ਚੰਡੀਗੜ੍ਹ- ਪੰਜਾਬ-ਹਰਿਆਣਾ ਹਾਈਕੋਰਟ ਨੇ ਮੌੜ ਮੰਡੀ ਬੰਬ ਧਮਾਕੇ ਦੀ ਜਾਂਚ ਵਿੱਚ ਐੱਸਆਈਟੀ ਦੀ ਅਸਫਲਤਾ ਦਾ ਦੋਸ਼ ਲਗਾਉਣ ਵਾਲੀ ਮੁੱਖ ਪਟੀਸ਼ਨ ਦੀ ਮੁੜ ਸੁਣਵਾਈ ਦੀ ਮੰਗ ਕਰਦੀ ਨਜ਼ਰਸਾਨੀ ਪਟੀਸ਼ਨ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ।
Also Read: ਚੰਡੀਗੜ੍ਹ ‘ਚ ਬਿਜਲੀ ਸੰਕਟ: ਹਾਈਕੋਰਟ ਨੇ ਲਿਆ ਨੋਟਿਸ, ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਕੀਤਾ ਤਲਬ
ਮੁੱਖ ਪਟੀਸ਼ਨ ਦਾਇਰ ਕਰਦਿਆਂ ਗੁਰਜੀਤ ਸਿੰਘ ਪਾਤੜਾਂ ਨੇ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਰਾਹੀਂ ਦੋਸ਼ ਲਾਇਆ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋਈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਮਾਮਲੇ ਦੀਆਂ ਤਾਰਾਂ ਡੇਰਾ ਸੱਚਾ ਸੌਦਾ ਨਾਲ ਸਬੰਧਤ ਹਨ, ਪਰ ਪੁਲਿਸ ਇਸ ਸੰਦਰਭ ਵਿੱਚ ਜਾਂਚ ਨਹੀਂ ਕਰ ਰਹੀ। ਜਿਸ ਕਾਰ ਨਾਲ ਧਮਾਕੇ ਕੀਤੇ ਗਏ ਸਨ, ਉਹ ਡੇਰੇ ਵਿੱਚ ਅਸੈਂਬਲ ਹੋਈ ਸੀ ਅਤੇ ਡੇਰਾ ਹਰਿਆਣਾ ਵਿੱਚ ਹੈ। ਅਜਿਹੇ ਵਿਚ ਇਹ ਇੱਕ ਅੰਤਰ-ਰਾਜੀ ਮਾਮਲਾ ਹੈ। ਜਿਸ ਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਤੋਂ ਹੋਣੀ ਚਾਹੀਦੀ ਹੈ। ਫਿਰ ਪੰਜਾਬ ਸਰਕਾਰ ਦੇ ਭਰੋਸੇ ‘ਤੇ ਹਾਈਕੋਰਟ ਨੇ ਮਾਮਲੇ ਦੀ NIA ਤੋਂ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਪੁਲਿਸ ਵੱਲੋਂ ਗਠਿਤ SIT ਤੋਂ ਅਗਲੇਰੀ ਜਾਂਚ ਦੇ ਹੁਕਮ ਦਿੱਤੇ ਸਨ।
Also Read: ਚੰਡੀਗੜ੍ਹ ‘ਚ ਬਲੈਕ ਆਊਟ : 30 ਸਾਲਾਂ ਬਾਅਦ ਲਾਗੂ ਹੋਇਆ ESMA, ਉਲੰਘਣਾ ‘ਤੇ ਹੋਵੇਗੀ ਗ੍ਰਿਫ਼ਤਾਰੀ
ਮੁੱਖ ਮੁਲਜ਼ਮ ਗ੍ਰਿਫ਼ਤਾਰ ਨਹੀਂ, ਅਦਾਲਤ ਵਿੱਚ ਪੇਸ਼ ਕੀਤਾ ਚਲਾਨ
ਇਸ ਤੋਂ ਬਾਅਦ ਵੀ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਹਾਈ ਕੋਰਟ ਨੇ ਨਵੇਂ ਸਿਰੇ ਤੋਂ ਐੱਸਆਈਟੀ ਗਠਿਤ ਕਰਕੇ ਜਾਂਚ ਦੇ ਹੁਕਮ ਦਿੱਤੇ ਸਨ। ਨਵੀਂ ਐੱਸਆਈਟੀ ਨੇ ਮਾਮਲੇ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਟ੍ਰਾਇਲ ਕੋਰਟ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ। ਪਰ ਹੁਣ ਤੱਕ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਜਲਦੀ ਤੋਂ ਜਲਦੀ ਫੜਿਆ ਜਾਣਾ ਚਾਹੀਦਾ ਹੈ, ਇਸ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ‘ਚ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਮੁੜ ਸੁਣਵਾਈ ਲਈ ਅਪੀਲ ਕੀਤੀ ਗਈ ਸੀ। ਹਾਈ ਕੋਰਟ ਨੇ ਇਸ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।



