LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
national news
marriage unique new

Wedding Of 75 years old man and 60 years old woman : ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ ਵਿੱਚ ਇਕ ਅਨੋਖਾ ਵਿਆਹ ਹੋਇਆ ਹੈ। ਮਹਿਸਾਗਰ ਜ਼ਿਲ੍ਹੇ ਦੇ ਖਾਨਪੁਰ ਤਾਲੁਕਾ ਦੇ ਅਮੇਠੀ ਪਿੰਡ ਦੇ ਰਹਿਣ ਵਾਲੇ 75 ਸਾਲਾ ਸਾਈਬਾ ਭਾਈ ਦਾਮੋਰ ਦਾ 60 ਸਾਲਾ ਕੰਕੂ ਬੇਨ ਪਰਮਾਰ ਨਾਲ ਵਿਆਹ ਹੋਇਆ ਹੈ। ਖੇਤੀ ਕਰ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਸਾਈਬਾ ਭਾਈ ਡਾਮੋਰ ਦਾ ਉਸ ਦੀ ਧੀ ਨੇ ਸਮਾਜਿਕ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਹੈ। ਅਮੇਠੀ ਪਿੰਡ ਦੇ ਰਹਿਣ ਵਾਲੇ 75 ਸਾਲਾ ਸਾਈਬਾ ਭਾਈ ਡਾਮੋਰ ਦਾ ਵਿਆਹ ਪਿੰਡ 'ਚ ਰਹਿਣ ਵਾਲੀ 60 ਸਾਲਾ ਕੰਕੂ ਬੇਨ ਨਾਲ ਹੋਇਆ ਹੈ। ਸਾਈਬਾ ਭਾਈ ਡਾਮੋਰ ਦੀ ਪਹਿਲੀ ਪਤਨੀ ਦੀ ਸਾਲ 2020 ਵਿੱਚ ਮੌਤ ਹੋ ਗਈ ਸੀ। 60 ਸਾਲਾ ਕੰਕੂ ਬੇਨ ਦੇ ਪਤੀ ਦਾ ਵੀ ਦੇਹਾਂਤ ਹੋ ਚੁੱਕਾ ਹੈ।ਸਾਈਬਾ ਭਾਈ ਡਾਮੋਰ ਅਤੇ ਕੰਕੂ ਬੇਨ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਸਾਈਬਾ ਭਾਈ ਦੀ ਇਕਲੌਤੀ ਧੀ ਸੀ, ਜਿਸ ਦਾ ਵਿਆਹ ਹੋ ਚੁੱਕਿਆ ਹੈ। ਅਜਿਹੇ ...

viral video new

Viral News : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਚਲਦੀ ਬੱਸ ਵਿੱਚ ਇੱਕ ਨੌਜਵਾਨ ਜੋੜਾ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਓਡੀਸ਼ਾ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਲੋਕਾਂ ਵੱਲੋਂ ਖੂਬ ਨਿੰਦਿਆ ਵੀ ਕੀਤੀ ਜਾ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਸ ਕੰਡਕਟਰ ਨੇ CRUT ਲਿਖੀ ਵਰਦੀ ਪਾਈ ਹੋਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਓਡੀਸ਼ਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਜੋੜਾ ਸਕੂਲ ਤੋਂ ਪਰਤ ਰਿਹਾ ਸੀ।ਇਹ ਵੀਡੀਓ ਕਥਿਤ ਤੌਰ 'ਤੇ ਬੱਸ ਵਿੱਚ ਸਵਾਰ ਇੱਕ ਸਹਿ ਯਾਤਰੀ ਵੱਲੋਂ ਸ਼ੂਟ ਕੀਤਾ ਗਿਆ ਹੈ। ਇਸ ਜੋੜੇ ਨੂੰ ਪਿਛਲੀ ਸੀਟ 'ਤੇ ਬੈਠ ਕੇ ਅਸ਼ਲੀਲ ਹਰਕਤਾਂ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਲ ਇਕ ਬਜ਼ੁਰਗ ਔਰਤ ਬੈਠੀ ਹੈ। ਜਿਉਂ ਹੀ ਜੋੜਾ ਆਪਣਾ ਵਿਹਾਰ ਜਾਰੀ ਰੱਖਦਾ ਹੈ, ਸ਼ਰਮ ਨਾਲ ਬਜ਼ੁਰਗ ਔਰਤ ਆਪਣਾ ਮੂੰਹ ਮੋੜ ਕੇ ਢੱਕ ਲੈਂਦੀ ਹੈ।ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਲਿਖਿਆ, "ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।" ਇਕ ਹੋਰ ਨੇ ਪੋਸਟ ਕੀਤਾ, "ਬੋਲਣ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਬਾਅਦ, ਪੇਸ਼ ਕਰਦੇ ਹਾਂ : ਜਨਤਕ ਥਾਵਾਂ 'ਤੇ ਅਸ਼ਲੀਲਤਾ ਦੀ ਆਜ਼ਾਦੀ।" ਤੀਜੇ ਨੇ ਸਿਰਫ਼, "ਹੈਰਾਨ ਕਰਨ ਵਾਲਾ।" ਕੁਮੈਂਟ ਕੀਤਾ।           View this post on Instagram                       A post shared by Trollgarh. (@trollgarh) ...

sri hemkunt sahib ji

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। 25 ਮਈ ਤੋਂ ਸ਼ੁਰੂ ਹੋ ਰਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਹੁਣ ਹੋਰ ਵੀ ਸੁਖਾਲੀ ਹੋ ਜਾਵੇਗੀ। ਇਸ ਸਾਲ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤਕ ਨਵੀਂ ਹੈਲੀਕਾਪਟਰ ਸੇਵਾ ਸ਼ੁਰੂ ਹੋ ਰਹੀ ਹੈ। ਇਸ ਨਾਲ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ। ਖਰਾਬ ਮੌਸਮ ਵਿੱਚ ਵੀ ਇਸ ਮਾਲ ਮਦਦ ਮਿਲੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦੇਹਰਾਦੂਨ ਵਿਚਾਲੇ ਹਫਤੇ ਵਿੱਚ ਤਿੰਨ ਦਿਨ ਹਵਾਈ ਸੇਵਾ ਵੀ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਸਾਲ ਗੁਰਦੁਆਰਾ ਗੋਬਿੰਦ ਘਾਟ ਤੋਂ ਘਾਂਗਰੀਆ ਤੱਕ ਹੈਲੀਕਾਪਟਰ ਸੇਵਾ ਚੱਲ ਰਹੀ ਸੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਚੱਲ ਰਹੇ ਪ੍ਰਬੰਧਾਂ ਬਾਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਰਵਾਨਾ ਕੀਤਾ ਜਾਵੇਗਾ।ਬਿੰਦਰਾ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਘਾਂਗਰੀਆ ਤਕ ਦੀ ਹੈਲੀਕਾਪਟਰ ਸੇਵਾ 25 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਸੇ ਤਰ੍ਹਾਂ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਵੀ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਦੇਹਰਾਦੂਨ ਵਿਚਾਲੇ ਹਵਾਈ ਸੇਵਾ ਚੱਲ ਰਹੀ ਹੈ ਜੋ ਇਸ ਵੇਲੇ ਹਫ਼ਤੇ ਵਿੱਚ ਇੱਕ ਦਿਨ ਹੈ ਤੇ ਹੁਣ ਇਸ ਨੂੰ ਯਾਤਰਾ ਦੌਰਾਨ ਹਫਤੇ ਵਿੱਚ ਤਿੰਨ ਦਿਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਸਿੱਖ ਸ਼ਰਧਾਲੂ ਹਰ ਸਾਲ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾਂਦੇ ਹਨ।

sachin tendulkar

Sachin Tendulkar Guard Suicide : ਦਿੱਗਜ ਕ੍ਰਿਕਟਰ ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਹੇਠ ਤਾਇਨਾਤ ਇੱਕ SRPF ਜਵਾਨ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਆਪਣੇ ਜੱਦੀ ਘਰ ਵਿੱਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 14 ਮਈ ਦੀ ਦੇਰ ਰਾਤ ਦੀ ਹੈ। ਮ੍ਰਿਤਕ ਜਵਾਨ ਦੀ ਪਛਾਣ ਪ੍ਰਕਾਸ਼ ਕਾਪੜੇ ਵਜੋਂ ਹੋਈ ਹੈ। ਉਹ 8 ਦਿਨ ਪਹਿਲਾਂ ਹੀ ਛੁੱਟੀ 'ਤੇ ਆਪਣੇ ਪਿੰਡ ਗਿਆ ਸੀ। ਜਾਣਕਾਰੀ ਮੁਤਾਬਕ ਕਾਪੜੇ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗਰਦਨ 'ਚ ਗੋਲੀ ਮਾਰ ਲਈ।ਮ੍ਰਿਤਕ ਜਵਾਨ ਦੇ ਪਰਿਵਾਰ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ, ਦੋ ਬੱਚੇ ਅਤੇ ਇਕ ਭਰਾ ਸ਼ਾਮਲ ਹੈ। ਫਿਲਹਾਲ ਪੁਲਿਸ ਕਾਪੜੇ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਕਾਪੜੇ ਮੰਤਰੀ ਛਗਨ ਭੁਜਬਲ ਅਤੇ ਨਾਰਾਇਣ ਰਾਣੇ ਦੇ ਬਾਡੀਗਾਰਡ ਵਜੋਂ ਵੀ ਕੰਮ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 14 ਮਈ ਦੀ ਰਾਤ ਦੀ ਹੈ। ਉਸ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਸਰਕਾਰੀ ਪੁਲਿਸ ਰਿਜ਼ਰਵ ਫੋਰਸ ਵਿੱਚ ਤਾਇਨਾਤ ਸੀ। ਮੁੱਢਲੀ ਜਾਂਚ ਵਿੱਚ ਮਾਮਲਾ ਕਾਪੜੇ ਦੇ ਨਿੱਜੀ ਕਾਰਨਾਂ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਪ੍ਰਕਾਸ਼ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੋਂ ਪੁੱਛਗਿੱਛ ਕਰਕੇ ਜਾਂਚ 'ਚ ਜੁਟੀ ਹੈ।

yamunanagar news new

ਹਰੀਸ਼ ਕੋਹਲੀ, ਯਮੁਨਾਨਗਰ-ਚਾਚੇ ਦੇ ਨਾਪਾਕ ਇਰਾਦਿਆਂ ਨੂੰ ਦੇਖ ਕੇ ਭਤੀਜੀ ਨੇ ਵਿਰੋਧ ਕੀਤਾ ਤਾਂ ਉਸ ਨੇ ਬੇਰਹਿਮੀ ਨਾਲ ਭਤੀਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਹਰਿਆਣਾ ਦੇ ਯਮੁਨਾਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਬੇਰਹਿਮ ਚਾਚੇ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬੀਤੀ 9 ਮਈ ਨੂੰ ਬੁਢੀਆ ਰੋਡ 'ਤੇ ਦੇਵੀ ਲਾਲ ਆਯੁਰਵੈਦਿਕ ਕਾਲਜ ਦੇ ਸਾਹਮਣੇ ਇਕ ਲੜਕੀ ਦੀ ਗਲਾ ਵੱਢੀ ਹੋਈ ਲਾਸ਼ ਮਿਲਣ 'ਤੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਪੁਲਿਸ ਮੁਤਾਬਕ ਜਾਂਚ ਦੌਰਾਨ ਇਕ ਔਰਤ ਨੇ ਆ ਕੇ ਦੱਸਿਆ ਕਿ ਮ੍ਰਿਤਕਾ ਉਸ ਦੀ ਧੀ ਸੀ ਜੋ ਆਪਣੇ ਚਾਚੇ ਦੇ ਘਰ ਰਹਿੰਦੀ ਸੀ। ਮਾਂ ਵੱਲੋਂ ਸ਼ੱਕ ਜ਼ਾਹਰ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਚਾਚੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਐਚਓ ਸਿਟੀ ਨਰਿੰਦਰ ਰਾਣਾ ਨੇ ਦੱਸਿਆ ਕਿ ਲੜਕੀ ਦੀ ਪਛਾਣ ਸੁਮਿੱਤਰਾ ਵਜੋਂ ਹੋਈ ਹੈ, ਜੋ ਆਪਣੇ ਚਾਚੇ ਭਗਵਾਨ ਦਾਸ ਨਾਲ ਰਹਿੰਦੀ ਸੀ। ਇਸ ਉਤੇ ਪੁਲਿਸ ਨੇ ਮੁਲਜ਼ਮ ਭਗਵਾਨ ਦਾਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਪਹਿਲਾਂ ਹੀ ਉਸਨੂੰ ਛੱਡ ਦਿੱਤਾ। ਉਸ ਦੀ ਭਤੀਜੀ ਉਸ ਦੇ ਨਾਲ ਰਹਿੰਦੀ ਸੀ। ਇਸ ਕਾਰਨ ਉਸ ਦੇ ਇਰਾਦੇ ਖਰਾਬ ਹੋ ਗਏ ਪਰ ਲੜਕੀ ਨੇ ਉਸ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ, ਜਿਸ ਕਾਰਨ ਉਸ ਨੇ ਆਪਣਾ ਗੁੱਸਾ ਕੱਢ ਕੇ ਭਤੀਜੀ ਦਾ ਕਤਲ ਕਰ ਦਿੱਤਾ।

accident new

National News : ਮੰਗਲਵਾਰ ਦੇਰ ਰਾਤ ਇਕ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ 'ਚ ਵਾਪਰਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ, "ਸਾਨੂੰ ਕੁਝ ਲੋਕਾਂ ਦੇ ਜ਼ਰੀਏ ਘਟਨਾ ਦੀ ਜਾਣਕਾਰੀ ਮਿਲੀ। ਅਸੀਂ ਐਂਬੂਲੈਂਸ ਅਤੇ ਫਾਇਰ ਇੰਜਨ ਨੂੰ ਅਲਰਟ ਕਰ ਦਿੱਤਾ ਹੈ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਬੱਸ ਅੱਗ ਦੀ ਲਪੇਟ ਵਿੱਚ ਆ ਗਈ ਸੀ। ਛੇ ਬੱਸ ਯਾਤਰੀਆਂ ਦੀ ਮੌਤ ਹੋ ਗਈ ਹੈ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।"

insta fb new

National News : ਤੜਕੇ ਤੜਕੇ ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਤੇ ਇੰਸਟਾਗ੍ਰਾਮ ਡਾਊਨ ਹੋ ਗਏ। ਇਸ ਕਾਰਨ ਯੂਜ਼ਰਜ਼ ਪਰੇਸ਼ਾਨ ਹੋ ਗਏ। ਅਜਿਹੀਆਂ ਰਿਪੋਰਟਾਂ ਹਨ ਕਿ ਇੰਸਟਾਗ੍ਰਾਮ ਤੇ ਫੇਸਬੁੱਕ ਸਮੇਤ ਕਈ ਮੈਟਾ ਐਪਲੀਕੇਸ਼ਨ ਡਾਊਨ ਹਨ ਪਰ ਇਹ ਸਮੱਸਿਆ ਸਾਰੇ ਉਪਭੋਗਤਾਵਾਂ ਲਈ ਨਹੀਂ ਹੈ। ਅਜਿਹਾ ਹਰ ਕਿਸੇ ਨਾਲ ਨਹੀਂ ਹੋ ਰਿਹਾ ਹੈ ਪਰ ਕੁਝ ਯੂਜ਼ਰਜ਼ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ। ਅਜਿਹੇ ਸੰਕੇਤ ਹਨ ਕਿ ਨਿਊਯਾਰਕ ਅਤੇ ਕੈਲੀਫੋਰਨੀਆ ਦੇ ਆਲੇ-ਦੁਆਲੇ ਕੇਂਦਰਿਤ ਆਊਟੇਜ ਦੇ ਕਾਰਨ ਮੈਟਰਾ ਸੇਵਾਵਾਂ ਵਿੱਚ ਵਿਘਨ ਪਿਆ ਹੈ। ਦੇਸ਼ ਭਰ ਵਿਚ ਛੋਟੀਆਂ ਰੁਕਾਵਟਾਂ ਦਰਸਾਉਂਦੀਆਂ ਹਨ ਕਿ ਇਹ ਇੱਕ ਸਰਵਰ-ਸਾਈਡ ਸਮੱਸਿਆ ਹੋ ਸਕਦੀ ਹੈ, ਜਿਸ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।

kangna ranaut new

Kangana Ranaut owns assets worth over Rs 91 crore : ਭਾਜਪਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਕੰਗਨਾ ਨੇ ਦੁਪਹਿਰ 12.15 ਵਜੇ ਮੰਡੀ 'ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਨੇ ਰੋਡ ਸ਼ੋਅ ਅਤੇ ਫਿਰ ਸੀਰੀ ਮੰਚ ਵਿਖੇ ਜਨਤਕ ਮੀਟਿੰਗ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਕੰਗਨਾ ਦੀ ਨਾਮਜ਼ਦਗੀ ਸਮੇਂ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਵੀ ਮੌਜੂਦ ਸਨ। ਕੰਗਨਾ ਵੱਲੋਂ ਦਾਇਰ ਹਲਫ਼ਨਾਮੇ ਮੁਤਾਬਕ ਉਸ ਕੋਲ 91.66 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਕੰਗਨਾ ਰਣੌਤ ਜਾਇਦਾਦ ਦੇ ਮਾਮਲੇ 'ਚ ਆਪਣੇ ਵਿਰੋਧੀ ਅਤੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ ਸਖਤ ਟੱਕਰ ਦੇ ਰਹੀ ਹੈ।ਵਿਕਰਮਾਦਿਤਿਆ ਸਿੰਘ ਕੋਲ 96 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਜਦੋਂ ਕਿ ਉਸ ਦੀ ਹਿੰਦੂ ਅਣਵੰਡੇ ਪਰਿਵਾਰ (ਐਚਯੂਐਫ) ਦੀ ਜਾਇਦਾਦ ਵਿੱਚ 100.51 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਹੈ। ਕੰਗਨਾ ਰਣੌਤ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਸ਼ੌਕੀਨ ਹੈ। ਕੰਗਨਾ ਕੋਲ ਤਿੰਨ ਕਾਰਾਂ ਅਤੇ ਇੱਕ ਸਕੂਟਰ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਦੇ ਖਿਲਾਫ ਵੱਖ-ਵੱਖ ਅਦਾਲਤਾਂ 'ਚ 8 ਮਾਮਲੇ ਚੱਲ ਰਹੇ ਹਨ।12ਵੀਂ ਪਾਸ ਕੰਗਨਾ ਕੋਲ 3.92 ਕਰੋੜ ਰੁਪਏ ਦੀ ਮਰਸੀਡੀਜ਼-ਬੈਂਜ਼ ਮੇਬੈਕ ਕਾਰ ਹੈ, ਜੋ ਉਸ ਨੇ 2023 ਵਿੱਚ ਹੀ ਖਰੀਦੀ ਹੈ। ਉਸ ਕੋਲ 98.25 ਲੱਖ ਰੁਪਏ ਦੀ ਇੱਕ BMW, 58.66 ਲੱਖ ਰੁਪਏ ਦੀ ਇੱਕ ਹੋਰ ਮਰਸੀਡੀਜ਼ ਅਤੇ 53 ਹਜ਼ਾਰ 827 ਰੁਪਏ ਦੀ ਇੱਕ ਵੈਸਪਾ ਸਕੂਟਰ ਵੀ ਹੈ। 5 ਕਰੋੜ ਦਾ 6.70 ਕਿਲੋ ਸੋਨਾ, 3 ਕਰੋੜ ਦੇ ਹੀਰਿਆਂ ਦੇ ਗਹਿਣੇਬਾਲੀਵੁੱਡ ਅਦਾਕਾਰਾ ਰਣੌਤ ਕੋਲ 5 ਕਰੋੜ ਦੀ ਕੀਮਤ ਦੇ 6.70 ਕਿਲੋ ਸੋਨੇ ਦੇ ਗਹਿਣੇ, 50 ਲੱਖ ਰੁਪਏ ਦੀ 60 ਕਿਲੋ ...

epfo new

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਛੇ ਕਰੋੜ ਤੋਂ ਵੱਧ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਈਪੀਐਫਓ ਦੇ ਮੈਂਬਰਾਂ ਨੂੰ ਸਿੱਖਿਆ, ਵਿਆਹ ਅਤੇ ਰਿਹਾਇਸ਼ ਬਣਾਉਣ ਦੇ ਐਡਵਾਂਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਲੇਮ ਕਰਨ ਦੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਆ ਜਾਣਗੇ।ਕਿਰਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਪੀਐਫ ਸਕੀਮ, 1952 ਦੇ ਪੈਰਾ 68K (ਸਿੱਖਿਆ ਅਤੇ ਵਿਆਹ) ਅਤੇ 68ਬੀ (ਹਾਊਸਿੰਗ ਲਈ ਐਡਵਾਂਸ) ਦੇ ਤਹਿਤ ਸਾਰੇ ਕਲੇਮਾਂ ਨੂੰ ਆਟੋ ਕਲੇਮ ਸੈਟਲਮੈਂਟ ਸਹੂਲਤ ਤਹਿਤ ਲਿਆਂਦਾ ਗਿਆ ਹੈ। ਅਜਿਹੇ ਕਲੇਮਾਂ ਉਤੇ ਹੁਣ ਮਨੁੱਖੀ ਦਖਲ ਤੋਂ ਬਿਨਾਂ IT ਸਿਸਟਮ ਰਾਹੀਂ ਆਪਣੇ ਆਪ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਇਹ ਸਮਾਂ 10 ਦਿਨ ਦਾ ਹੁੰਦਾ ਸੀ ਪਰ ਹੁਣ ਇਹ ਕੰਮ ਤਿੰਨ ਤੋਂ ਚਾਰ ਦਿਨਾਂ ਵਿੱਚ ਹੋ ਜਾਵੇਗਾ। ਇਹ ਸਹੂਲਤ ਪਹਿਲੀ ਵਾਰ ਅਪ੍ਰੈਲ 2020 ਵਿੱਚ ਕੋਰੋਨਾ ਦੇ ਦੌਰ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਬਿਮਾਰੀ ਨਾਲ ਸਬੰਧਤ ਅਗਾਊਂ ਨਿਪਟਾਰੇ ਲਈ ਕੀਤੀ ਗਈ ਸੀ। ਇਸ ਸਾਲ 2.25 ਕਰੋੜ ਮੈਂਬਰਾਂ ਦੇ ਇਸ ਸਹੂਲਤ ਦਾ ਲਾਭ ਲੈਣ ਦੀ ਉਮੀਦ ਹੈ।ਈਪੀਐਫਓ ਨੇ ਬਿਮਾਰੀ ਨਾਲ ਸਬੰਧਤ ਐਡਵਾਂਸ ਦੀ ਸੀਮਾ ਨੂੰ ਵੀ ਦੁੱਗਣਾ ਕਰ ਕੇ 1,00,000 ਰੁਪਏ ਕਰ ਦਿੱਤਾ ਹੈ। ਪਹਿਲਾਂ ਇਹ 50,000 ਰੁਪਏ ਸੀ। ਇਸ ਕਦਮ ਨਾਲ ਈਪੀਐਫਓ ਦੇ ਲੱਖਾਂ ਮੈਂਬਰਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। EPFO ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ 4.45 ਕਰੋੜ ਕਲੇਮਾਂ ਦਾ ਨਿਪਟਾਰਾ ਕੀਤਾ ਹੈ। ਇਨ੍ਹਾਂ ਵਿੱਚੋਂ 2.84 ਕਰੋੜ ਕਲੇਮ ਈਪੀਐਫ ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਸਨ।ਈਪੀਐਫਓ ਨੇ ਬਿਆਨ ਵਿੱਚ ਕਿਹਾ ਕਿ ਵਿੱਤੀ ਸਾਲ 2023-24 ਦੌਰਾਨ ਲਗਪਗ 4.45 ਕਰੋੜ ਕਲੇਮਾਂ ਦਾ ਨਿਪਟਾਰਾ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 60 ਫੀਸਦੀ (2.84 ਕਰੋੜ) ਤੋਂ ਵੱਧ ਅਗਾਊਂ ਕਲੇਮ (ਬਿਮਾਰੀ, ਵਿਆਹ, ਸਿੱਖਿਆ ਵਰਗੇ ਆਧਾਰਾਂ ‘ਤੇ ਪੈਸੇ ਕਢਵਾਉਣ ਲਈ) ਸਨ। ਸਾਲ ਦੌਰਾਨ ਨਿਪਟਾਏ ਗਏ ਫੰਡਾਂ ਦੀ ਨਿਕਾਸੀ ਦੇ ਕਲੇਮਾਂ ਵਿੱਚੋਂ, ਲਗਪਗ 89.52 ਲੱਖ ਕਲੇਮਾਂ ਦਾ ਆਟੋ ਸਹੂਲਤ ਰਾਹੀਂ ਨਿਪਟਾਰਾ ਕੀਤਾ ਗਿਆ ਸੀ।ਇਹ ਆਟੋ ਸੈਟਲਮੈਂਟ ਪ੍ਰਕਿਰਿਆ ਪੂਰੀ ਤਰ੍ਹਾਂ IT ਸੰਚਾਲਿਤ ਹੈ ਅਤੇ ਕੋਈ ਮਨੁੱਖੀ ਦਖਲ ਨਹੀਂ ਹੈ। ਇਸ ਲਈ ਅਜਿਹੇ ਅਡਵਾਂਸ ਲਈ ਕਲੇਮ ਸੈਟਲਮੈਂਟ ਦਾ ਸਮਾਂ 10 ਦਿਨਾਂ ਤੋਂ ਘਟ ਕੇ ਤਿੰਨ-ਚਾਰ ਦਿਨ ਰਹਿ ਗਿਆ ਹੈ। ਸਿਸਟਮ ਦੁਆਰਾ ਤਸਦੀਕ ਨਾ ਕੀਤੇ ਜਾ ਸਕਣ ਵਾਲੇ ਕਲੇਮ ਵਾਪਸ ਜਾਂ ਅਸਵੀਕਾਰ ਨਹੀਂ ਕੀਤੇ ਜਾਂਦੇ ਹਨ। ਉਹਨਾਂ ਨੂੰ ਦੂਜੇ ਪੱਧਰ ਦੀ ਪੜਤਾਲ ਅਤੇ ਪ੍ਰਵਾਨਗੀ ਲਈ ਅੱਗੇ ਲਿਜਾਇਆ ਜਾਂਦਾ ਹੈ। ਰਿਹਾਇਸ਼, ਵਿਆਹ ਅਤੇ ਸਿੱਖਿਆ ਆਦਿ ਵਰਗੇ ਉਦੇਸ਼ਾਂ ਲਈ ਤਕਨਾਲੋਜੀ ਅਧਾਰਤ ਆਟੋਮੈਟਿਕ ਕਲੇਮਾਂ ਦੇ ਨਿਪਟਾਰੇ ਦੀ ਪ੍ਰਣਾਲੀ ਬਹੁਤ ਸਾਰੇ ਮੈਂਬਰਾਂ ਨੂੰ ਘੱਟ ਸਮੇਂ ਵਿੱਚ ਫੰਡ ਪ੍ਰਾਪਤ ਕਰਨ ਵਿੱਚ ਸਿੱਧੇ ਤੌਰ ‘ਤੇ ਮਦਦ ਕਰੇਗੀ। ਇਹ ਪ੍ਰਣਾਲੀ 6 ਮਈ, 2024 ਨੂੰ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਸੀ ਅਤੇ ਉਦੋਂ ਤੋਂ EPFO ​​ਨੇ ਇਸ ਤੇਜ਼ੀ ਨਾਲ ਸੇਵਾ ਪ੍ਰਦਾਨ ਕਰਨ ਦੀ ਪਹਿਲਕਦਮੀ ਦੇ ਤਹਿਤ 45.95 ਕਰੋੜ ਰੁਪਏ ਦੇ 13,011 ਮਾਮਲਿਆਂ ਨੂੰ ਮਨਜ਼ੂਰੀ ਦਿੱਤੀ ਹੈ।...

flights robbery new

ਦਿੱਲੀ ਪੁਲਿਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਵਾਈ ਜਹਾਜ਼ ਵਿੱਚ ਹੀ ਚੋਰੀਆਂ ਕਰਦਾ ਸੀ। ਚੋਰੀ ਨੂੰ ਅੰਜਾਮ ਦੇਣ ਲਈ ਉਸ ਨੇ ਪਿਛਲੇ ਇੱਕ ਸਾਲ ਵਿੱਚ 110 ਦਿਨ 200 ਫਲਾਈਟਾਂ ਵਿੱਚ ਸਫਰ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਪਹਿਲਾਂ ਰੇਲ ਗੱਡੀਆਂ ਵਿੱਚ ਗਹਿਣੇ ਚੋਰੀ ਕਰਦਾ ਸੀ ਪਰ ਉਸ ਨੇ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਅਤੇ ਫਿਰ ਹਵਾਈ ਜਹਾਜ਼ਾਂ ਵਿੱਚ ਚੋਰੀ ਕਰਨ ਲੱਗ ਪਿਆ। ਇਸ ਤਰ੍ਹਾਂ ਮਾਮਲਾ ਸਾਹਮਣੇ ਆਇਆਆਈਜੀਆਈ ਏਅਰਪੋਰਟ ਦੀ ਡੀਸੀਪੀ ਊਸ਼ਾ ਰੰਗਰਾਣੀ ਅਨੁਸਾਰ ਹੈਦਰਾਬਾਦ ਪੁਲਿਸ ਨੂੰ ਚੋਰੀ ਦੀ ਜ਼ੀਰੋ ਐਫਆਈਆਰ ਮਿਲੀ ਹੈ। ਇਸ ਸਬੰਧੀ ਸ਼ਿਕਾਇਤਕਰਤਾ ਹੈਦਰਾਬਾਦ ਦੀ ਰਹਿਣ ਵਾਲੀ ਔਰਤ ਸੁਧਾਰਾਨੀ ਪਥੂਰੀ ਨੇ ਦੱਸਿਆ ਕਿ ਉਹ 11 ਅਪ੍ਰੈਲ 2024 ਨੂੰ ਏਅਰ ਇੰਡੀਆ ਦੀ ਫਲਾਈਟ ਰਾਹੀਂ ਹੈਦਰਾਬਾਦ ਤੋਂ ਆਈਜੀਆਈ ਏਅਰਪੋਰਟ ਲਈ ਗਈ ਸੀ। ਉਸ ਨੇ ਨਵੀਂ ਦਿੱਲੀ ਤੋਂ ਅਮਰੀਕਾ ਲਈ ਫਲਾਈਟ ਲੈਣੀ ਸੀ। ਇਸ ਯਾਤਰਾ ਦੌਰਾਨ ਕਿਸੇ ਨੇ ਉਸ ਦੇ ਹੈਂਡਬੈਗ ਵਿਚ ਰੱਖੇ ਕਰੀਬ 7 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਇਸੇ ਤਰ੍ਹਾਂ ਇਕ ਹੋਰ ਸ਼ਿਕਾਇਤਕਰਤਾ ਵਰਿੰਦਰਜੀਤ ਸਿੰਘ ਵਾਸੀ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਉਹ 22 ਫਰਵਰੀ 2024 ਨੂੰ ਅੰਮ੍ਰਿਤਸਰ ਤੋਂ ਆਈਜੀਆਈ ਹਵਾਈ ਅੱਡੇ ਤੱਕ ਹਵਾਈ ਸਫਰ ਕਰਕੇ ਗਿਆ ਸੀ। ਉਸ ਨੇ ਅੱਗੇ ਫਰੈਂਕਫਰਟ ਜਾਣਾ ਸੀ। ਯਾਤਰਾ ਦੌਰਾਨ ਉਸ ਦੇ ਕੈਬਿਨ ਬੈਗ ਵਿੱਚੋਂ 20 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆਮਾਮਲੇ ਦੀ ਜਾਂਚ ਦੌਰਾਨ ਏਅਰ ਇੰਡੀਆ ਦੇ ਅਧਿਕਾਰੀਆਂ ਦੀ ਮਦਦ ਨਾਲ ਆਈਜੀਆਈ ਏਅਰਪੋਰਟ, ਅੰਮ੍ਰਿਤਸਰ ਏਅਰਪੋਰਟ ਅਤੇ ਹੈਦਰਾਬਾਦ ਏਅਰਪੋਰਟ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਸੈਂਕੜੇ ਕੈਮਰਿਆਂ ਤੋਂ ਵੀਡੀਓ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ, ਇੱਕ ਸ਼ੱਕੀ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਇਹ ਸ਼ੱਕੀ ਦੋਵਾਂ ਉਡਾਣਾਂ 'ਤੇ ਦੇਖਿਆ ਗਿਆ ਸੀ। ਜਿਸ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ। ਸਬੰਧਤ ਏਅਰਲਾਈਨਜ਼ ਤੋਂ ਸ਼ੱਕੀ ਯਾਤਰੀ ਦਾ ਫ਼ੋਨ ਨੰਬਰ ਲਿਆ ਗਿਆ ਸੀ। ਹਾਲਾਂਕਿ, ਏਅਰਲਾਈਨਜ਼ ਨੂੰ ਧੋਖਾ ਦੇਣ ਲਈ ਉਸ ਨੇ ਬੁਕਿੰਗ ਦੇ ਸਮੇਂ ਇੱਕ ਜਾਅਲੀ ਨੰਬਰ ਦਾਖਲ ਕੀਤਾ ਸੀ ਅਤੇ ਇਹ ਨੰਬਰ ਕਿਸੇ ਹੋਰ ਦੇ ਨਾਮ 'ਤੇ ਦਰਜ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਸ਼ੱਕੀ ਦਾ ਅਸਲੀ ਨੰਬਰ ਪਤਾ ਲੱਗਾ ਤੇ ਪਤਾ ਲੱਗਾ ਕਿ ਸ਼ੱਕੀ ਪਹਾੜਗੰਜ ਇਲਾਕੇ ਦਾ ਰਹਿਣ ਵਾਲਾ ਹੈ। ਸ਼ੱਕੀ ਦੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਾਸਲ ਕੀਤੀ ਗਈ ਸੀ ਅਤੇ ਪਹਾੜਗੰਜ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਦਿਖਾਈ ਗਈ ਸੀ। ਮੁਲਜ਼ਮ ਪਹਾੜਗੰਜ ਸਥਿਤ ਰਿੱਕੀ ਡੀਲਕਸ ਨਾਂ ਦੇ ਗੈਸਟ ਹਾਊਸ ਦੀ ਉਪਰਲੀ ਮੰਜ਼ਿਲ 'ਤੇ ਰਹਿ ਰਿਹਾ ਸੀ। ਇਹ ਵੀ ਖੁਲਾਸਾ ਹੋਇਆ ਕਿ ਉਹ ਇਸ ਗੈਸਟ ਹਾਊਸ ਦਾ ਮਾਲਕ ਸੀ। ਇਸ ਤੋਂ ਬਾਅਦ, ਮੁਲਜ਼ਮ ਨੂੰ ਫੜ ਲਿਆ ਗਿਆ। ਮੁਲਜ਼ਮ ਦੀ ਪਛਾਣ 40 ਸਾਲਾ ਰਾਜੇਸ਼ ਕਪੂਰ ਵਜੋਂ ਹੋਈ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਖੁਲਾਸਾ ਕੀਤਾ ਕਿ ਉਹ ਫਲਾਈਟਾਂ ਵਿੱਚ ਹੈਂਡਬੈਗ ਲੈ ਕੇ ਜਾਣ ਵਾਲੀਆਂ ਬਜ਼ੁਰਗ ਮਹਿਲਾ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਕਈ ਮੌਕਿਆਂ 'ਤੇ ਉਹ ਜਹਾਜ਼ 'ਚ ਨਿਸ਼ਾਨਾ ਦੇਖ ਕੇ ਏਅਰਲਾਈਨਜ਼ ਵਾਲਿਆਂ ਨੂੰ ਆਪਣੀ ਸੀਟ ਬਦਲ ਕੇ ਆਪਣੇ ਕੋਲ ਬੈਠਣ ਲਈ ਮਿਲ ਜਾਂਦਾ। ਜੂਏ 'ਤੇ ਖਰਚ ਦਿੱਤੇ ਪੈਸੇਪਹਾੜਗੰਜ 'ਚ ਮੁਲਜ਼ਮ ਦੇ ਘਰੋਂ ਵੱਡੀ ਮਾਤਰਾ 'ਚ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਹਾਲਾਂਕਿ, ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਕਰੋਲ ਬਾਗ ਦੇ ਸ਼ਰਦ ਜੈਨ ਨਾਮਕ ਗਹਿਣੇ ਨੂੰ ਵੇਚ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਨੇ ਚੋਰੀ ਦੇ 11 ਮਾਮਲਿਆਂ ਵਿਚ ਦੋਸ਼ੀ ਪਾਇਆ ਸੀ, ਵਿੱੱਚ ਸ਼ਾਮਲ. ਇਨ੍ਹਾਂ ਵਿੱਚੋਂ 5 ਕੇਸ ਆਈਜੀਆਈ ਏਅਰਪੋਰਟ ਦੇ ਹਨ। ਪੁਲਿਸ ਨੇ ਰਿਸੀਵਰ ਸ਼ਰਦ ਜੈਨ ਨੂੰ ਗ੍ਰਿਫਤਾਰ ਕਰ ਲਿਆ। ਇਹ ਬਰਾਮਦ ਹੋਇਆਮੁਲਜ਼ਮ ਰਾਜੇਸ਼ ਕਪੂਰ ਨੇ ਦਿੱਲੀ, ਚੇਨਈ, ਹੈਦਰਾਬਾਦ, ਚੰਡੀਗੜ੍ਹ, ਬੈਂਗਲੁਰੂ, ਬੰਬਈ ਅਤੇ ਅੰਮ੍ਰਿਤਸਰ ਵਰਗੇ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਕਈ ਏਅਰਲਾਈਨਾਂ ਵਿੱਚ ਮਹਿਲਾ ਯਾਤਰੀਆਂ ਦੇ ਬੈਗ ਵਿੱਚੋਂ ਕੀਮਤੀ ਸਮਾਨ ਚੋਰੀ ਕਰਨ ਦੀ ਗੱਲ ਵੀ ਕਬੂਲ ਕੀਤੀ ਹੈ। ਆਪਣੀ ਪਛਾਣ ਛੁਪਾਉਣ ਲਈ, ਰਾਜੇਸ਼ ਕਪੂਰ ਨੇ ਕਈ ਵਾਰ ਯੋਜਨਾ ਦੇ ਹਿੱਸੇ ਵਜੋਂ ਆਪਣੇ ਮ੍ਰਿਤਕ ਭਰਾ ਰਿਸ਼ੀ ਕਪੂਰ ਦੇ ਨਾਮ 'ਤੇ ਟਿਕਟਾਂ ਬੁੱਕ ਕਰਵਾਈਆਂ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 660 ਛੋਟੇ ਹੀਰੇ ਬਰਾਮਦ ਕੀਤੇ ਗਏ ਹਨ।...

police case new

ਲੁਧਿਆਣਾ–ਪੰਜਾਬ ਪੁਲਿਸ ਮੁੜ ਵਿਵਾਦਾਂ ਵਿਚ ਆ ਗਈ ਹੈ। ਲੁਧਿਆਣਾ ਪੁਲਿਸ ਉਤੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੌਜਵਾਨ ਖਿ਼ਲਾਫ਼ ਨਸ਼ਾ ਸਮੱਗਲਿੰਗ ਦਾ ਕੇਸ ਪਾ ਕੇ ਉਸ ਦਾ ਭਵਿੱਖ ਖ਼ਰਾਬ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਦਰਖ਼ਾਸਤ ਦਿੱਤੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਰਾਜਸਥਾਨ ਦੇ ਇਕ ਵਿਅਕਤੀ ਸਮੇਤ 11 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਝੰਵਰ ਦੇ ਐੱਸਐੱਚਓ ਮਾਲਾਰਾਮ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਜਸਥਾਨ ਦੇ ਥਾਣਾ ਝੰਵਰ ’ਚ ਪ੍ਰੇਮਾ ਰਾਮ ਦੇ ਬਿਆਨਾਂ ’ਤੇ ਇੰਦਰਜੀਤ, ਸ਼ੁਬੇਗ ਸਿੰਘ ਏ. ਐੱਸ. ਆਈ., ਮਨਜਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ ਸਬ-ਇੰਸਪੈਕਟਰ ਤੇ ਰਾਜ ਕੁਮਾਰ ਐੱਸ. ਕਰਮਚਾਰੀਆਂ ਦੇ ਨਾਂ ਨਾਮਜ਼ਦ ਕੀਤੇ ਗਏ ਗਏ ਹਨ। ਇਹ ਹੈ ਮਾਮਲਾਬੀਤੀ 8 ਮਾਰਚ ਨੂੰ ਸੀਆਈਏ 2 ਦੀ ਪੁਲਿਸ ਵਲੋਂ ਮਨਵੀਰ ਨਾਮਕ ਨੌਜਵਾਨ ਜੋਧਪੁਰ ਵਾਸੀ ਜੀਟੀ ਰੋਡ ਡਾਬਾ ਰੋਡ ਨੇੜੇ ਚੈਕਿੰਗ ਦੌਰਾਨ ਉਸ ਨੂੰ ਪੈਦਲ ਜਾਂਦਿਆਂ 2 ਕਿਲੋ ਅਫੀਮ ਸਮੇਤ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਤੇ ਮਾਮਲਾ ਦਰਜ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ।ਫਿਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਦੂਜੇ ਪਾਸੇ ਨਾਮਜ਼ਦ ਮਨਵੀਰ ਦੇ ਪਿਤਾ ਪ੍ਰੇਮਾ ਰਾਮ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤ ਮਨਵੀਰ ਜੈਪੁਰ ’ਚ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਤੇ 3 ਸਾਲਾਂ ਤੋਂ ਪੜ੍ਹ ਰਿਹਾ ਹੈ। ਉਨ੍ਹਾਂ ਦਾ ਪੁੱਤ ਤੇ ਭਤੀਜਾ ਇਕੱਠੇ ਮੌਜੂਦ ਸਨ। ਉਸ ਦਾ ਪੁੱਤ ਕਰੀਬ ਅੱਧੇ ਘੰਟੇ ਤੱਕ ਭਤੀਜੇ ਤੋਂ ਵੱਖ ਰਿਹਾ। ਉਸ ਤੋਂ ਬਾਅਦ ਉਸ ਦੇ ਪੁੱਤ ਬਾਰੇ ਕੁਝ ਪਤਾ ਨਹੀਂ ਲੱਗਾ। ਕਾਫ਼ੀ ਭਾਲ ਕਰਨ ਤੋਂ ਬਾਅਦ ਉਸ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਰਾਜਸਥਾਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਫੋਨ ਉਤੇ ਮੰਗੇ 15 ਲੱਖ ਤੇ ਜ਼ਮਾਨਤ ਦਾ ਦਿੱਤਾ ਭਰੋਸਾਪਿਤਾ ਅਨੁਸਾਰ ਉਸ ਦੇ ਪੁੱਤ ਦੇ ਲਾਪਤਾ ਹੋਣ ਤੋਂ ਅਗਲੇ ਦਿਨ ਉਸ ਦੇ ਭਤੀਜੇ ਨੂੰ ਲੁਧਿਆਣਾ ਦੇ ਇਕ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਜੇਕਰ ਉਹ ਮਨਵੀਰ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਤਾਂ ਬਦਲੇ ਵਿਚ ਉਨ੍ਹਾਂ ਨੂੰ 15 ਲੱਖ ਰੁਪਏ ਦੇਣੇ ਪੈਣਗੇ। ਬਾਅਦ ’ਚ ਉਸ ਨੂੰ ਫਿਰ ਫੋਨ ਆਇਆ ਕਿ ਮਨਵੀਰ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਹੈ ਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਪਿਤਾ ਨੇ ਟੋਲ ਪਲਾਜ਼ਿਆਂ ਤੋਂ ਇਕੱਠੀ ਕੀਤੀ ਫੁਟੇਜਮਨਵੀਰ ਦੇ ਪਿਤਾ ਨੇ ਦੱਸਿਆ ਕਿ ਉਹ ਕਈ ਵਾਰ ਰਾਜਸਥਾਨ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਜਾ ਕੇ ਕਹਿੰਦੇ ਰਹੇ ਕਿ ਉਨ੍ਹਾਂ ਦੇ ਪੁੱਤ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ ਪਰ ਜਦੋਂ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਆਖਰਕਾਰ ਉਨ੍ਹਾਂ ਨੇ ਮਾਣਯੋਗ ਹਾਈਕੋਰਟ ਤੱਕ ਪਹੁੰਚ ਕੀਤੀ, ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਰਾਜਸਥਾਨ ਤੋਂ ਪੰਜਾਬ ਤਕ ਦੇ ਸਾਰੇ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਅਦਾਲਤ ’ਚ ਪੇਸ਼ ਕੀਤੀ, ਜਿਸ ’ਚ ਉਸ ਦਾ ਪੁੱਤ ਪੁਲਿਸ ਨਾਲ ਕਾਰ ’ਚ ਨਜ਼ਰ ਆ ਰਿਹਾ ਹੈ। ਉਸ ਵਿਅਕਤੀ ਦੇ ਕਹਿਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਦਾ ਵੀ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੀ ਇਸ ਕਾਰਵਾਈ ਕਾਰਨ ਉਸ ਦਾ ਲੜਕਾ 10 ਮਾਰਚ ਤੋਂ ਲੁਧਿਆਣਾ ਜੇਲ੍ਹ ’ਚ ਬੰਦ ਹੈ।  ...

jaspreet news

ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਦੇ 10 ਸਾਲਾ ਲੜਕੇ ਜਸਪ੍ਰੀਤ ਸਿੰਘ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੂਡ ਕਾਰਟ ਚਲਾ ਕੇ Egg roll ਵੇਚ ਕੇ ਪੂਰੇ ਦੇਸ਼ ਵਾਸੀਆਂ ਨੂੰ ਆਪਣਾ ਮੁਰੀਦ ਬਣਾ ਲਿਆ ਪਰ ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜਸਪ੍ਰੀਤ ਸਿੰਘ ਦੀ ਮਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਆਪਣੇ ਬੱਚੇ ਜਸਪ੍ਰੀਤ ਅਤੇ ਉਸ ਦੀ ਭੈਣ ਨੂੰ ਛੱਡਣ ਪਿੱਛੇ ਜੋ ਕਾਰਨ ਚਰਚਾ ਵਿਚ ਆਇਆ ਸੀ ਮਾਂ ਨੇ ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਇਹ ਦੋਸ਼ ਉਸ ਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਉਸ ਨੇ ਬੱਚਿਆਂ ਪ੍ਰਤੀ ਆਪਣੇ ਸਹੁਰੇ ਪਰਿਵਾਰ ਦੀ ਇਮਾਨਦਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਉਹ ਜਸਪ੍ਰੀਤ ਪ੍ਰਤੀ ਸੱਚਮੁੱਚ ਚਿੰਤਤ ਹਨ ਤਾਂ ਫਿਰ ਉਸ ਨੂੰ ਰੇਹੜੀ ਕਿਉਂ ਲਗਾਉਣੀ ਪੈ ਰਹੀ ਹੈ। ਆਪਣੇ ਮਾਪਿਆਂ ਦੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ ਕੌਰ ਨੇ ਕਿਹਾ ਹੈ ਕਿ ਜੇ ਉਸ ਦੇ ਬੱਚੇ ਉਸ ਦੀ ਕਸਟਡੀ ਵਿਚ ਵਾਪਸ ਨਹੀਂ ਕੀਤੇ ਜਾਂਦੇ ਤਾਂ ਉਹ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ। ਇਨ੍ਹਾਂ ਨਵੇਂ ਘਟਨਾਕ੍ਰਮ ਨਾਲ ਜਸਪ੍ਰੀਤ ਦੇ ਪਰਿਵਾਰ ਦੇ ਆਲੇ-ਦੁਆਲੇ ਪਹਿਲਾਂ ਤੋਂ ਹੀ ਗੁੰਝਲਦਾਰ ਸਥਿਤੀ ਨੇ ਇਕ ਹੋਰ ਮੋੜ ਲੈ ਲਿਆ ਹੈ।ਸਿਮਰਨ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਜਾਣ ਲਈ ਕਿਹਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਦੀ ਸ਼ਿਕਾਇਤ ਲੈ ਕੇ ਕਿਸੇ ਕੋਲ ਗਏ ਤਾਂ ਸਿਮਰਨ ਨੇ ਦੱਸਿਆ ਕਿ ਉਸ ਨੂੰ ਸ਼ਿਕਾਇਤ ਕਰਨ ਲਈ ਵੀ ਜਾਣ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਰਾਜਪੁਰਾ ਤੱਕ ਕਿਸੇ ਤੋਂ ਉਧਾਰੇ ਪੈਸੇ ਲੈ ਕੇ ਆਈ ਹੈ ਤੇ ਉਸ ਕੋਲ ਕਿਤੇ ਹੋਰ ਜਾਣ ਲਈ ਪੈਸੇ ਨਹੀਂ ਸਨ। ਉਸੇ ਸਮੇਂ ਸ਼ਿਕਾਇਤ ਇਸ ਕਰ ਕੇ ਹੀ ਨਹੀਂ ਕਰਵਾ ਪਾਈ।  Remember the Viral Egg roll boy Jaspreet from Tilak Nagar whose Mother allegedly left him and his sister after the death of his Father. Now the Mother Simran Kaur shared her version of the story:Mother denied the allegation and termed it a conspiracy hatched by her In Laws… pic.twitter.com/wI17JqljWw — NCMIndia Council For Men Affairs (@NCMIndiaa) May 13, 2024 ਸਿਮਰਨ ਕੌਰ ਨੇ ਕਿਹਾ ਕਿ ਉਸ ਦੀ ਉਸ ਦੇ ਬੱਚਿਆਂ ਨਾਲ ਵੀ ਗੱਲ ਨਹੀਂ ਹੋ ਪਾਈ ਕਿਉਂਕਿ ਸਹੁਰੇ ਪਰਿਵਾਰ ਨੇ ਉਸ ਦਾ ਫੋਨ ਤੋੜ ਦਿੱਤਾ ਸੀ। ਸਿਮਰਨ ਕੌਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਪਣੇ ਪੁੱਤ ਤੇ ਪਤੀ ਨਾਲ ਰੇਹੜੀ ਲਗਾ ਕੇ ਗੁਜ਼ਾਰਾ ਕਰਦੀ ਸੀ ਤੇ ਹੁਣ ਵੀ ਉਹ ਅਪਣੇ ਬੱਚਿਆਂ ਦਾ ਗੁਜ਼ਾਰਾ ਕਰ ਲਵੇਗੀ ਤੇ ਉਸ ਨੂੰ ਬੱਚੇ ਉਸ ਦੇ ਹਵਾਲੇ ਕੀਤੇ ਜਾਣ, ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ।...

liqor new

ਜੇ ਤੁਹਾਡੇ ਘਰ ਵਿਚ ਜਨਮ ਦਿਨ ਦੀ ਪਾਰਟੀ ਹੈ। ਸੰਗੀਤ ਉੱਚਾ ਹੈ ਅਤੇ ਸਨੈਕਸ ਰੱਖੇ ਗਏ ਹਨ ਅਤੇ ਤੁਸੀਂ ਸਕਾਚ ਦੀ ਆਪਣੀ ਪਹਿਲੀ ਬੋਤਲ ਖੋਲ੍ਹਣ ਜਾ ਰਹੇ ਹੋ... ਵ੍ਹਿਸਕੀ ਜਾਂ ਬੀਅਰ। ਜੇਕਰ ਤੁਹਾਡੇ ਘਰ 'ਤੇ ਛਾਪੇਮਾਰੀ ਹੁੰਦੀ ਹੈ ਤਾਂ...। ਪਾਰਟੀਆਂ ਲਈ ਸ਼ਰਾਬ ਦਾ ਸਟਾਕ ਰੱਖਣ ਬਾਰੇ ਸਰਕਾਰ ਦੇ ਵੀ ਕੁਝ ਨਿਯਮ ਹਨ। ਇਸ ਲਈ ਮੁਸੀਬਤ ਵਿੱਚ ਪੈਣ ਦੀ ਬਜਾਏ ਇਹ ਜਾਣਨਾ ਬਿਹਤਰ ਹੈ ਕਿ ਤੁਸੀਂ ਕਾਨੂੰਨੀ ਤੌਰ 'ਤੇ ਕਿੰਨੀ ਸ਼ਰਾਬ ਘਰ ਵਿੱਚ ਰੱਖ ਸਕਦੇ ਹੋ।ਆਮ ਤੌਰ 'ਤੇ ਘਰ ਵਿੱਚ ਸ਼ਰਾਬ ਰੱਖਣ ਲਈ ਕਿਸੇ ਕਾਨੂੰਨੀ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਹੈ ਪਰ ਜੇਕਰ ਤੁਹਾਡਾ ਸਟਾਕ ਜ਼ਿਆਦਾ ਹੈ। ਇਸ ਲਈ ਤੁਹਾਨੂੰ ਇੱਕ ਲਾਇਸੈਂਸ ਦੀ ਜ਼ਰੂਰਤ ਹੈ, ਜੋ ਕਿ ਵੱਖ-ਵੱਖ ਰਾਜਾਂ ਵਿੱਚ ਵੱਖਰਾ ਹੈ। ਦਿੱਲੀ : ਦਿੱਲੀ ਦੇ ਲੋਕਾ ਘਰਾਂ ਵਿੱਚ 18 ਲੀਟਰ ਤੱਕ ਸ਼ਰਾਬ ਦਾ ਸਟਾਕ ਕਰ ਸਕਦੇ ਹਨ। ਇਸ ਵਿੱਚ ਬੀਅਰ ਅਤੇ ਵਾਈਨ ਸ਼ਾਮਲ ਹੈ ਪਰ ਜਦੋਂ ਰਮ, ਵ੍ਹਿਸਕੀ, ਵੋਡਕਾ ਜਾਂ ਜਿੰਨ ਦੀ ਗੱਲ ਆਉਂਦੀ ਹੈ, ਤਾਂ ਸੀਮਾ ਸਿਰਫ 9 ਲੀਟਰ ਹੈ। ਮੰਨ ਲਓ ਕਿ ਤੁਸੀਂ ਦਿੱਲੀ ਤੋਂ ਬਾਹਰ ਕਿਤੇ ਪਾਰਟੀ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇੱਥੋਂ ਸਿਰਫ ਇੱਕ ਲੀਟਰ ਸ਼ਰਾਬ ਲਿਜਾ ਸਕਦੇ ਹੋ। ਹਰਿਆਣਾ : ਹਰਿਆਣਾ ਵਿੱਚ 6 ਬੋਤਲਾਂ ਦੇਸੀ ਸ਼ਰਾਬ (750 ਮਿਲੀਲੀਟਰ), 18 ਬੋਤਲਾਂ IMFL, 12 ਬੀਅਰ ਦੀਆਂ ਬੋਤਲਾਂ (650 ਮਿ.ਲੀ.), 6 ਰਮ ਦੀਆਂ ਬੋਤਲਾਂ (750 ਮਿ.ਲੀ.), 6 ਵੋਡਕਾ/ਸਾਈਡਰ/ਜਿਨ ਦੀਆਂ ਬੋਤਲਾਂ (750 ਮਿ.ਲੀ.) ਅਤੇ ਸਿਰਫ਼ 12 ਵਾਈਨ ਦੀਆਂ ਬੋਤਲਾਂ ਸਟੋਰ ਕਰ ਸਕਦੇ ਹਨ। ਪੰਜਾਬ : ਪੰਜਾਬ ਵਿੱਚ ਨਿਯਮ ਥੋੜੇ ਸਖ਼ਤ ਹਨ। ਇੱਥੇ ਸਿਰਫ਼ ਦੋ ਬੋਤਲਾਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ), ਬੀਅਰ ਦੀ ਇੱਕ ਕੇਸ, ਦੋ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਦੋ ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ ਬ੍ਰਾਂਡੀ ਦੀ ਇੱਕ ਬੋਤਲ ਸਟੋਰ ਕੀਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ 'ਚ ਸਿਰਫ 1.5 ਲੀਟਰ ਵਿਦੇਸ਼ੀ ਅਲਕੋਹਲ ਵਾਲੇ ਪਦਾਰਥ ਰੱਖੇ ਜਾ ਸਕਦੇ ਹਨ, ਇਸ ਤੋਂ ਇਲਾਵਾ, ਵਾਈਨ ਲਈ 2 ਲੀਟਰ ਅਤੇ ਬੀਅਰ ਲਈ 6 ਲੀਟਰ ਦੀ ਸੀਮਾ ਹੈ। ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਵਿੱਚ, ਤੁਸੀਂ IMFL ਜਾਂ ਵਿਦੇਸ਼ੀ ਸ਼ਰਾਬ ਦੀਆਂ 3 ਬੋਤਲਾਂ ਦੇ ਨਾਲ ਬੀਅਰ ਦੀਆਂ 6 ਬੋਤਲਾਂ ਸਟੋਰ ਕਰ ਸਕਦੇ ਹੋ ਪਰ ਅਰੁਣਾਚਲ ਪ੍ਰਦੇਸ਼ ਵਿੱਚ ਬਿਨਾਂ ਲਾਇਸੈਂਸ ਦੇ 18 ਲੀਟਰ ਤੋਂ ਵੱਧ IMFL ਜਾਂ ਦੇਸੀ ਸ਼ਰਾਬ ਰੱਖਣ ਦੀ ਇਜਾਜ਼ਤ ਨਹੀਂ ਹੈ। ਪੱਛਮੀ ਬੰਗਾਲ : ਪੱਛਮੀ ਬੰਗਾਲ 21 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਬਿਨਾਂ ਲਾਇਸੈਂਸ ਦੇ ਭਾਰਤੀ ਬਣੀ ਵਿਦੇਸ਼ੀ ਸ਼ਰਾਬ ਦੀਆਂ 750 ਮਿਲੀਲੀਟਰ ਦੀਆਂ 6 ਬੋਤਲਾਂ ਅਤੇ ਬੀਅਰ ਦੀਆਂ 18 ਬੋਤਲਾਂ ਖਰੀਦਣ ਅਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਗੋਆ : ਗੋਆ ਦੇ ਲੋਕਾਂ ਨੂੰ 12 IMFL ਦੀਆਂ ਬੋਤਲਾਂ, 24 ਬੀਅਰ ਦੀਆਂ ਬੋਤਲਾਂ, 18 ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ 6 ਬੋਤਲਾਂ ਸੁਧਾਰੀ ਅਤੇ ਵਿਕਾਰ ਵਾਲੀਆਂ ਆਤਮਾਵਾਂ ਨੂੰ ਸਟੋਰ ਕਰਨ ਦੀ ਇਜਾਜ਼ਤ ਹੈ। ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ 'ਚ ਜ਼ਿਆਦਾ ਆਮਦਨ ਵਾਲੇ ਲੋਕ ਸਾਲਾਨਾ ਫੀਸ ਦੇ ਕੇ 100 ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਘਰ 'ਚ ਰੱਖ ਸਕਦੇ ਹਨ। ਜਦੋਂ ਕਿ ਮਹਾਰਾਸ਼ਟਰ ਵਿੱਚ ਸ਼ਰਾਬ ਖਰੀਦਣ ਲਈ ਲਾਇਸੈਂਸ ਲੈਣਾ ਪੈਂਦਾ ਹੈ। ਰਾਜਸਥਾਨ : ਰਾਜਸਥਾਨ ਦੇ ਲੋਕਾਂ ਨੂੰ 12 ਬੋਤਲਾਂ ਜਾਂ 9 ਲੀਟਰ IMFL ਰੱਖਣ ਦੀ ਇਜਾਜ਼ਤ ਹੈ। ਮਿਜ਼ੋਰਮ, ਗੁਜਰਾਤ, ਬਿਹਾਰ, ਨਾਗਾਲੈਂਡ ਅਤੇ ਲਕਸ਼ਦੀਪ ਵਰਗੇ ਰਾਜਾਂ ਵਿੱਚ ਸ਼ਰਾਬ 'ਤੇ ਪੂਰਨ ਪਾਬੰਦੀ ਹੈ।        ...

child accident news

Accident child died : ਇਕ ਆਟੋ ਚਾਲਕ ਦੀ ਲਾਪਰਵਾਹੀ ਨੇ ਇਕ 8 ਸਾਲਾ ਮਾਸੂਮ ਦੀ ਜਾਨ ਲੈ ਲਈ। ਚਾਲਕ ਨੇ ਲਾਪਰਵਾਹੀ ਨਾਲ ਆਟੋ ਬੈਕ ਕਰਦਿਆਂ 8 ਸਾਲਾ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ। ਵਿਦਿਆਰਥਣ ਦੀ ਗਰਦਨ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਿਤਾ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਹ ਹਾਦਸਾ ਹਰਿਆਣਾ ਦੇ ਪਾਣੀਪਤ ਦੇ ਪਿੰਡ ਉਗਰਾਖੇੜੀ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।ਚਾਂਦਨੀਬਾਗ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਮੋਦ ਨੇ ਦੱਸਿਆ ਕਿ ਉਹ ਪਿੰਡ ਉਗਰਾਖੇੜੀ ਦਾ ਰਹਿਣ ਵਾਲਾ ਹੈ। ਉਹ 4 ਬੱਚਿਆਂ ਦਾ ਪਿਤਾ ਸੀ। ਜਿਸ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ। ਉਸ ਦੀ ਤੀਜੀ ਧੀ ਹਰਸ਼ਿਤਾ ਸੀ, ਜੋ 11 ਮਈ ਨੂੰ ਰਾਤ ਕਰੀਬ 9.30 ਵਜੇ ਆਪਣੇ ਘਰ ਤੋਂ 100 ਮੀਟਰ ਦੀ ਦੂਰੀ 'ਤੇ ਇਕ ਦੁਕਾਨ ਤੋਂ ਸਾਮਾਨ ਖਰੀਦ ਕੇ ਵਾਪਸ ਆ ਰਹੀ ਸੀ।ਇਸੇ ਦੌਰਾਨ ਰਸਤੇ ਵਿਚ ਸੈਣੀ ਚੌਪਾਲ ਨੇੜੇ ਪਿੰਡ ਫੂਲ ਕੁਮਾਰ ਆਪਣੇ ਆਟੋ ਨੰਬਰ ਐਚ.ਆਰ.67/ਡੀ 8963 ਨੂੰ ਪਿੱਛੇ ਕਰਦੇ ਸਮੇਂ ਟੱਕਰ ਮਾਰ ਗਿਆ। ਸੂਚਨਾ ਮਿਲਣ 'ਤੇ ਪਿਤਾ ਤੁਰੰਤ ਮੌਕੇ 'ਤੇ ਪਹੁੰਚੇ। ਜਦੋਂ ਉਹ ਉਥੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਬੇਟੀ ਜ਼ਖ਼ਮੀ ਹਾਲਤ ਵਿਚ ਪਈ ਸੀ। ਜਿਸ ਦੀ ਗਰਦਨ ਅਤੇ ਛਾਤੀ 'ਤੇ ਸੱਟਾਂ ਦੇ ਨਿਸ਼ਾਨ ਸਨ। ਉਹ ਤੁਰੰਤ ਬੇਟੀ ਨੂੰ ਨਿੱਜੀ ਹਸਪਤਾਲ ਲੈ ਕੇ ਜਾਣ ਲੱਗਾ। ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।...

brain stroke new

ਵਧਦੀ ਗਰਮੀ ਕਾਰਨ ਜਮਸ਼ੇਦਪੁਰ 'ਚ ਬਰੇਨ ਹੈਮਰੇਜ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। 72 ਘੰਟਿਆਂ ਵਿੱਚ, 29 ਬਰੇਨ ਹੈਮਰੇਜ ਦੇ ਮਰੀਜ਼ TMH, ਬ੍ਰਹਮਾਨੰਦ ਹਿਰਦਿਆਲਿਆ ਹਸਪਤਾਲ (BNH) ਵਿੱਚ ਆਏ। ਇਨ੍ਹਾਂ 29 ਮਰੀਜ਼ਾਂ ਵਿੱਚੋਂ 17 ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਇਹ ਸਾਰੇ ਮਰੀਜ਼ ਬੀਪੀ ਅਤੇ ਸ਼ੂਗਰ ਤੋਂ ਪੀੜਤ ਹਨ। ਏਸੀ ਤੋਂ ਬਾਹਰ ਆਉਣ ਦੇ 15 ਮਿੰਟ ਬਾਅਦ ਇਨ੍ਹਾਂ ਮਰੀਜ਼ਾਂ ਨੂੰ ਇਹ ਸਮੱਸਿਆ ਮਹਿਸੂਸ ਹੋਈ। ਇਨ੍ਹਾਂ ਵਿਚ ਤਿੰਨ ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਹੈ ਅਤੇ 26 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਹੈ।ਫਿਜ਼ੀਸ਼ੀਅਨ ਡਾਕਟਰ ਬਲਰਾਮ ਝਾਅ ਨੇ ਦੱਸਿਆ ਕਿ ਇਸ ਸਮੇਂ ਬਹੁਤ ਗਰਮੀ ਹੈ। ਅਜਿਹੇ 'ਚ AC ਤੋਂ ਬਾਹਰ ਆਉਣ ਦੇ ਤੁਰੰਤ ਬਾਅਦ ਧੁੱਪ 'ਚ ਨਾ ਜਾਓ ਅਤੇ ਨਾ ਹੀ ਬਾਹਰੋਂ ਧੁੱਪ 'ਚੋਂ ਆਉਣ ਮਗਰੋਂ ਤੁਰੰਤ AC 'ਚ ਬੈਠੋ। ਇਹ ਹਨ ਮੁੱਖ ਲੱਛਣ• ਸਰੀਰ ਦੇ ਇੱਕ ਹਿੱਸੇ, ਚਿਹਰੇ, ਹੱਥ, ਲੱਤ ਸੁੰਨ ਹੋਣਾ, ਬੋਲਣ ਅਤੇ ਸਮਝਣ ਵਿੱਚ ਮੁਸ਼ਕਲ, ਇੱਕ ਜਾਂ ਦੋਵੇਂ ਅੱਖਾਂ ਵਿੱਚ ਨਜ਼ਰ ਦੀ ਕਮੀ।• ਤੇਜ਼ ਸਿਰਦਰਦ, ਉਲਟੀਆਂ, ਜੀਅ ਕੱਚਾ ਹੋਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਦਰਦ ਦੇ ਨਾਲ-ਨਾਲ ਅਕੜਾਅ ਹੋਣਾ | ਦੋ ਤਰ੍ਹਾਂ ਦੇ ਬ੍ਰੇਨ ਸਟ੍ਰੋਕ ਦਾ ਜ਼ਿਆਦਾ ਖਤਰਾBONH ਦੇ ਨਿਊਰੋਫਿਜ਼ੀਸ਼ੀਅਨ ਡਾ. ਅਰੁਣ ਕੁਮਾਰ ਨੇ ਦੱਸਿਆ ਕਿ ਸਟ੍ਰੋਕ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਸਿਸਮਿਕ ਸਟਰੋਕ ਹੁੰਦਾ ਹੈ। ਇਸ 'ਚ ਦਿਮਾਗ ਦੀਆਂ ਨਾੜੀਆਂ 'ਚ ਖੂਨ ਦਾ ਵਹਾਅ ਕੁਝ ਕਾਰਨਾਂ ਕਰ ਕੇ ਰੁਕ ਜਾਂਦਾ ਹੈ। ਇਸ ਕਾਰਨ ਦਿਮਾਗ ਦੀਆਂ ਨਾੜੀਆਂ 'ਚ ਖੂਨ ਜੰਮ ਜਾਂਦਾ ਹੈ ਤੇ ਬਰੇਨ ਹੈਮਰੇਜ ਹੋਣ ਦੀ ਸੰਭਾਵਨਾ 99 ਫੀਸਦੀ ਤੱਕ ਵਧ ਜਾਂਦੀ ਹੈ। ਜਦੋਂ ਕਿ, ਦੂਸਰਾ ਹੈਮੋਰੈਜਿਕ ਸਟ੍ਰੋਕ ਹੁੰਦਾ ਹੈ. ਇਸ 'ਚ ਦਿਮਾਗ ਦੀਆਂ ਨਾੜੀਆਂ ਫਟਣ ਨਾਲ ਖੂਨ ਦਾ ਵਹਾਅ ਵਧ ਜਾਂਦਾ ਹੈ। ਇਸ ਵਿੱਚ ਮਰੀਜ਼ ਦੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਧਰੰਗ ਹੋ ਸਕਦਾ ਹੈ। ਸਟ੍ਰੋਕ ਦੇ ਮਾਮਲੇ ਵਿੱਚ, ਪਹਿਲੇ ਘੰਟੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ. ਜੇਕਰ ਤੁਹਾਡੀ ਦੇਖਣ, ਸੁਣਨ ਅਤੇ ਸਮਝਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।...

canada new new express

ਨਵੀਂ ਦਿੱਲੀ-ਕੈਨੇਡਾ 'ਚ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ ਆਈ ਹੈ। ਇਮੀਗਰੇਸ਼ਨ, ਰਿਫੀਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ircc) ਨੇ ਨਵਾਂ ਐਲਾਨ ਕੀਤਾ ਹੈ। ਹੁਣ 28 ਮਈ, 2024 ਤੋਂ ਐਕਸਪ੍ਰੈਸ ਐਂਟਰੀ ਲਈ wealth ਦੇ ਨਵੇਂ ਸਬੂਤ ਦੀ ਜ਼ਰੂਰਤ ਹੋਵੇਗੀ। ਨਿਯਮਾਂ ਅਨੁਸਾਰ ਬਿਨੈਕਾਰਾਂ ਨੂੰ ਅਜਿਹਾ ਕਰਨਾ ਹੋਵੇਗਾ। ਅਧਿਕਾਰੀਆਂ ਨੂੰ ਫੰਡਾਂ ਦਾ ਸਬੂਤ ਦੇਣਾ ਹੋਵੇਗਾ ਕਿ ਉਹਨਾਂ ਕੋਲ ਕੈਨੇਡਾ ਵਿੱਚ ਸੈਟਲ ਹੋਣ ਲਈ ਲੋੜੀਂਦੇ ਪੈਸੇ ਹਨ।ਜੇਕਰ ਕੈਨੇਡਾ ਸੱਦੇ ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ, ਤਾਂ ਵਿਅਕਤੀਆਂ ਨੂੰ ਉਨ੍ਹਾਂ ਕੋਲ ਮੌਜੂਦ ਫੰਡਾਂ ਦਾ ਲੁੜੀਂਦਾ ਲਿਖਤੀ ਸਬੂਤ ਦੇਣਾ ਹੋਵੇਗਾ। ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਅੱਪਡੇਟ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ (FSWP) ਅਤੇ ਫੈਡਰਲ ਸਕਿਲਡ ਟਰੇਡਜ਼ ਪ੍ਰੋਗਰਾਮ (FSTP) ਰਾਹੀਂ ਅਪਲਾਈ ਕਰਨ ਵਾਲੇ ਬਿਨੈਕਾਰ ਪ੍ਰਭਾਵਿਤ ਹੋਣਗੇ। ਕੈਨੇਡਾ ਫੰਡਾਂ ਦੇ ਸਬੂਤ ਦੀ ਮੰਗ ਕਰਦਾ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰਾਂ ਕੋਲ ਦੇਸ਼ ਵਿੱਚ ਪਹੁੰਚਣ 'ਤੇ ਆਪਣੇ ਰਹਿਣ ਸਹਿਣ ਲਈ ਲੁੜੀਂਦੇ ਵਿੱਤੀ ਸਰੋਤ ਹਨ।ਇਸ ਦੌਰਾਨ, ਕੈਨੇਡਾ ਨੇ ਐਕਸਪ੍ਰੈਸ ਐਂਟਰੀ ਬਿਨੈਕਾਰਾਂ ਨੂੰ 27 ਮਈ, 2024 ਤੱਕ ਫੰਡਾਂ ਦੇ ਨਵੇਂ ਸਬੂਤ ਦੇ ਨਾਲ ਆਪਣੇ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਲਈ ਕਿਹਾ ਹੈ। ਅੱਪਡੇਟ ਪੂਲ ਵਿੱਚ ਰੈਂਕ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਪ੍ਰੋਫਾਈਲ ਸਪੁਰਦਗੀ ਦੀ ਮਿਤੀ ਅਤੇ ਸਮਾਂ ਪਹਿਲਾਂ ਵਾਂਗ ਹੀ ਰਹੇਗਾ।ਜੇਕਰ ਬਿਨੈ-ਪੱਤਰ ਕੈਨੇਡੀਅਨ ਅਨੁਭਵ ਸ਼੍ਰੇਣੀ ਦੇ ਅਧੀਨ ਜਮ੍ਹਾਂ ਕੀਤਾ ਗਿਆ ਹੈ ਜਾਂ ਜੇਕਰ ਕੋਈ ਕੈਨੇਡਾ ਵਿੱਚ ਕੰਮ ਕਰਨ ਲਈ ਅਧਿਕਾਰਤ ਹੈ ਅਤੇ ਉਸ ਕੋਲ ਨੌਕਰੀ ਦੀ ਇੱਕ ਵੈਧ ਪੇਸ਼ਕਸ਼ ਹੈ, ਤਾਂ ਵਿਅਕਤੀਆਂ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਉਹਨਾਂ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੋੜੀਂਦੀ ਰਕਮ ਹੈ। ਕੈਨੇਡਾ ਐਕਸਪ੍ਰੈਸ ਐਂਟਰੀ : ਕਿੰਨੇ ਪੈਸੇ ਦੀ ਲੋੜ ਹੈ-ਸਿੰਗਲ ਬਿਨੈਕਾਰ ਨੂੰ ਕੈਨੇਡੀਅਨ ਡਾਲਰ (CAD) 14,690 ਦਾ ਸਬੂਤ ਜਮ੍ਹਾ ਕਰਨਾ ਹੋਵੇਗਾ।ਦੋ ਲੋਕਾਂ ਲਈ 18,288 CADਤਿੰਨ ਦੇ ਪਰਿਵਾਰ ਲਈ :  22,483 CADਚਾਰ ਮੈਂਬਰਾਂ ਦੇ ਪਰਿਵਾਰ ਨੂੰ 27,297 CAD ਦੀ ਹੋਵੇਗੀ ਲੋੜ ਪੰਜ ਮੈਂਬਰਾਂ ਦੇ ਪਰਿਵਾਰ ਲਈ  30,690 CAD ਦੀ ਲੋੜੀਂਦੀ ਰਕਮਛੇ ਜਣਿਆਂ ਦੇ ਪਰਿਵਾਰ, ਕੈਨੇਡਾ ਨੇ ਇਹ ਰਕਮ 34,917 CAD ਰੱਖੀ ਹੈਸੱਤ ਦਾ ਪਰਿਵਾਰ: CAD 38,875ਸੱਤ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰ ਲਈ, ਹਰੇਕ ਵਾਧੂ ਮੈਂਬਰ ਕੋਲ CAD 3,958 ਹੋਣਾ ਚਾਹੀਦਾ ਹੈ।...

voter mla new

Viral Video : ਲੋਕ ਸਭਾ ਚੋਣਾਂ ਦੌਰਾਨ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼ 'ਚ ਇਕ ਪੋਲਿੰਗ ਬੂਥ 'ਤੇ ਵਿਧਾਇਕ ਅਤੇ ਵੋਟਰ ਵਿਚਾਲੇ ਲੜਾਈ ਹੋ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ ਤੇਨਾਲੀ ਇਲਾਕੇ ਦਾ ਹੈ। ਲੋਕ ਸਭਾ ਚੋਣਾਂ ਦੇ ਵਿਚਕਾਰ ਆਂਧਰਾ ਪ੍ਰਦੇਸ਼ ਦੀਆਂ ਕੁਝ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋ ਰਹੀਆਂ ਹਨ। ਅਜਿਹੇ 'ਚ ਤੇਨਾਲੀ ਦੇ ਇਕ ਪੋਲਿੰਗ ਬੂਥ 'ਤੇ ਲੋਕ ਆਪਣੀ ਵੋਟ ਪਾਉਣ ਲਈ ਕਤਾਰ 'ਚ ਖੜ੍ਹੇ ਸਨ। ਇਸ ਦੌਰਾਨ YSRCP ਪਾਰਟੀ ਦੇ ਵਿਧਾਇਕ ਸ਼ਿਵਕੁਮਾਰ ਵੀ ਵੋਟ ਪਾਉਣ ਪਹੁੰਚੇ ਪਰ ਉਸ ਨੇ ਲਾਈਨ ਵਿੱਚ ਖੜ੍ਹੇ ਹੋਣਾ ਮੁਨਾਸਿਬ ਨਹੀਂ ਸਮਝਿਆ। ਅੱਗੇ ਕੀ ਹੋਇਆ ਕਿ ਕਤਾਰ ਵਿੱਚ ਖੜ੍ਹੇ ਇੱਕ ਵੋਟਰ ਨੇ ਵਿਧਾਇਕ ਨੂੰ ਡਾਂਟ ਦਿੱਤਾ ਅਤੇ ਵਿਧਾਇਕ ਦਾ ਗੁੱਸਾ ਅਸਮਾਨੀ ਚੜ੍ਹ ਗਿਆ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਸ਼ਿਵਕੁਮਾਰ ਚੀਕਦੇ ਹੋਏ ਵੋਟਰ ਵੱਲ ਵਧਦੇ ਹਨ ਅਤੇ ਉਸ ਨੂੰ ਜ਼ੋਰਦਾਰ ਥੱਪੜ ਮਾਰਦੇ ਹਨ। ਹਾਲਾਂਕਿ ਵੋਟਰ ਵੀ ਚੁੱਪ ਨਹੀਂ ਬੈਠਦਾ ਅਤੇ ਬਦਲੇ ਵਿੱਚ ਉਹ ਵਿਧਾਇਕ ਨੂੰ ਜ਼ੋਰਦਾਰ ਥੱਪੜ ਵੀ ਦਿੰਦਾ ਹੈ।  #WATCH | Andhra Pradesh: YSRCP MLA and candidate for state assembly elections, A Sivakumar attacks a voter in Tenali, Guntur. The voter, who was standing in ...

cbsc result new

ਨਵੀਂ ਦਿੱਲੀ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੇ ਨਤੀਜੇ 2024 ਦਾ ਵੀ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਜਿਨ੍ਹਾਂ ਨੇ ਦੇਸ਼ ਭਰ ਵਿਚ CBSE 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਉਹ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbse.gov ਤੋਂ ਇਲਾਵਾ cbseresults.nic.in, results.cbse.nic.in, cbse.nic.in, digilocker.gov.in, results.gov.in ਉਤੇ ਵੀ ਨਤੀਜਾ ਵੇਖ ਸਕਦੇ ਹਨ।CBSE ਜਮਾਤ 10 ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ, 2024 ਤੱਕ ਆਯੋਜਿਤ ਕੀਤੀ ਗਈ ਸੀ। ਇਹ ਪ੍ਰੀਖਿਆ ਦਿਨ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇੱਕੋ ਸ਼ਿਫਟ ਵਿਚ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ।...

cbse result new news

CBSE Result : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸੋਮਵਾਰ ਨੂੰ ਸੀਬੀਐਸਈ 12ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੀਬੀਐਸਈ ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ (ਬਾਰ੍ਹਵੀਂ ਜਮਾਤ) ਦੇ ਨਤੀਜੇ 2024 ਹੁਣ ਅਧਿਕਾਰਤ ਸੀਬੀਐਸਈ ਨਤੀਜਿਆਂ ਦੀ ਵੈੱਬਸਾਈਟ - cbseresults.nic.in 'ਤੇ ਉਪਲਬਧ ਹਨ।  ਇਥੇ ਵੇਖੋ ਨਤੀਜਾ-ਅਧਿਕਾਰਤ ਵੈੱਬਸਾਈਟ 'ਤੇ ਜਾਓ : ਆਪਣਾ ਬ੍ਰਾਊਜ਼ਰ ਖੋਲ੍ਹੋ ਅਤੇ http://cbseresults.nic.in 'ਤੇ ਜਾਓ।-ਸੰਬੰਧਿਤ ਲਿੰਕ 'ਤੇ ਕਲਿੱਕ ਕਰੋ : "ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ (ਕਲਾਸ ਬਾਰ੍ਹਵੀਂ) ਨਤੀਜੇ 2024" ਲਈ ਲਿੰਕ ਲੱਭੋ ਅਤੇ ਕਲਿੱਕ ਕਰੋ।-ਆਪਣੇ ਪ੍ਰਮਾਣ ਪੱਤਰ ਦਾਖਲ ਕਰੋ : ਤੁਹਾਨੂੰ ਆਪਣਾ ਰੋਲ ਨੰਬਰ, ਸਕੂਲ ਨੰਬਰ, ਅਤੇ ਦਾਖਲਾ ਕਾਰਡ ID ਦਾਖਲ ਕਰਨ ਦੀ ਲੋੜ ਹੋਵੇਗੀ ਜਿਵੇਂ ਕਿ ਤੁਹਾਡੇ ਦਾਖਲਾ ਕਾਰਡ 'ਤੇ ਦਿੱਤਾ ਗਿਆ ਹੈ।-ਆਪਣਾ ਨਤੀਜਾ ਵੇਖੋ: ਵੇਰਵੇ ਦਰਜ ਕਰਨ ...

narendra modi

PM Narendra Modi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੌਰੇ ਦੇ ਦੂਜੇ ਦਿਨ ਸੋਮਵਾਰ (13 ਮਈ 2024) ਨੂੰ ਪਟਨਾ ਸ਼ਹਿਰ ਦੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਪਹੁੰਚੇ। ਇੱਥੇ ਉਨ੍ਹਾਂ ਨੇ ਮੱਥਾ ਟੇਕਿਆ, ਅਰਦਾਸ ਕੀਤੀ ਅਤੇ ਲੰਗਰ ਵੀ ਛਕਿਆ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਲੰਗਰ ਵੀ ਵਰਤਾਇਆ। ਉਸਨੇ ਕਤਾਰ ਵਿੱਚ ਬੈਠੇ ਲੋਕਾਂ ਨੂੰ ਖਾਣਾ ਖੁਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਕਰੀਬ 20 ਮਿੰਟ ਰੁਕੇ। ਉਨ੍ਹਾਂ ਦੇ ਨਾਲ ਰਵੀ ਸ਼ੰਕਰ ਪ੍ਰਸਾਦ ਅਤੇ ਅਸ਼ਵਨੀ ਚੌਬੇ ਵੀ ਮੌਜੂਦ ਸਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪਟਨਾ ਸਾਹਿਬ ਗੁਰਦੁਆਰੇ ਪਹੁੰਚੇ ਹਨ। PM Modi serves langar at Patna Sahib, Bihar pic.twitter.com/7iYQWvr7x5 — Akashdeep Thind (@thind_akashdeep) May 13, 2024 ਪ੍ਰਧਾਨ ਮੰਤਰੀ ਦੇ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਪ੍ਰਸ਼ਾਸਨ ਦੀ ਟੀਮ ਨੂੰ ਹਾਈ ਅਲਰਟ ਮੋਡ 'ਤੇ ਦੇਖਿਆ ਗਿਆ। ਕੰਗਣ ਘਾਟ ਤੋਂ ਚੌਕ ਥਾਣੇ ਰਾਹੀਂ ਗੁਰਦੁਆਰਾ ਸਾਹਿਬ ਤਕ ਬੈਰੀਕੇਡਿੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਸਨ। ਸੁਰੱਖਿਆ ਕਰਮਚਾਰੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦੀਆਂ ਛੱਤਾਂ ਤੋਂ ਪਹਿਰਾ ਦਿੰਦੇ ਦੇਖੇ ਗਏ। #WATCH | PM Narendra Modi serves langar at Gurudwara Patna Sahib in Patna, Bihar pic.twitter.com/qhj5RuHTHh — ANI (@ANI) May 13, 2024...