ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਨੀ ਸ਼ੁਰੂ ਹੋ ਗਈ ਹੈ। ਇੱਥੇ ਮੂਸੇਵਾਲਾ ਦਾ ਸਟੈਚੁ ਲਗਾਇਆ ਜਾਵੇਗਾ।
ਗੁਰਜੀਤ ਸਿੰਘ ਤੇ ਇੰਦਰਜੀਤ ਸਿੰਘ ਨੇ ਦਿੱਤੀ ਜ਼ਮੀਨ
ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਦੇਖਦੇ ਹੋਏ, ਜਵਾਹਰਕੇ ਪਿੰਡ ਦੇ ਵਿਅਕਤੀ ਗੁਰਜੀਤ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਲਈ ਆਪਣੀ ਜਗ੍ਹਾ ਦਾਨ ਕਰ ਦਿੱਤੀ ਗਈ। ਜਵਾਹਰਕੇ ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣ ਰਹੀ ਹੈ ਅਤੇ ਇਸ ਜਗ੍ਹਾ ਉੱਤੇ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵੱਲੋਂ ਸਟੈਚੂ ਲਗਾਇਆ ਜਾਣਾ ਹੈ, ਜੋ ਕਿ ਕਰੀਬ 15 ਲੱਖ ਰੁਪਏ ਦਾ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੇ ਛੋਟੇ ਭਰਾ ਗੁਰਜੀਤ ਸਿੰਘ ਵੱਲੋਂ ਇਹ ਜਗ੍ਹਾ ਦਾਨ ਕਰ ਦਿੱਤੀ ਗਈ।
ਮੂਸੇਵਾਲਾ ਦੀ ਨਿਸ਼ਾਨੀਆਂ ਅਤੇ ਕਈ ਯਾਦਾਂ ਨੂੰ ਪੇਸ਼ ਕੀਤਾ ਜਾਵੇਗਾ ਯਾਦਗਾਰ ਵਿੱਚ
ਮੂਸੇਵਾਲਾ ਦੀ ਜਿਹੜੀ ਯਾਦਗਾਰ ਬਣਾਈ ਜਾ ਰਹੀ ਹੈ ਇਸ ਵਿੱਚ ਮੂਸੇਵਾਲਾ ਦਾ ਸਟੈਚੁ ਅਤੇ ਕਈ ਯਾਦਗਾਰਾਂ ਨੂੰ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਹਰ ਐਤਵਾਰ ਨੂੰ ਸਿੱਧੂ ਦੇ ਪ੍ਰਸੰਸਕ ਆਉਂਦੇ ਹਨ ਅਤੇ ਉਹ ਇਸ ਯਾਦਗਾਰ ਨੂੰ ਜਰੂਰ ਦੇਖਿਆ ਕਰਨਗੇ।

