ਮੈਡ੍ਰਿਡ: ਸਪੇਨ ਦੇ ਸ਼ਹਿਰ ਵੈਲੇਂਸੀਆ ਵਿੱਚ ਇੱਕ ਰਿਟਾਇਰਮੈਂਟ ਹੋਮ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੇਸ਼ ਦੇ ਐਮਰਜੈਂਸੀ ਸੇਵਾ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
Also Read: ਪਹਿਲਾਂ ਕੜਾਕੇ ਦੀ ਠੰਡ ਹੁਣ ਮੀਂਹ ਦਾ ਕਹਿਰ, ਇੰਨ੍ਹਾਂ 6 ਸੂਬਿਆਂ ਲਈ ਐਡਵਾਈਜਰੀ ਜਾਰੀ
ਸਥਾਨਕ ਫਾਇਰਫਾਈਟਰਜ਼ ਨੇ ਟਵੀਟ ਕੀਤਾ ਕਿ ਅੱਗ ਮੰਗਲਵਾਰ ਦੇਰ ਰਾਤ ਸ਼ੁਰੂ ਹੋਈ ਅਤੇ ਬੁੱਧਵਾਰ ਸਵੇਰ ਤੱਕ ਬਲਦੀ ਰਹੀ। ਇਸ ਬੀ ਰਿਟਾਇਰਮੈਂਟ ਹੋਮ ਵਿੱਚ ਫਸੇ 70 ਲੋਕਾਂ ਨੂੰ ਬਾਹਰ ਕੱਢਣਾ ਪਿਆ। ਉਨ੍ਹਾਂ ਨੇ ਦੱਸਿਆ ਕਿ ਧੂੰਏਂ ਕਾਰਨ ਦਮ ਘੁਟਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਸ਼ੁਰੂਆਤੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਆਕਸੀਜਨ ਯੂਨਿਟ ‘ਚ ਸ਼ਾਰਟ ਸਰਕਟ ਦੱਸਿਆ ਗਿਆ ਹੈ।



