LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰ ਇੰਡੀਆ ਦੀ ਫਲਾਈਟ ਵਿਚ ਲੱਗੀ ਅੱਗ, ਕਰਵਾਈ ਐਮਰਜੈਂਸੀ ਲੈਂਡਿੰਗ, ਫਿਰ...ਮਚੀ ਹਫੜਾ-ਦਫੜੀ

flight air india fire

Delhi : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉਤੇ ਬੀਤੇ ਦਿਨੀਂ ਵੱਡਾ ਹਾਦਸਾ ਉਸ ਵੇਲੇ ਟਲ ਗਿਆ, ਜਦੋਂ ਏਅਰ ਇੰਡੀਆ ਦੀ ਫਲਾਈਟ ਏਆਈ-807 ਦੇ ਏਸੀ ਯੂਨਿਟ ਵਿਚ ਅੱਗ ਲੱਗਣ ਤੋਂ ਬਾਅਦ ਫਲਾਈਟ ਵਾਪਸ ਪਰਤ ਕੇ ਆ ਗਈ। ਇਸ ਕਾਰਨ ਪੂਰੇ ਏਅਰਪੋਰਟ ‘ਤੇ ਐਮਰਜੈਂਸੀ ਐਲਾਨ ਦਿੱਤੀ ਗਈ। ਇਸ ਫਲਾਈਟ ਵਿਚ 175 ਯਾਤਰੀ ਸਵਾਰ ਸਨ।
ਜਾਣਕਾਰੀ ਮੁਤਾਬਕ ਇਹ ਫਲਾਈਟ ਦਿੱਲੀ ਤੋਂ ਬੇਂਗਲੁਰੂ ਜਾ ਰਹੀ ਸੀ। ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਹਾਜ਼ ਨੇ ਬੇਂਗਲੁਰੂ ਲਈ ਉਡਾਣ ਭਰੀ ਸੀ ਪਰ ਕੁਝ ਦੇਰ ਬਾਅਦ ਹੀ ਜਹਾਜ਼ ਦਾ ਫਾਇਰ ਅਲਾਮਰ ਵਜਣ ਲੱਗਾ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ IGI ਏਅਰਪੋਰਟ ਉਤੇ ਐਮਰਜੈਂਸੀ ਲੈਂਡਿੰਗ ਲਈ ਲਿਆਂਦਾ ਗਿਆ। ਦਿੱਲੀ ਏਅਰਪੋਰਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਲਈ ਬੇਂਗਲੁਰੂ ਜਾਣ ਲਈ ਵਿਵਸਥਾ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਦਿੱਲੀ ਏਅਰਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦਿੱਲੀ ਪਰਤ ਕੇ ਆ ਗਈ ਹੈ ਤੇ ਸੁਰੱਖਿਅਤ ਤੌਰ ਉਤੇ ਲੈਂਡਿੰਗ ਕਰ ਚੁੱਕੀ ਹੈ। ਇਸ ਵਿਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਤੌਰ ਉਤੇ ਏਅਰਬ੍ਰਿਜ ਉਤੇ ਬਾਹਰ ਉਤਰ ਗਏ।

In The Market