ਸਮਰਾਲਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਸੁੱਤੇ ਪਏ ਪਰਿਵਾਰ ‘ਤੇ 15-20 ਨੌਜਵਾਨਾਂ ਦਾ ਜਾਨਲੇਵਾ ਹਮਲਾ; ਗਰਭਵਤੀ ਔਰਤ ਹਸਪਤਾਲ ਦਾਖਲ, ਵਾਰਦਾਤ CCTV ‘ਚ ਕੈਦ

ਸਮਰਾਲਾ : ਸਮਰਾਲਾ ਦੇ ਆਈ.ਟੀ.ਆਈ. (ITI) ਮੁਹੱਲੇ ਦੇ ਨੇੜੇ ਦੇਰ ਰਾਤ ਹਥਿਆਰਬੰਦ ਹੁੱਲੜਬਾਜ਼ਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਭਿਆਨਕ ਹਮਲਾ ਕਰਨ ਦਾ ਸਨਸਨੀਖੇਜ਼…

ਸਮਰਾਲਾ ਦੇ ਆਈ.ਟੀ.ਆਈ. (ITI) ਮੁਹੱਲੇ ਦੇ ਨੇੜੇ ਦੇਰ ਰਾਤ ਹਥਿਆਰਬੰਦ ਹੁੱਲੜਬਾਜ਼ਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਭਿਆਨਕ ਹਮਲਾ ਕਰਨ ਦਾ ਸਨਸਨੀਖੇਜ਼

ਸਮਰਾਲਾ : ਸਮਰਾਲਾ ਦੇ ਆਈ.ਟੀ.ਆਈ. (ITI) ਮੁਹੱਲੇ ਦੇ ਨੇੜੇ ਦੇਰ ਰਾਤ ਹਥਿਆਰਬੰਦ ਹੁੱਲੜਬਾਜ਼ਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਭਿਆਨਕ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਅਤੇ ਨਸ਼ੇ ਦੀ ਲੋਰ ਵਿੱਚ ਧੁੱਤ 15-20 ਨੌਜਵਾਨਾਂ ਨੇ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ‘ਤੇ ਤਲਵਾਰਾਂ, ਕਿਰਪਾਨਾਂ ਅਤੇ ਇੱਟਾਂ-ਰੋੜਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਘਰ ਦੇ ਬਾਹਰ ਖੜ੍ਹੇ ਵਾਹਨਾਂ ਅਤੇ ਘਰ ਦੇ ਸਾਮਾਨ ਦੀ ਬੇਰਹਿਮੀ ਨਾਲ ਭੰਨਤੋੜ ਕੀਤੀ ਗਈ। ਇਹ ਸਾਰੀ ਖ਼ੂਨੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।

ਖੌਫ਼ ਕਾਰਨ 7 ਮਹੀਨੇ ਦੀ ਗਰਭਵਤੀ ਔਰਤ ਹੋਈ ਬਿਮਾਰ

ਪੀੜਤ ਜੋਗਿੰਦਰ ਸਿੰਘ ਭੋਲਾ ਅਤੇ ਚਰਨ ਕੌਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਰਾਤ ਕਰੀਬ 12:30 ਤੋਂ 1:00 ਵਜੇ ਦੇ ਦਰਮਿਆਨ ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ, ਤਾਂ ਅਚਾਨਕ ਹਮਲਾਵਰਾਂ ਨੇ ਘਰ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਹਮਲਾਵਰ ਪਹਿਲਾਂ ਬਾਹਰ ਜਨਮਦਿਨ ਮਨਾ ਕੇ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਫਿਰ ਤਿੱਖੇ ਹਥਿਆਰਾਂ ਨਾਲ ਲੈਸ ਹੋ ਕੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਵੜ ਗਏ। ਉਨ੍ਹਾਂ ਨੇ ਘਰ ਦੀਆਂ 3 ਗੱਡੀਆਂ, ਮੋਟਰਸਾਈਕਲ, ਫਰਿੱਜ ਅਤੇ ਕੂਲਰ ਬੁਰੀ ਤਰ੍ਹਾਂ ਤੋੜ ਦਿੱਤੇ। ਇਸ ਖ਼ੌਫ਼ਨਾਕ ਮੰਜ਼ਰ ਅਤੇ ਚੀਕ-ਚਿਹਾਰੇ ਨੂੰ ਦੇਖ ਕੇ ਘਰ ਦੀ 7 ਮਹੀਨੇ ਦੀ ਗਰਭਵਤੀ ਨਹੁੰ ਇੰਨੀ ਜ਼ਿਆਦਾ ਘਬਰਾ ਗਈ ਕਿ ਉਹ ਚੱਕਰ ਖਾ ਕੇ ਡਿੱਗ ਪਈ, ਜਿਸ ਨੂੰ ਦੇਰ ਰਾਤ 4 ਵਜੇ ਹਸਪਤਾਲ ਲਿਜਾਣਾ ਪਿਆ।

ਰੰਜਿਸ਼ ਤਹਿਤ ਕੀਤਾ ਹਮਲਾ

ਇਸ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਕਰਨੈਲ ਸਿੰਘ ਨੇ ਦੱਸਿਆ ਕਿ ਮੁਹੱਲੇ ਦੇ ਹੀ ਕੁਝ ਨੌਜਵਾਨਾਂ ਨਾਲ ਪਹਿਲਾਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦਾ ਫੈਸਲਾ ਵੀ ਹੋ ਚੁੱਕਾ ਸੀ। ਪਰ ਬਦਲਾ ਲੈਣ ਦੀ ਨੀਅਤ ਨਾਲ ਉਕਤ ਨੌਜਵਾਨਾਂ ਨੇ ਬਾਹਰੋਂ ਬੰਦੇ ਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਰਨੈਲ ਸਿੰਘ ਦੇ ਪੈਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਅਧੀਨ ਹੈ, ਜਿੱਥੇ ਉਸ ਦੇ ਪੈਰ ‘ਤੇ ਕਈ ਟਾਂਕੇ ਲੱਗੇ ਹਨ।

ਪੁਲਿਸ ‘ਤੇ ਲੱਗੇ ਗੰਭੀਰ ਆਰੋਪ

ਪੀੜਤ ਪਰਿਵਾਰ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ‘ਡਾਇਲ 112’ ਵਾਲੀ ਪੁਲਿਸ ਗੱਡੀ ਮੌਕੇ ‘ਤੇ ਤਾਂ ਆਈ, ਪਰ ਹਮਲਾਵਰਾਂ ਖ਼ਿਲਾਫ਼ ਕੋਈ ਠੋਸ ਐਕਸ਼ਨ ਨਹੀਂ ਲਿਆ ਗਿਆ। ਪੀੜਤਾਂ ਮੁਤਾਬਕ ਜਦੋਂ ਉਹ ਦੇਰ ਰਾਤ ਜਾਨ ਬਚਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚੇ, ਤਾਂ ਥਾਣੇ ਅੰਦਰ ਪੂਰਾ ਹਨ੍ਹੇਰਾ ਸੀ ਅਤੇ ਡਿਊਟੀ ‘ਤੇ ਮੌਜੂਦ ਮੁਲਾਜ਼ਮਾਂ ਨੇ ਥਾਣੇ ਦਾ ਮੁੱਖ ਗੇਟ ਤੱਕ ਨਹੀਂ ਖੋਲ੍ਹਿਆ। ਬਾਅਦ ਵਿੱਚ ਜਦੋਂ ਪਰਿਵਾਰ ਨੇ ਐੱਸ.ਐੱਸ.ਪੀ. (SSP) ਦਫ਼ਤਰ ਫੋਨ ਲਗਾਇਆ, ਤਾਂ ਉੱਥੋਂ ਤੁਰੰਤ ਕਾਰਵਾਈ ਦਾ ਭਰੋਸਾ ਮਿਲਿਆ। ਪਰਿਵਾਰ ਨੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਨਸ਼ੇੜੀ ਹੁੱਲੜਬਾਜ਼ਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Horrific road accident in Panchkula: ਸੂਰਜਪੁਰ ਬਾਈਪਾਸ ‘ਤੇ ਟੈਂਪੂ ਟ੍ਰੈਵਲਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ; ਜੈਪੁਰ ਦੀ ਫ਼ਲਾਈਟ ਫੜਨ ਜਾ ਰਹੇ 3 ਯਾਤਰੀ ਗੰਭੀਰ ਜ਼ਖ਼ਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *