਲੱਗੀ ਅੱਗ, 5 ਹਲਾਕ
ਸੂਰਤ ਦੇ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਬਸੰਤ ਪਾਰਿਕ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਬੱਸ ਵਿਚ ਅੱਜ ਸ਼ਾਰਟ ਸਰਕਿਟ ਕਾਰਨ ਲੱਗੀ ਸੀ। ਵਾਇਰਿੰਗ ਦੇ ਸੜਦੇ ਰਹਿਣ ਦੇ ਕਾਰਨ ਗਰਮੀ ਵਧ ਗਈ ਸੀ, ਜਿਸ ਨਾਲ ਏਸੀ ਕੰਪ੍ਰੈਸਰ ਵਿਚ ਧਮਾਕਾ ਹੋ ਗਿਆ ਤੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਸਥਾਨਕ ਲੋਕਾਂ ਦੇ ਮੁਤਾਬਕ ਜਦੋਂ ਬੱਸ ਨੇ ਕਟਾਰਗਾਮ ਇਲਾਕੇ ਵਿਚੋਂ ਭਾਵਨਗਰ ਦੇ ਲਈ ਯਾਤਰਾ ਸ਼ੁਰੂ ਕੀਤੀ ਤਾਂ ਉਸ ਵਿਚ ਬਹੁਤ ਘੱਟ ਯਾਤਰੀ ਸਨ। ਪਾਰਿਕ ਨੇ ਕਿਹਾ ਕਿ ਜਦੋਂ ਇਹ ਬੱਸ ਰਾਤ ਵੇਲੇ ਤਕਰੀਬਨ ਸਾਢੇ 9 ਵਜੇ ਹਰੀਬਾਗ ਸਰਕਲ ਵਿਚ ਹੋਰ ਯਾਤਰੀਆਂ ਨੂੰ ਲੈਣ ਲਈ ਪਹੁੰਚੀ ਤਾਂ ਅਚਾਨਕ ਚਿੰਗਾਰੀ ਤੇ ਧਮਾਕੇ ਨਾਲ ਬੱਸ ਦੇ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ।
Also Read: ਪਹਿਲਾਂ ਕੜਾਕੇ ਦੀ ਠੰਡ ਹੁਣ ਮੀਂਹ ਦਾ ਕਹਿਰ, ਇੰਨ੍ਹਾਂ 6 ਸੂਬਿਆਂ ਲਈ ਐਡਵਾਈਜਰੀ ਜਾਰੀ
ਪਿੱਛੇ ਤੋਂ ਆ ਰਹੀ ਦੂਜੀ ਬੱਸ ਦੇ ਡਰਾਈਵਰ ਨੇ ਇਸ ਬੱਸ ਦੇ ਡਰਾਈਵਰ ਨੂੰ ਜਾਣਕਾਰੀ ਦਿੱਤੀ ਸੀ। ਡਰਾਈਵਰ ਨੇ ਤੁਰੰਤ ਬੱਸ ਰੋਕੀ ਤੇ ਯਾਤਰੀਆਂ ਨੂੰ ਬੱਸ ਤੋਂ ਉਤਰਨ ਲਈ ਕਿਹਾ। ਪਰ 2-3 ਮਿੰਟਾਂ ਵਿਚ ਹੀ ਪੂਰੀ ਬੱਸ ਸੜ ਕੇ ਸੁਆਹ ਹੋ ਗਈ।



