LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਬੂਕਾਟ : ਕਬਾੜ ਤੋਂ ਬਣਾ ਦਿੱਤੀ ਧੁੱਪ ਨਾਲ ਚੱਲਣ ਵਾਲੀ ਬਾਈਕ, ਓ ਵੀ Seven Seater, ਜਾਣੋ ਕਿੰਨਾ ਖਰਚ ਆਇਆ ਤੇ ਕਿੰਨੀ ਚਲ ਸਕਦੀ ਹੈ ?

bike solar oj

ਭਾਰਤ ਵਿੱਚ ਹੁਨਰ ਦੀ ਕਮੀ ਨਹੀਂ ਹੈ। ਆਮ ਲੋਕਾਂ ਵਿਚੋਂ ਨਿਕਲ ਕੇ ਕੁਝ ਲੋਕ ਅਜਿਹੀਆਂ ਕਾਢਾਂ ਕੱਡ ਦਿੰਦੇ ਹਨ ਕਿ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਮੁੜ ਸਾਹਮਣੇ ਆਇਆ ਹੈ। ਦਰਅਸਲ, ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਖੁਦ ਮਸ਼ਹੂਰ ਉਦੋਗਪਤੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ ਹੈ।
ਕਈ ਵਾਰ ਭਾਰਤ ਦੇ ਮਸ਼ਹੂਰ ਉਦਯੋਗਪਤੀ ਵੀ ਅਜਿਹੀਆਂ ਵੀਡੀਓਜ਼ ਸ਼ੇਅਰ ਕਰਦੇ ਹਨ। ਫਿਲਹਾਲ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਖੁਦ ਮਸ਼ਹੂਰ ਉਦੋਗਪਤੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿਚ ਕੀ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਅਨੋਖੀ ਬਾਈਕ ‘ਤੇ ਬੈਠਾ ਆ ਰਿਹਾ ਹੈ। ਇੱਕ ਆਦਮੀ ਉਸ ਨੂੰ ਰੋਕਦਾ ਹੈ ਅਤੇ ਪੁੱਛਦਾ ਹੈ ਕਿ ਉਸਨੇ ਕੀ ਬਣਾਇਆ ਹੈ ਅਤੇ ਇਸਦੀ ਕੀਮਤ ਕਿੰਨੀ ਹੈ। ਇਸ ਦੇ ਜਵਾਬ ਵਿਚ ਉਹ ਕਹਿੰਦਾ ਹੈ, ‘ਮੈਂ 7 ਸੀਟਰ ਬਣਾਇਆ ਹੈ ਜੋ ਧੁੱਪ ਨਾਲ ਚੱਲਦਾ ਹੈ। ਇਹ 200 ਕਿਲੋਮੀਟਰ ਤੋਂ ਵੱਧ ਸਫ਼ਰ ਕਰ ਸਕਦੀ ਹੈ ਅਤੇ ਧੁੱਪ ਰਹੇਗੀ ਤਾਂ ਚੱਲਦੀ ਰਹੇਗੀ। ਇਸ ਨੂੰ ਬਣਾਉਣ ਵਿਚ 8-10 ਹਜ਼ਾਰ ਰੁਪਏ ਖਰਚ ਆਏ ਹਨ ਅਤੇ ਹਰ ਚੀਜ਼ ਕਬਾੜੀ ਤੋਂ ਲੈ ਕੇ ਬਣਾਈ ਗਈ ਹੈ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਸ਼ ਗੋਇਨਕਾ ਨੇ ਲਿਖਿਆ, ‘ਮੈਂ ਸੁਣਿਆ ਹੈ ਕਿ ਟੇਸਲਾ ਭਾਰਤ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਇਸ ਤਰ੍ਹਾਂ ਦੇ ਕੰਪੀਟਿਸ਼ਨ ਨਾਲ ਉਨ੍ਹਾਂ ਦਾ ਕੀ ਬਣੇਗਾ? ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 35 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਟਾਇਰ ਤੁਹਾਡੇ ਹੋਣੇ ਚਾਹੀਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਡੀਅਨ ਟੇਲੈਂਟ AKA ਜੁਗਾੜ। ਇਕ ਯੂਜ਼ਰ ਨੇ ਲਿਖਿਆ- ਇਹ ਸੱਚ ਹੈ ਕਿ ਭਾਰਤ ਟੇਲੈਂਟ ਨਾਲ ਭਰਿਆ ਹੋਇਆ ਹੈ।

In The Market