ਸ਼ੋਅਰੂਮ ‘ਦੇਵ ਕਲੈਕਸ਼ਨ’ ਵਿੱਚ ਭਿਆਨਕ ਅੱਗ: ਲੱਖਾਂ ਦਾ ਕੱਪੜਾ ਸੁਆਹ, ਫਾਇਰ ਸੇਫਟੀ ਦੇ ਨਿਯਮਾਂ ਦੀ ਉੱਡੀ ਧੱਜੀਆਂ

ਖੰਨਾ: ਖੰਨਾ ਦੇ ਮੁੱਖ ਬਾਜ਼ਾਰ ਅਧੀਨ ਪੈਂਦੀ ਧੋਬੀਆਂ ਵਾਲੀ ਗਲੀ ਵਿੱਚ ਸਥਿਤ ਕੱਪੜਿਆਂ ਦੇ ਪ੍ਰਸਿੱਧ ਸ਼ੋਅਰੂਮ ‘ਦੇਵ ਕਲੈਕਸ਼ਨ’ ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ…

ਖੰਨਾ ਦੇ ਮੁੱਖ ਬਾਜ਼ਾਰ ਅਧੀਨ ਪੈਂਦੀ ਧੋਬੀਆਂ ਵਾਲੀ ਗਲੀ ਵਿੱਚ ਸਥਿਤ ਕੱਪੜਿਆਂ ਦੇ ਪ੍ਰਸਿੱਧ ਸ਼ੋਅਰੂਮ ‘ਦੇਵ ਕਲੈਕਸ਼ਨ’ ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ

ਖੰਨਾ: ਖੰਨਾ ਦੇ ਮੁੱਖ ਬਾਜ਼ਾਰ ਅਧੀਨ ਪੈਂਦੀ ਧੋਬੀਆਂ ਵਾਲੀ ਗਲੀ ਵਿੱਚ ਸਥਿਤ ਕੱਪੜਿਆਂ ਦੇ ਪ੍ਰਸਿੱਧ ਸ਼ੋਅਰੂਮ ‘ਦੇਵ ਕਲੈਕਸ਼ਨ’ ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮੱਚ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨ ਮੰਜ਼ਿਲਾ ਸ਼ੋਅਰੂਮ ਦੀਆਂ ਦੋ ਮੰਜ਼ਿਲਾਂ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈਆਂ, ਜਿਸ ਕਾਰਨ ਲੱਖਾਂ ਰੁਪਏ ਮੁੱਲ ਦਾ ਕੱਪੜਿਆਂ ਦਾ ਸਟਾਕ ਸੜ ਕੇ ਸੁਆਹ ਹੋ ਗਿਆ।

ਤੰਗ ਗਲੀਆਂ ਵਿੱਚ ਮੁਸ਼ਕਲ ਰਾਹਤ ਕਾਰਜ

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਬਾਜ਼ਾਰ ਦੀਆਂ ਤੰਗ ਗਲੀਆਂ ਹੋਣ ਕਾਰਨ ਫਾਇਰ ਗੱਡੀਆਂ ਨੂੰ ਮੌਕੇ ਤੱਕ ਪਹੁੰਚਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਅਫ਼ਸਰ ਦਿਲਸ਼ਾਦ ਖਾਨ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਲਗਭਗ 400 ਫੁੱਟ ਤੱਕ ਪਾਈਪ ਵਿਛਾ ਕੇ ਪਾਣੀ ਪਹੁੰਚਾਇਆ ਗਿਆ। ਕਰਮਚਾਰੀਆਂ ਦੀ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ਨੂੰ ਨਾਲ ਲੱਗਦੀਆਂ ਹੋਰ ਦੁਕਾਨਾਂ ਤੱਕ ਫੈਲਣ ਤੋਂ ਸਫਲਤਾਪੂਰਵਕ ਰੋਕ ਲਿਆ ਗਿਆ।

ਖੁੱਲ੍ਹ ਗਈ ਪ੍ਰਬੰਧਾਂ ਦੀ ਪੋਲ

ਇਸ ਹਾਦਸੇ ਨੇ ਸ਼ੋਅਰੂਮ ਵਿੱਚ ਫਾਇਰ ਸੇਫਟੀ ਪ੍ਰਬੰਧਾਂ ਦੀ ਹਕੀਕਤ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ। ਸਭ ਤੋਂ ਵੱਡਾ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਤਿੰਨ ਮੰਜ਼ਿਲਾ ਵੱਡੀ ਇਮਾਰਤ ਅਤੇ ਕਰੋੜਾਂ ਦੇ ਕੱਪੜਿਆਂ ਦੇ ਕਾਰੋਬਾਰ ਵਾਲੇ ਇਸ ਸ਼ੋਅਰੂਮ ਵਿੱਚ ਅੱਗ ਬੁਝਾਉਣ ਲਈ ਇੱਕ ਵੀ ਯੰਤਰ ਮੌਜੂਦ ਨਹੀਂ ਸੀ। ਫਾਇਰ ਅਧਿਕਾਰੀ ਮੁਤਾਬਕ ਸ਼ੋਅਰੂਮ ਕੋਲ ਕੋਈ ਫਾਇਰ NOC ਵੀ ਨਹੀਂ ਸੀ। ਆਸਾਨੀ ਨਾਲ ਅੱਗ ਫੜਨ ਵਾਲੇ ਕੱਪੜਿਆਂ ਦੇ ਗੋਦਾਮ ਵਿੱਚ ਮੁੱਢਲੇ ਸੁਰੱਖਿਆ ਪ੍ਰਬੰਧਾਂ ਦੀ ਇਹ ਅਣਗਹਿਲੀ ਵੱਡੇ ਸਵਾਲ ਖੜ੍ਹੇ ਕਰਦੀ ਹੈ।

ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਕਾਰਜਸ਼ੈਲੀ ‘ਤੇ ਵੱਡੇ ਸਵਾਲ

ਫਾਇਰ ਅਫ਼ਸਰ ਅਤੇ ਇਲਾਕਾ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਅੱਗ ‘ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ, ਤਾਂ ਤੰਗ ਬਾਜ਼ਾਰ ਕਾਰਨ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਬਿਨਾਂ ਫਾਇਰ NOC ਅਤੇ ਸੁਰੱਖਿਆ ਨਿਯਮਾਂ ਦੇ ਇੰਨੇ ਵੱਡੇ ਸ਼ੋਅਰੂਮ ਨੂੰ ਵਪਾਰ ਚਲਾਉਣ ਦੀ ਇਜਾਜ਼ਤ ਕਿਵੇਂ ਮਿਲ ਗਈ? ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਅਤੇ ਵਿਭਾਗਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Kaithal में नशा तस्करों पर कार्रवाई करते हुए 2 आरोपियों को किया काबू, 21 किलो गांजा और 1 किलो अफीम बरामद

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *