Land For Job Scam: ਦਿੱਲੀ-NCR ਸਮੇਤ ਦੇਸ਼ ਭਰ ‘ਚ 9 ਥਾਵਾਂ ‘ਤੇ CBI ਨੇ ਕੀਤੀ ਛਾਪੇਮਾਰੀ

ਨਵੀਂ ਦਿੱਲੀ: ਨੌਕਰੀ ਬਦਲੇ ਜ਼ਮੀਨ ਦੇ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵੱਧ ਗਈਆਂ ਹਨ। ਮੰਗਲਵਾਰ…

ਨਵੀਂ ਦਿੱਲੀ: ਨੌਕਰੀ ਬਦਲੇ ਜ਼ਮੀਨ ਦੇ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵੱਧ ਗਈਆਂ ਹਨ। ਮੰਗਲਵਾਰ ਸਵੇਰੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ, ਨੋਇਡਾ, ਗੁਰੂਗ੍ਰਾਮ, ਪਟਨਾ ਸਮੇਤ ਦੇਸ਼ ਭਰ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਰਾਸ਼ਟਰੀ ਜਨਤਾ ਦਲ ਦੀ ਵਿਧਾਇਕਾ ਕਿਰਨ ਦੇਵੀ ਅਤੇ ਰਾਜ ਸਭਾ ਮੈਂਬਰ ਪ੍ਰੇਮ ਚੰਦ ਗੁਪਤਾ ਦੀ ਰਿਹਾਇਸ਼ ‘ਤੇ ਤਲਾਸ਼ੀ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਰਾਸ਼ਟਰੀ ਜਨਤਾ ਦਲ ਦੀ ਵਿਧਾਇਕ ਕਿਰਨ ਦੇਵੀ ਦੇ ਪਤੀ ਅਤੇ ਸਾਬਕਾ ਵਿਧਾਇਕ ਅਰੁਣ ਯਾਦਵ ਨੇ ਭੋਜਪੁਰ ਦੇ ਸੰਦੇਸ਼ ਤੋਂ ਪਟਨਾ ਦੇ ਸਗੁਨਾ ਮੋਡ ਦੇ ਕੋਲ ਇਕ ਅਪਾਰਟਮੈਂਟ ਵਿਚ ਅੱਧੀ ਦਰਜਨ ਫਲੈਟ ਖਰੀਦੇ ਸਨ।  ਫਲੈਟ ਲਾਲੂ ਪਰਿਵਾਰ ਦੇ ਨਾਂ ‘ਤੇ ਗਿਫਟ ਕੀਤਾ ਗਿਆ ਸੀ। ਅਰੁਣ ਯਾਦਵ ਨੂੰ ਲਾਲੂ ਪ੍ਰਸਾਦ ਦੇ ਕਰੀਬੀ ਮੰਨਿਆ ਜਾਂਦਾ ਹੈ।  ਦੇਸ਼ ਦੇ 9 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ।

Leave a Reply

Your email address will not be published. Required fields are marked *