LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਲਰਟ ! 31 ਦਸੰਬਰ ਤੱਕ ਖਤਮ ਕਰ ਲਓ ਇਹ ਸਾਰੇ ਕੰਮ, ਨਹੀਂ ਹੋ ਸਕਦਾ ਵੱਡਾ ਨੁਕਸਾਨ

27 dec 6

ਨਵੀਂ ਦਿੱਲੀ :  ਸਾਲ 2021 ਦੇ ਆਖਰੀ ਮਹੀਨੇ ਯਾਨੀ ਦਸੰਬਰ 2021 ਦੇ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਮਹੀਨੇ ਦੇ ਅੰਤ ਤੱਕ, ਤੁਹਾਨੂੰ ਕਿਸੇ ਵੀ ਕੀਮਤ 'ਤੇ ਬਹੁਤ ਸਾਰੇ ਜ਼ਰੂਰੀ ਕੰਮ ਨਿਪਟਾਉਣੇ ਪੈਣਗੇ। ਜੇਕਰ ਤੁਸੀਂ ਇਹ ਕੰਮ ਮਿੱਥੇ ਸਮੇਂ ਤੋਂ ਪਹਿਲਾਂ ਪੂਰਾ ਨਹੀਂ ਕਰਦੇ ਤਾਂ ਤੁਹਾਨੂੰ ਵੱਡਾ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸ ਸਿਲਸਿਲੇ 'ਚ ਜੇਕਰ ਤੁਸੀਂ ਅਜੇ ਤੱਕ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ ਤਾਂ 31 ਦਸੰਬਰ ਤੱਕ ਜ਼ਰੂਰ ਭਰੋ। ਇਸ ਦੇ ਨਾਲ ਹੀ, EPFO ​​ਨੇ ਵੀ PF ਖਾਤਾ ਧਾਰਕਾਂ ਨੂੰ ਨਾਮਜ਼ਦ ਵਿਅਕਤੀ ਨੂੰ ਸ਼ਾਮਲ ਕਰਨ ਲਈ ਇਸ ਮਹੀਨੇ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਸ ਮਹੀਨੇ ਦੇ ਅੰਤ ਤੱਕ ਤੁਹਾਨੂੰ ਕਿਹੜੇ-ਕਿਹੜੇ ਕੰਮ ਪੂਰੇ ਕਰਨੇ ਹਨ।

Also Read : ਦੇਸ਼ ਦੇ 19 ਰਾਜਾਂ 'ਚ ਪਹੁੰਚਿਆ ਓਮੀਕ੍ਰੋਨ, ਹੁਣ ਤਕ ਸਾਹਮਣੇ ਆਏ 578 ਮਾਮਲੇ

ਇਨਕਮ ਟੈਕਸ ਰਿਟਰਨ 31 ਦਸੰਬਰ ਤੋਂ ਪਹਿਲਾਂ ਜਮ੍ਹਾ ਕੀਤੀ ਜਾਵੇ
ਵਿੱਤੀ ਸਾਲ 2020-21 ਲਈ, ਕੇਂਦਰ ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ 31 ਦਸੰਬਰ 2021 ਤੱਕ ਵਧਾ ਦਿੱਤੀ ਹੈ। ਨਵੇਂ ਇਨਕਮ ਟੈਕਸ ਪੋਰਟਲ 'ਤੇ ਆਈ ਸਮੱਸਿਆ ਅਤੇ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਸਮਾਂ ਸੀਮਾ ਵਧਾ ਦਿੱਤੀ ਹੈ। ਇਨਕਮ ਟੈਕਸ ਫਾਈਲਰ 31 ਦਸੰਬਰ ਤੱਕ ਆਪਣੀ ITR ਫਾਈਲ ਕਰ ਸਕਦੇ ਹਨ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Also Read : ਚੰਡੀਗੜ੍ਹ 'ਚ Omicron ਕਾਰਨ ਵਧੀ ਚਿੰਤਾ, 2 ਨਵੇਂ ਮਾਮਲੇ ਆਏ ਸਾਹਮਣੇ

UAN ਨੂੰ ਆਧਾਰ ਨੰਬਰ ਨਾਲ ਲਿੰਕ ਕੀਤਾ ਜਾਵੇ
31 ਦਸੰਬਰ (ਕਰਮਚਾਰੀ ਭਵਿੱਖ ਨਿਧੀ ਸੰਗਠਨ) ਤੋਂ ਪਹਿਲਾਂ EPFO ​​ਦੇ ਮੈਂਬਰਾਂ ਨੂੰ UAN ਨੰਬਰ ਨੂੰ ਆਧਾਰ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਜੇਕਰ EPFO ​​ਮੈਂਬਰ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਦਾ PF ਖਾਤਾ ਬੰਦ ਕੀਤਾ ਜਾ ਸਕਦਾ ਹੈ।

Also Read : ਨਵੇਂ ਸਾਲ ਤੋਂ ਪਹਿਲਾਂ ਬਦਲਿਆ ਮੌਸਮ,ਪਹਾੜਾਂ 'ਚ ਬਰਫਬਾਰੀ,ਪੰਜਾਬ ਸਣੇ ਪੂਰੇ ਉਤਰ-ਭਾਰਤ 'ਚ ਵਧੇਗੀ ਠੰਡ

ਡੀਮੈਟ ਟਰੇਡਿੰਗ ਖਾਤਿਆਂ ਨੂੰ ਕਰਾਉਣੀ ਪਵੇਗੀ KYC
ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਨੇ ਡੀਮੈਟ ਟਰੇਡਿੰਗ ਖਾਤਿਆਂ ਦੇ ਕੇਵਾਈਸੀ (KYC) ਦੀ ਅੰਤਿਮ ਮਿਤੀ 30 ਸਤੰਬਰ ਤੋਂ ਵਧਾ ਕੇ 31 ਦਸੰਬਰ 2021 ਕਰ ਦਿੱਤੀ ਹੈ। ਕੇਵਾਈਸੀ ਦੇ ਤਹਿਤ, ਡੀਮੈਟ ਵਪਾਰ ਖਾਤੇ ਵਿੱਚ ਨਾਮ, ਪਤਾ, ਪੈਨ ਕਾਰਡ ਨੰਬਰ, ਮੋਬਾਈਲ ਨੰਬਰ, ਉਮਰ, ਈਮੇਲ ਆਈਡੀ ਵਰਗੇ ਬਹੁਤ ਸਾਰੇ ਵੇਰਵਿਆਂ ਨੂੰ ਅਪਡੇਟ ਕਰਨਾ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Also Read : 'ਆਪ' ਨੇ ਚੋਣ ਮੈਦਾਨ 'ਚ ਉਤਾਰੇ 15 ਹੋਰ ਉਮੀਦਵਾਰ, ਦੇਖੋ ਪੂਰੀ ਸੂਚੀ

ਤੁਸੀਂ ਬੈਂਕ ਆਫ ਬੜੌਦਾ ਤੋਂ ਸਸਤੀ ਵਿਆਜ ਦਰ 'ਤੇ ਲੋਨ ਲੈ ਸਕਦੇ ਹੋ
ਜੇਕਰ ਤੁਸੀਂ ਬੈਂਕ ਆਫ ਬੜੌਦਾ (BOB) ਦੇ ਗਾਹਕ ਹੋ, ਤਾਂ ਤੁਸੀਂ 31 ਦਸੰਬਰ ਤੱਕ ਸਸਤੇ ਹੋਮ ਲੋਨ ਦਾ ਫਾਇਦਾ ਲੈ ਸਕਦੇ ਹੋ। BOB ਨੇ ਤਿਉਹਾਰੀ ਸੀਜ਼ਨ 'ਚ 31 ਦਸੰਬਰ ਤੱਕ ਹੋਮ ਲੋਨ ਦੀ ਦਰ ਨੂੰ ਘਟਾ ਕੇ 6.50 ਫੀਸਦੀ ਕਰ ਦਿੱਤਾ ਹੈ। ਇਹ ਛੋਟ ਨਵੇਂ ਸਾਲ ਯਾਨੀ 1 ਜਨਵਰੀ ਤੋਂ ਖਤਮ ਹੋ ਜਾਵੇਗੀ।

Also Read : ਅੰਬਾਲਾ-ਦਿੱਲੀ ਹਾਈਵੇਅ 'ਤੇ ਆਪਸ 'ਚ ਭਿੜੀਆਂ 3 ਬੱਸਾਂ, 5 ਦੀ ਮੌਤ, 10 ਜ਼ਖਮੀ

ਔਨਲਾਈਨ ਵਪਾਰੀ 40% ਤੱਕ ਮਾਲੀਆ ਗੁਆਉਣਾ ਪੈ ਸਕਦੈ
ਉਦਯੋਗ ਸੰਗਠਨ ਫਿੱਕੀ ਮੁਤਾਬਕ ਗਾਹਕਾਂ ਦੇ ਡੈਬਿਟ-ਕ੍ਰੈਡਿਟ ਕਾਰਡ (Debit-Credit Card) ਨਾਲ ਜੁੜੀ ਜਾਣਕਾਰੀ ਜਮ੍ਹਾ ਕਰਨ ਦੀ ਬਜਾਏ ਟੋਕਨ ਨੰਬਰ ਜਾਰੀ ਕਰਨ ਦੀ ਨਵੀਂ ਪ੍ਰਣਾਲੀ ਲਾਗੂ ਹੋਣ ਨਾਲ ਆਨਲਾਈਨ ਵਪਾਰੀਆਂ ਨੂੰ 20 ਤੋਂ 40 ਫੀਸਦੀ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ।

 

In The Market