LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਬਾ ਵੇਂਗਾ ਦੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਭਵਿੱਖਬਾਣੀਆਂ

baba venga11

Prophecies of Baba Venga: ਬਾਬਾ ਵੇਂਗਾ (Baba Venga) ਨੇ ਆਪਣਾ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਬਾਬਾ ਵੇਂਗਾ ਦਾ ਜਨਮ 3 ਅਕਤੂਬਰ 1911 ਨੂੰ ਹੋਇਆ ਸੀ। ਦੱਸ ਦੇਈਏ ਕਿ 1970 ਅਤੇ 1980 ਦੇ ਦਹਾਕੇ ਦੌਰਾਨ ਆਪਣੀਆਂ ਭਵਿੱਖਬਾਣੀਆਂ ਲਈ ਪੂਰੇ ਯੂਰਪ ਵਿੱਚ ਮਸ਼ਹੂਰ ਹੋ ਗਈ। ਬਾਬਾ ਵੇਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤਾਰੋਵਾ ਸੀ। ਬਾਬਾ ਵੇਂਗਾ ਨੇ ਵਿਸ਼ਵ ਦੇ ਲਈ ਕਈ ਭਵਿੱਖਬਾਣੀਆਂ ਕੀਤੀਆਂ ਹਨ ਜਿਹੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਹਨ। ਇਹ ਭਵਿੱਖਬਾਣੀਆਂ ਬੇਹੱਦ ਖਤਰਨਾਕ ਹਨ। ਮੰਨਿਆ ਜਾਂਦਾ ਹੈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚੀਆਂ ਹੁੰਦੀਆਂ ਹਨ।

ਏਲੀਅਨਜ਼ ਦੀ ਆਮਦ 

ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2023 ਵਿੱਚ ਧਰਤੀ ਉਤੇ ਏਲੀਅਨਜ਼ ਆਉਣਗੇ।ਬਾਬਾ ਵੇਂਗਾ ਦਾ ਕਹਿਣਾ ਹੈ ਕਿ ਧਰਤੀ ਲਈ ਬੇਹੱਦ ਖਤਰਨਾਕ ਹੋਣਗੇ। ਵੇਂਗਾ ਦਾ ਮੰਨਣਾ ਹੈ ਜੇਕਰ ਏਲੀਅਨ ਆਉਂਦੇ ਹਨ ਤਾਂ ਧਰਤੀ 'ਤੇ ਲੱਖਾਂ ਲੋਕ ਮਰ ਜਾਣਗੇ ਅਤੇ ਸੰਸਾਰ ਹਨੇਰੇ ਵਿਚ ਚਲਾ ਜਾਵੇਗਾ।

ਜੈਵਿਕ ਹਥਿਆਰਾਂ ਸੰਸਾਰ ਨੂੰ ਹਨੇਰੇ ਵੱਲ ਲੈ ਕੇ ਜਾਣਗੇ

ਬਾਬਾ ਵੇਂਗਾ ਨੇ ਸੰਸਾਰ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਜੈਵਿਕ ਹਥਿਆਰਾਂ ਬਾਰੇ ਖੋਜ ਅਤਿ ਖਤਰਨਾਕ ਹੋਵੇਗੀ। ਬਾਬਾ ਵੇਂਗਾ ਦਾ ਕਹਿਣਾ ਹੈ ਕਿ ਜੈਵਿਕ ਹਥਿਆਰਾਂ ਦੀ ਵਰਤੋਂ ਨਾਲ ਤਬਾਹੀ ਮੱਚ ਜਾਵੇਗੀ। ਉਨ੍ਹਾਂਦਾ ਕਹਿਣਾ ਹੈ ਕਿ ਸੰਸਾਰ ਵਿੱਚ ਕਈ ਤਰ੍ਹਾਂ ਦੇ ਵਾਇਰਸ ਫੈਲਣਗੇ ਜੋ ਮਨੁੱਖਤਾ ਦਾ ਖਾਤਮਾ ਕਰਨਗੇ।

ਸੰਸਾਰ ਵਿੱਚ ਭਿਆਨਕ ਬਿਮਾਰੀਆਂ ਦੀ ਉਤਪੱਤੀ 

ਬਾਬਾ ਵੇਂਗਾ ਨੇ ਇਕ ਹੋਰ ਭਵਿੱਖਬਾਣੀ ਕੀਤੀ ਸੀ ਜੋ ਕਿ ਬੇਹੱਦ ਖਤਰਨਾਕ ਹੈ। ਬਾਬਾ ਵੇਂਗਾ ਦਾ ਕਹਿਣਾ ਹੈ ਕਿ ਸੰਸਾਰ ਵਿੱਚ ਜਿਹੀਆਂ ਬਿਮਾਰੀਆਂ ਪੈਦਾ ਹੋਣਗੀਆਂ ਜਿਸ ਦੀ ਕੋਈ ਦਵਾਈ ਨਹੀਂ ਬਣੀ ਹੋਵੇਗੀ। ਵੇਂਗਾ ਦੀਆਂ ਭਵਿੱਖਬਾਣੀਆਂ ਸੰਸਾਰ ਲਈ ਘਾਤਕ ਸਿੱਧ ਹੋਣਗੀਆਂ।

ਇਹ ਵੀ ਪੜ੍ਹੋ: iPhone 14 ਤੋਂ ਪਹਿਲਾਂ Apple ਨੇ ਇਸ ਫੋਨ ਨੂੰ ਪੀਲੇ ਰੰਗ 'ਚ ਕੀਤਾ ਸੀ ਪੇਸ਼

In The Market