LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਗਸਤ ਮਹੀਨੇ ਛੁੱਟੀਆਂ ਹੀ ਛੁੱਟੀਆਂ; ਅਧਿਆਪਕਾਂ, ਵਿਦਿਆਰਥੀਆਂ ਤੇ ਬੈਂਕਾਂ ਦੇ ਕਰਮਚਾਰੀਆਂ ਦੀਆਂ ਲੱਗਣਗੀਆਂ ਮੌਜਾਂ

holiday 2807

Holidays In August : ਅਗਸਤ ਮਹੀਨੇ 'ਚ ਬੈਂਕ ਕਰਮਚਾਰੀਆਂ ਨੂੰ ਤਕਰੀਬਨ ਸਿਰਫ ਅੱਧਾ ਮਹੀਨਾ ਹੀ ਕੰਮ ਕਰਨ ਨੂੰ ਮਿਲੇਗਾ। 13 ਦਿਨ ਦੇਸ਼ ਦੇ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਮਹੀਨੇ ਲੰਬੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਸ ਕਾਰਨ ਸਕੂਲ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਹਫ਼ਤੇ ਦੀ ਛੁੱਟੀ ਮਿਲੇਗੀ। ਦਰਅਸਲ, ਇਨ੍ਹਾਂ ਛੁੱਟੀਆਂ ਵਿੱਚ ਰੱਖੜੀ, ਜਨਮ ਅਸ਼ਟਮੀ, 15 ਅਗਸਤ ਆਦਿ ਸ਼ਾਮਲ ਹਨ। ਇਸ ਦੌਰਾਨ, ਆਰਬੀਆਈ ਨੇ ਪਹਿਲਾਂ ਹੀ ਆਪਣੀ ਵੈੱਬਸਾਈਟ 'ਤੇ ਅਗਸਤ ਮਹੀਨੇ ਲਈ ਬੈਂਕ ਛੁੱਟੀਆਂ ਦਾ ਸਮਾਂ-ਸਾਰਣੀ ਅਪਲੋਡ ਕਰ ਦਿੱਤੀ ਹੈ। ਬੈਂਕਾਂ ਦੇ ਬੰਦ ਹੋਣ ਵਾਲੇ ਦਿਨਾਂ 'ਤੇ ਨੇੜਿਓਂ ਨਜ਼ਰ ਰੱਖਣਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਉਸ ਅਨੁਸਾਰ ਬੈਂਕਾਂ ਦੇ ਪਹਿਲਾਂ ਹੀ ਕੰਮ ਕਰ ਸਕੋ। 
15 ਅਗਸਤ 2024 ਨੂੰ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ। ਅਗਸਤ 'ਚ ਐਤਵਾਰ ਅਤੇ ਦੂਜੇ-ਚੌਥੇ ਸ਼ਨੀਵਾਰ ਕਾਰਨ ਛੇ ਛੁੱਟੀਆਂ ਹੋਣਗੀਆਂ ਅਤੇ ਇਨ੍ਹਾਂ ਦਿਨਾਂ 'ਚ ਬੈਂਕ ਨਹੀਂ ਖੁੱਲ੍ਹਣਗੇ। ਇਸ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਈ ਤਿਉਹਾਰਾਂ ਕਾਰਨ ਬੈਂਕ ਅਗਲੇ 7 ਦਿਨਾਂ ਤੱਕ ਬੰਦ ਰਹਿਣਗੇ।
ਅਧਿਆਪਕਾਂ ਤੇ ਵਿਦਿਆਰਥੀ ਵੀ ਛੁੱਟੀਆਂ ਦਾ ਮਾਣਨਗੇ ਆਨੰਦ
ਜਦੋਂ ਕਿ ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਵਿੱਚ ਆਜ਼ਾਦੀ ਦਿਵਸ, ਰੱਖੜੀ ਅਤੇ ਜਨਮ ਅਸ਼ਟਮੀ ਆ ਰਹੇ ਹਨ। ਇਸ ਮੌਕੇ 'ਤੇ ਪੂਰੇ ਦੇਸ਼ 'ਚ ਛੁੱਟੀ ਹੈ। ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਪੰਜ ਸ਼ਨੀਵਾਰ ਅਤੇ ਚਾਰ ਐਤਵਾਰ ਆਉਂਦੇ ਹਨ। ਇਸ ਵਾਰ 15 ਅਗਸਤ ਵੀਰਵਾਰ ਨੂੰ ਪੈ ਰਿਹਾ ਹੈ। 17 ਅਤੇ 18 ਅਗਸਤ ਨੂੰ ਸ਼ਨੀਵਾਰ ਅਤੇ ਐਤਵਾਰ ਹੈ। ਇਸ ਤੋਂ ਇਲਾਵਾ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਹੈ। ਅਜਿਹੇ 'ਚ ਬੱਚਿਆਂ ਨੂੰ ਲਗਾਤਾਰ 3 ਛੁੱਟੀਆਂ ਮਿਲ ਰਹੀਆਂ ਹਨ।
ਇਨ੍ਹਾਂ ਤਰੀਕਾਂ ਨੂੰ ਬੈਂਕਾਂ ਵਿਚ ਛੁੱਟੀਆਂ 
ਧਿਆਨ ਯੋਗ ਹੈ ਕਿ ਆਰਬੀਆਈ ਹਰ ਮਹੀਨੇ ਬੈਂਕ ਛੁੱਟੀਆਂ ਦੀ ਵਿਸਤ੍ਰਿਤ ਸੂਚੀ ਅਪਲੋਡ ਕਰਦਾ ਹੈ ਅਤੇ ਇਸ ਦਾ ਕਾਰਨ ਵੀ ਦੱਸਿਆ ਗਿਆ ਹੈ। ਸੈਂਟਰਲ ਬੈਂਕ ਨੇ ਸ਼ਹਿਰਾਂ ਦੇ ਨਾਲ-ਨਾਲ ਆਪਣੀ ਵੈੱਬਸਾਈਟ 'ਤੇ ਕਾਰਨਾਂ ਦੀ ਸੂਚੀ ਵੀ ਦਿੱਤੀ ਹੈ, ਜਿੱਥੇ ਬੈਂਕ ਬੰਦ ਰਹਿਣਗੇ। 
ਅਗਸਤ 2024 ਦੀਆਂ ਬੈਂਕ ਛੁੱਟੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ
3 ਅਗਸਤ 2024: ਕੇਰ ਪੂਜਾ (ਅਗਰਤਲਾ)
4 ਅਗਸਤ, 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿਚ ਛੁੱਟੀ)
8 ਅਗਸਤ, 2024: ਟੇਂਡੋਂਗ ਲੋ ਰਮ ਫੈਟ (ਗੰਗਟੋਕ)
10 ਅਗਸਤ, 2024: ਦੂਜਾ ਸ਼ਨੀਵਾਰ (ਹਰ ਥਾਂ ਬੈਂਕ ਵਿਚ ਛੁੱਟੀ)
11 ਅਗਸਤ, 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿਚ ਛੁੱਟੀ)
13 ਅਗਸਤ, 2024: ਦੇਸ਼ ਭਗਤ ਦਿਵਸ (ਇੰਫਾਲ)
15 ਅਗਸਤ 2024: ਸੁਤੰਤਰਤਾ ਦਿਵਸ (ਦੇਸ਼ ਭਰ ਦੀਆਂ ਬੈਂਕਾਂ ਵਿਚ ਛੁੱਟੀ))
18 ਅਗਸਤ, 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿਚ ਛੁੱਟੀ))
19 ਅਗਸਤ, 2024: ਰੱਖੜੀ 
20 ਅਗਸਤ, 2024: ਸ਼੍ਰੀ ਨਰਾਇਣ ਗੁਰੂ ਜਯੰਤੀ (ਕੋਚੀ, ਤਿਰੂਵਨੰਤਪੁਰਮ)
24-25 ਅਗਸਤ, 2024: ਚੌਥਾ ਸ਼ਨੀਵਾਰ-ਐਤਵਾਰ (ਹਰ ਥਾਂ ਬੈਂਕ ਛੁੱਟੀ)
26 ਅਗਸਤ, 2024: ਜਨਮ ਅਸ਼ਟਮੀ (ਲਗਭਗ ਸਾਰੇ ਰਾਜਾਂ ਵਿੱਚ ਬੈਂਕ ਛੁੱਟੀ)

 

In The Market