LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਜਾਜ ਨੇ ਇਨਵਰਟਿਡ ਫੋਰਕ ਨਾਲ ਲਾਂਚ ਕੀਤੀ ਨਵੀਂ ਪਲਸਰ ਬਾਈਕ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਦਿੱਤੇ ਕਈ ਕਮਾਲ ਦੇ ਫੀਚਰਜ਼; ਬਸ ਇੰਨੀ ਰੱਖੀ ਕੀਮਤ

pulsar launch

National News : ਬਜਾਜ ਆਟੋ ਨੇ ਆਪਣੀ ਨਵੀਂ Pulsar N160 ਮੋਟਰਸਾਈਕਲ ਲਾਂਚ ਕਰ ਦਿੱਤੀ ਹੈ। ਇਸ ਨੂੰ ਖਾਸ ਇਨਵਰਟੇਡ ਫੋਰਕ ਨਾਲ ਲਾਂਚ ਕੀਤਾ ਗਿਆ ਹੈ। ਇਸ ਕਾਰਨ ਇਹ ਬਾਈਕ ਪਿਛਲੇ ਮਾਡਲ ਦੇ ਮੁਕਾਬਲੇ 7,270 ਰੁਪਏ ਮਹਿੰਗੀ ਹੋ ਗਈ ਹੈ। ਇਸ ਦੇ ਨਾਲ ਹੀ ਇਸ ਬਾਈਕ 'ਚ ਕਈ ਕੁਨੈਕਟੀਵਿਟੀ ਫੀਚਰज़ ਮਿਲਣਗੇ। ਭਾਰਤੀ ਬਾਜ਼ਾਰ 'ਚ ਇਸ ਦਾ ਸਿੱਧਾ ਮੁਕਾਬਲਾ Hero Extreme 160R 4V, Yamaha FZ-S Fi V3.0, Suzuki Gixxer ਅਤੇ TVS Apache RTR 160 4V ਨਾਲ ਹੋਵੇਗਾ। ਅਤਿਆਧੁਨਿਕ ਬਾਈਕ ਵਿਚ ਕੰਪਨੀ ਨੇ ਕਈ ਨਵੇ ਫੀਚਰਜ਼ ਦਿੱਤੇ ਹਨ। ਆਓ ਤੁਹਾਨੂੰ ਦੱਸੀਏ ਕਿ ਇਸ ਬਾਇਕ ਵਿਚ ਕਿਹੜੇ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ -
ਨਵੀਂ Pulsar N160 ‘ਚ ਸਭ ਤੋਂ ਵੱਡੀ ਅਪਡੇਟ ਇਸ ਦਾ ਫਰੰਟ USD ਫੋਰਕ ਹੈ, ਜਿਸ ਨਾਲ ਬਾਈਕ ਦੀ ਸਸਪੈਂਸ਼ਨ ਪਰਫਾਰਮੈਂਸ ਪਹਿਲਾਂ ਨਾਲੋਂ ਵੀ ਵਧੇਰੇ ਚੰਗੀ ਹੋ ਜਾਵੇਗੀ। 2024 Pulsar N160 ਵਿੱਚ ਇੱਕ ਬਲੂਟੁੱਥ-ਇਨੇਬਲਡ ਇੰਸਟਰੂਮੈਂਟ ਕੰਸੋਲ ਦਿੱਤਾ ਗਿਆ ਹੈ, ਜੋ ਟਰਨ ਬਾਏ ਟਰਨ ਨੇਵੀਗੇਸ਼ਨ ਦੀ ਸੁਵਿਧਾ ਨਾਲ ਲੈਸ ਹੈ। ਨਵੀਂ ਬਜਾਜ ਪਲਸਰ ਬਾਈਕ ਰੋਡ, ਰੇਨ ਅਤੇ ਆਫ-ਰੋਡ ਨਾਮ ਦੇ ਤਿੰਨ ABS ਮੋਡਸ ਵਿਚ ਮਿਲਦੀ ਹੈ।
ਐਡਵਾਂਸ ਸੇਫ਼ਟੀ ਫੀਚਰ
ਕੰਪਨੀ ਵੱਲੋਂ ਆਪਣੀ ਬਾਈਕ ਦੇ ਨਵੇਂ ਮਾਡਲ ਵਿਚ ਸੇਫਟੀ ਫੀਚਰਾਂ ਨੂੰ ਹੋਰ ਵੀ ਵਧਾ ਦਿੱਤਾ ਗਿਆ ਹੈ। ਬਜਾਜ ਪਲਸਰ ਮੋਟਰਸਾਈਕਲ ਬਾਜ਼ਾਰ ‘ਚ ਇਕਲੌਤੀ 160cc ਬਾਈਕ ਹੈ ਜੋ ਡਿਊਲ ਚੈਨਲ ABS ਦੇ ਨਾਲ ਆਉਂਦੀ ਹੈ। ਸੇਫਟੀ ਲਈ ਇਸ ਬਾਈਕ ਦੇ ਦੋਵੇਂ ਪਹੀਆਂ ਉਤੇ ਡਿਸਕ ਬ੍ਰੇਕ ਦੇ ਨਾਲ ਸਟੈਂਡਰਡ ਡਿਊਲ ਚੈਨਲ ABS ਦਿੱਤਾ ਗਿਆ ਹੈ।

ਪਲਸਰ N160 ਇੰਜਣ
Bajaj Pulsar N160 ਵਿੱਚ 164.82 cc ਆਇਲ-ਕੂਲਡ, ਸਿੰਗਲ-ਸਿਲੰਡਰ ਇੰਜਣ ਹੈ, ਜੋ 750 rpm 'ਤੇ 15.6 bhp ਦੀ ਪਾਵਰ ਜਨਰੇਟ ਕਰਦਾ ਹੈ। ਬਾਈਕ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰਾਂ 'ਤੇ ਡਿਸਕ ਬ੍ਰੇਕ ਹਨ, ਸਟੈਂਡਰਡ ਦੇ ਤੌਰ 'ਤੇ ਡਿਊਲ-ਚੈਨਲ ABS ਦੇ ਨਾਲ। Pulsar N160 ਦੇ ਨਵੇਂ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 1,39,693 ਰੁਪਏ (ਦਿੱਲੀ ਵਿੱਚ) ਹੈ।

ਕੀਮਤ
ਜਦੋਂ ਬਾਇਕ ‘ਚ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਨੇ ਤਾਂ ਕੀਮਤ ਵਿਚ ਬਦਲਾਅ ਆਉਣਾ ਤਾਂ ਸੁਭਾਵਿਕ ਹੈ ਪਰ ਬਾਈਕ ਦੀਆਂ ਨਵੀਆਂ ਅਪਡੇਟਸ ਦੇ ਮੁਕਾਬਲੇ ਇਸ ਦੀ ਕੀਮਤ ਵਿਚ ਨਾਮਾਤਰ ਹੀ ਵਾਧਾ ਕੀਤਾ ਹੈ। ਹੁਣ ਦੀ ਬਜਾਜ ਪਲਸਰ N160 ਪੁਰਾਣੇ ਮਾਡਲ ਨਾਲੋਂ ਸਿਰਫ਼ 6000 ਰੁਪਏ ਹੀ ਮਹਿੰਗੀ ਹੈ। ਹੁਣ ਬਾਈਕ ਦੀ ਐਕਸ ਸ਼ੋਰੂਮ ਕੀਮਤ 1.40 ਲੱਖ ਰੁਪਏ ਰੱਖੀ ਗਈ ਹੈ।

ਹੋਰਨਾਂ ਪਲਸਰ ਮਾਡਲਾਂ ਵਿਚ ਵੀ ਬਦਲਾਅ
ਦੱਸ ਦੇਈਏ ਕਿ ਬਜਾਜ ਕੰਪਨੀ ਨੇ ਪਲਸਰ ਬਾਇਕ ਦੇ ਹੋਰਨਾਂ ਮਾਡਲਾਂ ਵਿਚ ਵੀ ਬਦਲਾਅ ਕੀਤੇ ਹਨ ਤੇ ਨਵੇਂ ਫੀਚਰਾਂ ਨੂੰ ਸ਼ਾਮਿਲ ਕਰ ਦਿੱਤਾ ਹੈ।
ਇਸ ਲੜੀ ਵਿਚ ਬਜਾਜ ਨੇ ਪਲਸਰ 125, ਪਲਸਰ 150 ਅਤੇ ਪਲਸਰ 220F ਦੇ ਨਵੇਂ 2024 ਮਾਡਲ ਪੇਸ਼ ਕੀਤੇ ਹਨ। ਇਹਨਾਂ ਮਾਡਲਾਂ ਵਿੱਚ ਹੁਣ ਬਲੂਟੁੱਥ ਕਨੈਕਟੀਵਿਟੀ, USB ਚਾਰਜਰ ਅਤੇ ਨਵੇਂ ਗਰਾਫਿਕਸ ਦੇ ਨਾਲ ਇੱਕ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਸਟਰੂਮੈਂਟ ਕੰਸੋਲ ਦੇ ਦਿੱਤਾ ਗਿਆ ਹੈ। ਇਸ ਕਾਰਨ ਇਹਨਾਂ ਮਾਡਲਾਂ ਦੀ ਕੀਮਤ ਵਿਚ ਵੀ ਬਦਲਾਅ ਹੋਇਆ ਹੈ।

In The Market