ਪੂਰੇ ਸਾਲ ਵਿਚ ਰੇਲਵੇ ਟ੍ਰੈਕ ‘ਤੇ ਮਾਰੇ ਗਏ 8700 ਤੋਂ ਵਧੇਰੇ ਲੋਕ, ਮਰਨ ਵਾਲਿਆਂ ਵਿਚ ਸਨ ਮਜ਼ਦੂਰ

ਨਵੀਂ ਦਿੱਲੀ (ਇੰਟ.)- ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਹੋਣ ਕਰ ਕੇ ਯਾਤਰੀ ਰੇਲ (Railways)ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣ ਦੇ ਬਾਵਜੂਦ ਸਾਲ 2020 ਵਿਚ…

ਨਵੀਂ ਦਿੱਲੀ (ਇੰਟ.)- ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਹੋਣ ਕਰ ਕੇ ਯਾਤਰੀ ਰੇਲ (Railways)ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣ ਦੇ ਬਾਵਜੂਦ ਸਾਲ 2020 ਵਿਚ 8,700 ਤੋਂ ਵੱਧ ਵਿਅਕਤੀ ਰੇਲ ਟਰੈਕਾਂ ’ਤੇ ਹਲਾਕ ਹੋਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਵਿਚੋਂ ਕਈ ਪਰਵਾਸੀ ਕਾਮੇ ਸਨ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਕਾਰਕੁਨ ਚੰਦਰ ਸ਼ੇਖਰ ਗੌੜ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਰੇਲਵੇ ਬੋਰਡ ਨੇ ਜਨਵਰੀ 2020 ਤੋਂ ਲੈ ਕੇ ਦਸੰਬਰ 2020 ਵਿਚਾਲੇ ਹੋਈਆਂ ਅਜਿਹੀਆਂ ਮੌਤਾਂ ਸਬੰਧੀ ਅੰਕੜੇ ਸਾਂਝੇ ਕੀਤੇ। ਰੇਲਵੇ ਬੋਰਡ ਨੇ ਕਿਹਾ, ਰਾਜ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ 2020 ਤੋਂ ਦਸੰਬਰ 2020 ਵਿਚਾਲੇ ਰੇਲ ਟਰੈਕਾਂ ’ਤੇ 8,733 ਵਿਅਕਤੀ ਹਲਾਕ ਹੋਏ ਜਦਕਿ 805 ਵਿਅਕਤੀ ਜ਼ਖ਼ਮੀ ਹੋਏ ਅਤੇ 8733 ਲੋਕਾਂ ਦੀ ਮੌਤ ਹੋਈ।

Despite curtailed railway services, over 8,700 died on tracks in 2020 |  India News - Times of India

ਇਹ ਵੀ ਪੜ੍ਹੋ- ਇਸਾਕ ਹੇਰਜ਼ੋਗ ਬਣੇ ਇਜ਼ਰਾਇਲ ਦੇ 11ਵੇਂ ਰਾਸ਼ਟਰਪਤੀ

ਸਬੰਧਿਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮਰਨ ਵਾਲਿਆਂ ਵਿਚ ਕਈ ਪ੍ਰਵਾਸੀ ਮਜ਼ਦੂਰ ਸਨ। ਲਾਕਡਾਊਨ (Lockdown)ਦੌਰਾਨ ਉਨ੍ਹਾਂ ਲੋਕਾਂ ਨੇ ਘਰ ਜਾਣ ਲਈ ਪਟੜੀਆਂ ਦੇ ਕੰਢੇ ਚੱਲਣ ਦਾ ਫੈਸਲਾ ਲਿਆ, ਕਿਉਂਕਿ ਰੇਲ ਮਾਰਗ ਨੂੰ ਸੜਕੀ ਮਾਰਗ ਤੋਂ ਛੋਟਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਨੇ ਪੱਟੜੀਆਂ ਨੂੰ ਘਰ ਜਾਣ ਦੇ ਰਾਸਤੇ ਵਜੋਂ ਵੀ ਚੁਣਿਆ ਕਿਉਂਕਿ ਇਸ ਤਰ੍ਹਾਂ ਨਾਲ ਉਹ ਲਾਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਲਈ ਪੁਲਿਸ ਤੋਂ ਬਚ ਸਕਦੇ ਸਨ। ਇਸ ਨਾਲ ਉਨ੍ਹਾਂ ਨੂੰ ਇਹ ਵੀ ਭਰੋਸਾ ਸੀ ਕਿ ਉਹ ਵਿਚਾਲੇ ਕਿਤੇ ਵੀ ਗੁਆਚਣਗੇ ਨਹੀਂ ਅਤੇ ਘਰ ਪਹੁੰਚ ਜਾਣਗੇ।

Lockdown 2020: Over 8,700 people died on railway tracks during year, many  of them migrants - The Financial Express

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ
ਅਧਿਕਾਰੀਆਂ ਵਿਚੋਂ ਇਕ ਨੇ ਕਿਹਾ ਕਿ ਪ੍ਰਵਾਸੀਆਂ ਨੇ ਸਮਝ ਲਿਆ ਸੀ ਕਿ ਲਾਕਡਾਊਨ ਕਾਰਣ ਕੋਈ ਟ੍ਰੇਨ ਨਹੀਂ ਚੱਲੇਗੀ। ਯਾਦ ਰਹੇ ਕਿ 2020 ਦੌਰਾਨ ਮੌਤ ਦਰ ਉਸ ਦੇ ਠੀਕ ਪਹਿਲੇ ਚਾਰ ਦੀ ਤੁਲਨਾ ਵਿਚ ਘੱਟ ਸੀ। ਇਹ ਗਿਣਤੀ ਅਜੇ ਵੀ ਮਹੱਤਵਪੂਰਨ ਹੈ ਕਿਉਂਕਿ 25 ਮਾਰਚ ਨੂੰ ਕੋਰੋਨਾ ਵਾਇਰਸ ਲਾਕਡਾਊਨ ਦੇ ਐਲਾਨ ਤੋਂ ਬਾਅਦ ਯਾਤਰੀ ਸੇਵਾਵਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *