ਬੇਜ਼ੁਬਾਨ ਜਾਨਵਰ ਨਾਲ ਘਿਨੌਣੀ ਕਰੂਰਤਾ: ਅਵਾਰਾ ਕੁੱਤੇ ਦੀਆਂ ਅੱਖਾਂ ਕੱਢੀਆਂ, ਤਾਂਤਰਿਕ ਕਿਰਿਆ ਦਾ ਸ਼ੱਕ

ਗੁਰਦਾਸਪੁਰ : ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ‘ਤੇ ਸਥਿਤ ਘੁਮਿਆਰਾ ਵਾਲੇ ਮੁਹੱਲੇ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕਿਸੇ…

ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ‘ਤੇ ਸਥਿਤ ਘੁਮਿਆਰਾ ਵਾਲੇ ਮੁਹੱਲੇ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ

ਗੁਰਦਾਸਪੁਰ : ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ‘ਤੇ ਸਥਿਤ ਘੁਮਿਆਰਾ ਵਾਲੇ ਮੁਹੱਲੇ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੱਕ ਬੇਜ਼ੁਬਾਨ ਅਵਾਰਾ ਕੁੱਤੇ ਨਾਲ ਅਤਿ ਦੀ ਕਰੂਰਤਾ ਕਰਦਿਆਂ ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸ਼ਾਤਰ ਤਰੀਕੇ ਨਾਲ ਦਿੱਤਾ ਗਿਆ ਘਿਨੌਣੇ ਕਾਰੇ ਨੂੰ ਅੰਜਾਮ

ਮੌਕੇ ‘ਤੇ ਪਹੁੰਚੇ ਡੋਗ ਲਵਰ ਅਤੇ ਸਾਬਕਾ ਸੂਬੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤ ਕੁੱਤੇ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਮੈਡੀਕਲ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਾਰਾ ਬਹੁਤ ਹੀ ਸ਼ਾਤਰਪੁਣੇ ਨਾਲ ਕੀਤਾ ਗਿਆ ਹੈ। ਕੁੱਤੇ ਨੂੰ ਪਹਿਲਾਂ ਸੰਭਵ ਤੌਰ ‘ਤੇ ਇੰਜੈਕਸ਼ਨ ਲਗਾ ਕੇ ਬੇਹੋਸ਼ ਕੀਤਾ ਗਿਆ ਅਤੇ ਫਿਰ ਉਸ ਦੇ ਬੇਹੋਸ਼ ਹੋਣ ਦੀ ਉਡੀਕ ਕੀਤੀ ਗਈ। ਜਦੋਂ ਕੁੱਤਾ ਬੇਹੋਸ਼ ਹੋ ਗਿਆ, ਤਾਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਉਸ ਦੀਆਂ ਦੋਵੇਂ ਅੱਖਾਂ ਕੱਢ ਲਈਆਂ ਗਈਆਂ, ਜਿਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।

ਮੁਹੱਲੇ ਵਿੱਚ ਡਰ ਦਾ ਮਾਹੌਲ

ਇਸ ਘਟਨਾ ਪਿੱਛੇ ਕਿਸੇ ਅੰਧਵਿਸ਼ਵਾਸ ਜਾਂ ਤਾਂਤਰਿਕ ਕਿਰਿਆ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉੱਥੇ ਹੀ, ਮੁਹੱਲੇ ਦੇ ਲੋਕਾਂ ਵਿੱਚ ਇਸ ਗੱਲੋਂ ਭਾਰੀ ਦਹਿਸ਼ਤ ਹੈ ਕਿ ਜੇਕਰ ਕੋਈ ਵਿਅਕਤੀ ਬੇਜ਼ੁਬਾਨ ਜਾਨਵਰ ਨਾਲ ਇੰਨੀ ਬੇਰਹਿਮੀ ਕਰ ਸਕਦਾ ਹੈ, ਤਾਂ ਕੱਲ੍ਹ ਨੂੰ ਛੋਟੇ-ਛੋਟੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਡੋਗ ਲਵਰ ਸੂਬੇਦਾਰ ਹਰਜੀਤ ਸਿੰਘ ਅਤੇ ਮੁਹੱਲਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ, ਕਰੂਰਤਾ ਦਾ ਸ਼ਿਕਾਰ ਹੋਏ ਇਸ ਬੇਜ਼ੁਬਾਨ ਕੁੱਤੇ ਦੀ ਬਿਹਤਰ ਦੇਖਭਾਲ ਅਤੇ ਇਲਾਜ ਲਈ ਡੋਗ ਲਵਰਜ਼ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਡੋਗ ਸ਼ੈਲਟਰ ਹੋਮ ਵਿਖੇ ਭੇਜ ਦਿੱਤਾ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਸ਼ੋਅਰੂਮ ‘ਦੇਵ ਕਲੈਕਸ਼ਨ’ ਵਿੱਚ ਭਿਆਨਕ ਅੱਗ: ਲੱਖਾਂ ਦਾ ਕੱਪੜਾ ਸੁਆਹ, ਫਾਇਰ ਸੇਫਟੀ ਦੇ ਨਿਯਮਾਂ ਦੀ ਉੱਡੀ ਧੱਜੀਆਂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *