ਲੰਡਨ- ਇੱਕ ਕਹਾਵਤ ਹੈ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਅਤੇ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਉਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬ੍ਰਿਟਿਸ਼ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਦਰਅਸਲ ਸੂਰ ਪਾਲਣ ਦਾ ਕੰਮ ਕਰਨ ਵਾਲੇ 89 ਸਾਲਾ ਕਿਸਾਨ ਡੇਵਿਡ ਵੇਨੇਬਲਜ਼ ‘ਤੇ ਆਪਣੀ ਪਤਨੀ ਦਾ ਕਤਲ ਕਰਨ ਅਤੇ ਲਾਸ਼ ਨੂੰ ਸੈਪਟਿਕ ਟੈਂਕ ‘ਚ ਲੁਕਾਉਣ ਦਾ ਦੋਸ਼ ਹੈ। ਡੇਵਿਡ ਯੂਕੇ ਦੇ ਵਰਸੇਸਟਰਸ਼ਾਇਰ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਡੇਵਿਡ ‘ਤੇ ਦੋਸ਼ ਹੈ ਕਿ ਉਸ ਨੇ ਕਿਸੇ ਹੋਰ ਔਰਤ ਨਾਲ ਅਫੇਅਰ ਕਾਰਨ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਸੈਪਟਿਕ ਟੈਂਕ ‘ਚ 40 ਸਾਲ ਤੱਕ ਲੁਕਾ ਕੇ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਡੇਵਿਡ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਕੇ ਖ਼ੁਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
Also Read: ਅਗਨੀਪਥ ਯੋਜਨਾ ‘ਤੇ ਭੜਕੇ ਪ੍ਰਦਰਸ਼ਨਕਾਰੀਆਂ ਰੇਲ ਨੂੰ ਲਾਈ ਅੱਗ, ਦੇਸ਼ ਭਰ ‘ਚ ਜ਼ੋਰਦਾਰ ਪ੍ਰਦਰਸ਼ਨ ਜਾਰੀ
ਡੇਵਿਡ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸੀ ਅਫੇਅਰ
ਡੇਵਿਡ ‘ਤੇ ਦੋਸ਼ ਹੈ ਕਿ ਉਸ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸਾਲ 1982 ਦੌਰਾਨ ਅਫੇਅਰ ਹੋ ਗਿਆ ਸੀ ਅਤੇ ਇਸੇ ਕਾਰਨ ਉਸ ਨੇ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਡੇਵਿਡ ਨੇ ਮੌਕਾ ਮਿਲਦੇ ਹੀ ਆਪਣੀ ਪਤਨੀ ਵੇਨੇਬਲਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਦਿੱਤਾ।
Also Read: ਭਾਰਤ ‘ਚ ਕੋਰੋਨਾ ਦੀ ਡਰਾਉਣ ਵਾਲੀ ਰਫ਼ਤਾਰ, 24 ਘੰਟਿਆਂ ‘ਚ 12 ਹਜ਼ਾਰ ਤੋਂ ਵਧੇਰੇ ਮਾਮਲੇ
ਪੁਲਿਸ ਨੇ ਕਈ ਸਾਲਾਂ ਤੱਕ ਜਾਂਚ ਕੀਤੀ, ਪਰ ਕਿਤੇ ਵੀ ਬ੍ਰੈਂਡਾ ਵੇਨੇਬਲਜ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਰ ਰਾਜ਼ ਉਦੋਂ ਖੁੱਲਿਆ ਜਦੋਂ ਸਾਲ 2019 ਵਿਚ ਡੇਵਿਡ ਵੇਨੇਬਲਜ਼ ਨੇ ਆਪਣੇ ਭਤੀਜੇ ਨੂੰ ਫਾਰਮ ਵੇਚ ਦਿੱਤਾ। ਉਸੇ ਸਾਲ ਜਦੋਂ ਠੇਕੇਦਾਰ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਆਏ ਤਾਂ ਉਨ੍ਹਾਂ ਨੂੰ ਟੈਂਕੀ ਵਿੱਚ ਮਨੁੱਖੀ ਹੱਡੀਆਂ ਅਤੇ ਖੋਪੜੀ ਮਿਲੀ। ਇਸ ਤੋਂ ਬਾਅਦ ਰਾਜ਼ ਤੋਂ ਪਰਦਾ ਚੁੱਕਣ ਲਈ ਡੀ.ਐਨ.ਏ. ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਾਰੇ ਅਵਸ਼ੇਸ਼ ਬ੍ਰੈਂਡਾ ਵੇਨੇਬਲਜ਼ ਦੇ ਹਨ।



