LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਅਹਿਮ ਫੌਜੀ ਟਿਕਾਣਿਆਂ 'ਤੇ ਤਾਇਨਾਤ ਕੀਤਾ ਜਾਵੇਗਾ ਐਂਟੀ ਡਰੋਨ ਸਿਸਟਮ

drone system

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਆਪਣੇ ਅਹਿਮ ਫੌਜੀ (Army) ਟਿਕਾਣਿਆਂ 'ਤੇ ਐਂਟੀ ਡਰੋਨ ਸਿਸਟਮ (Anti Dron system) ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਡਰੋਨ ਦੇ ਖਤਰੇ ਨਾਲ ਨਜਿੱਠਣ ਲਈ ਛੇਤੀ ਹੀ ਇਕ ਨੀਤੀ ਲੈ ਕੇ ਵੀ ਆਉਣ ਵਾਲਾ ਹੈ ਕਿਉਂਕਿ ਜੰਮੂ ਏਅਰਬੇਸ (jammu Airbase) 'ਤੇ ਹੋਏ ਹਮਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਦੇ ਅਹਿਮ ਫੌਜੀ ਟਿਕਾਣਿਆਂ 'ਤੇ ਕਿੰਨਾ ਖਤਰਾ ਹੈ। ਜੰਮੂ-ਕਸ਼ਮੀਰ (jammu-kashmir) ਵਿਚ ਬੀਤੇ ਤਿੰਨ ਵਾਰ ਡਰੋਨ ਦੇਖੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਡਰੋਨ ਸਰਹੱਦ ਪਾਰੋਂ ਕੰਟਰੋਲ ਕੀਤੇ ਜਾ ਰਹੇ ਸਨ। ਇਸ ਘਟਨਾ ਤੋਂ ਬਾਅਦ ਸਰਹੱਦੀ ਇਲਾਕਿਆਂ 'ਤੇ ਅਲਰਟ ਜਾਰੀ ਹੈ। ਕੇਂਦਰ ਸਰਕਾਰ (Centre Government) ਨੇ ਸਾਰੇ ਅਹਿਮ ਟਿਕਾਣਿਆਂ ਨੂੰ ਤਕਨੀਕ ਦੀ ਮਦਦ ਨਾਲ ਸੁਰੱਖਿਅਤ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

DRDO's cutting edge anti-drone system to be deployed in Delhi for PM's  security - India News

Read this- ਮੋਹਾਲੀ 'ਚ ਬੱਤੀ ਨਾ ਆਉਣ 'ਤੇ ਡੀ.ਐੱਸ.ਪੀ. ਦਾ ਸ਼ਿਕਾਇਤ ਕੇਂਦਰ ਵਿਚ ਨਹੀਂ ਚੁੱਕਿਆ ਕਿਸੇ ਨੇ ਫੋਨ

ਕੇਂਦਰੀ ਗ੍ਰਹਿ ਮੰਤਰਾਲਾ ਦੀ ਇਕ ਟੀਮ ਜਿਸ ਵਿਚ ਐੱਨ.ਐੱਸ.ਜੀ.ਅਤੇ ਸੀ.ਆਈ.ਐੱਸ.ਐੱਫ. ਦੇ ਅਫਸਰ ਸ਼ਾਮਲ ਹਨ। ਉਨ੍ਹਾਂ ਨੇ ਜੰਮੂ ਹਵਾਈ ਅੱਡੇ ਦਾ ਨਿਰੀਖਣ ਕਰ ਕੇ ਉਥੋਂ ਕਾਊਂਟਰ ਡਰੋਨ ਸਿਸਟਮ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਫੌਜ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈੱਸ ਡਰੋਨ ਦੀ ਵਰਤੋਂ ਕਰੋ। ਲੈਫਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਕਿਹਾ ਕਿ ਫੌਜ ਇਸ ਤਰ੍ਹਾਂ ਦੇ ਹਥਿਆਰਾਂ ਅਤੇ ਡਰੋਨ ਅਤੇ ਉਨ੍ਹਾਂ ਨਾਲ ਜੁੜੀ ਅਤਿਆਧੁਨਿਕ ਤਕਨੀਕਾਂ ਨਾਲ ਬਹੁਤ ਚੰਗੀ ਤਰ੍ਹਾਂ ਨਾਲ ਵਾਕਿਫ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਹਮਲਿਆਂ ਦਾ ਖਤਰਾ ਹੋਰ ਵੱਧ ਸਕਦਾ ਹੈ।

In The Market