ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਨਮੋਲ ਕਵਾਤਰਾ ਤੇ ਉਸਦੇ ਪਿਤਾ ਦੇ ਨਾਲ ਹੋਈ ਕੁੱਟਮਾਰ ਨੂੰ ਲੈਕੇ ਮੋਹਿਤ ਰਾਮਪਾਲ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਦਸ ਦਈਏ ਕਿ ਮੋਹਿਤ ਰਾਮਪਾਲ ਨੇ ਜਮਾਨਤ ਤੋਂ ਬਾਹਰ ਆਉਂਦੀਆਂ ਹੀ ਅਨਮੋਲ ਕਵਾਤਰਾ ਤੇ ਗੰਭੀਰ ਆਰੋਪ ਲਗਾਏ ਹਨ। ਉਹਨਾਂ ਨੇ ਕਿਹਾ ਕਿ ਅਨਮੋਲ ਕਵਾਤਰਾ ਦੇ ਪਿਤਾ ਨੇ ਪਹਿਲਾ ਉਹਨਾਂ ਦੀ ਪਤਨੀ ਨੂੰ ਧੱਕੇ ਨਾਲ ਕਿਸੇ ਪਾਰਟੀ ਨੂੰ ਵੋਟ ਪਾਉਣ ਲਈ ਦਬਾਅ ਪਾ ਰਹੇ ਸੀ ਪਰ ਮੇਰੀ ਪਤਨੀ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ
https://www.facebook.com/LivingIndiaNewschannel/videos/625324551316831/
ਜਿਸ ਤੋਂ ਬਾਅਦ ਅਨਮੋਲ ਦੇ ਪਿਤਾ ਨੇ ਉਹਨਾਂ ਨੂੰ ਮਾਂਵਾਂ ਭੈਣਾਂ ਦੀ ਗਾਲ੍ਹਾਂ ਕੱਢੀਆਂ ਇਸ ਤੋਂ ਬਾਅਦ ਉਹਨਾ ਨੇ ਅਨਮੋਲ ਕਵਾਤਰਾ ਨੂੰ ਫੋਨ ਕਰਕੇ ਬੁਲਾਇਆ ਨਾਲ ਹੀ ਕਿਹਾ ਕਿ ਜਾਂ ਤਾਂ ਅਨਮੋਲ ਉਹਨਾਂ ਨੂੰ ਮਾਰ ਦੇ ਜਾਂ ਫਿਰ ਮੈਨੂੰ ਮਾਰ ਦੇਵੇ। ਇਸ ਤੋਂ ਬਾਅਦ ਅਨਮੋਲ ਥੋੜੇ ਹੀ ਸਮੇਂ ਤੋਂ ਬਾਅਦ ਉੱਥੇ ਪਹੁੰਚ ਗਿਆ। ਇਸ ਤੋਂ ਬਾਅਦ ਅਨਮੋਲ ਦੇ ਹੱਥ ਚੁੱਕਣ ਤੋਂ ਬਾਅਦ ਉਹਨਾ ਦੋਹਾਂ ਵਿੱਚ ਹੱਥੋਪਾਈ ਹੋ ਗਈ। ਇਸ ਮਾਮਲੇ ਤੋਂ ਬਾਅਦ ਅਨਮੋਲ ਨੇ ਚੱਕਾ ਜਾਮ ਕਰ ਦਿੱਤਾ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਦੱਸਣਯੋਗ ਗੱਲ ਹੈ ਕਿ ਮੋਹਿਤ ਰਾਮਪਾਲ ਤੇ ਅਨਮੋਲ ਕਵਾਤਰਾ ਤੇ ਉਸਦੇ ਪਿਤਾ ਤੇ ਹਮਲਾ ਕਰਨ ਦਾ ਆਰੋਪ ਲਾਇਆ ਗਿਆ ਸੀ।
