ਬਜਟ ਇਜਲਾਸ ਦੌਰਾਨ ਵੱਡਾ ਹੰਗਾਮਾ, ਸਿੱਧੂ ਤੇ ਮਜੀਠੀਆ ਵਿਚਾਲੇ ਹੋਈ ਬਹਿਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੌਰਾਨ ਵੱਡਾ ਹੰਗਾਮਾ ਹੋਇਆ | ਅਕਾਲੀ ਦਲ ਤੇ ਬੀਜੇਪੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਖ਼ਿਲਾਫ਼ਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੌਰਾਨ ਵੱਡਾ ਹੰਗਾਮਾ ਹੋਇਆ | ਅਕਾਲੀ ਦਲ ਤੇ ਬੀਜੇਪੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਖ਼ਿਲਾਫ਼ਤ ਤੋਂ ਸ਼ੁਰੂ ਹੋਈ ਤੂੰ-ਤੂੰ ਮੈਂ-ਮੈਂ ਬੇਹੱਦ ਤਿੱਖੀ ਬਹਿਸ ਵਿੱਚ ਬਦਲ ਗਈ | ਤੇ ਨਿੱਜੀ ਸ਼ਬਦੀ ਹਮਲੇ ਵੀ ਹੋਣ ਲੱਗੇ | ਮਾਹੌਲ ਇੰਨਾ ਖ਼ਰਾਬ ਹੋ ਗਿਆ ਗਿਆ ਕਿ ਬਜਟ ਪੇਸ਼ ਕਰੇ ਮਨਪ੍ਰੀਤ ਬਾਦਲ ਨੂੰ ਵਿਚਕਾਰ ਹੀ ਰੁਕਣਾ ਪਿਆ | ਲਗਾਤਾਰ ਵਿਰੋਧ ਤੋਂ ਅੱਕੇ ਸਿੱਧੂ ਕਿਸੇ ਗੱਲ ‘ਤੇ ਤੈਸ਼ ਵਿੱਚ ਆ ਗਏ ਤੇ ਮਜੀਠੀਆ ਖ਼ਿਲਾਫ਼ ਜੰਮ ਕੇ ਵਰ੍ਹੇ |

Majithia Vs Sidhu

ਉਨ੍ਹਾਂ ਮਜੀਠੀਆ ਨੂੰ ਨਸ਼ਿਆਂ ਤੋਂ ਇਲਾਵਾ ਕਈ ਹੋਰ ਨਿੱਜੀ ਗੱਲਾਂ ਵੀ ਕਹਿ ਦਿੱਤੀਆਂ | ਦੋਹਾਂ ਵਿਚਕਾਰ ਖ਼ੂਬ ਬਹਿਸਬਾਜ਼ੀ ਹੋਈ | ਇਸ ਮਗਰੋਂ ਸਪੀਕਰ ਨੇ ਅਕਾਲੀਆਂ ਤੇ ਭਾਜਪਾਈਆਂ ਨੂੰ ਸਦਨ ‘ਚੋਂ ਬਾਹਰ ਜਾਣ ਦੇ ਹੁਕਮ ਦਿੱਤੇ | ਉਨ੍ਹਾਂ ਮਾਰਸ਼ਲਾਂ ਨੂੰ ਹੁਕਮ ਦਿੱਤੇ ਕਿ ਉਹ ਅਕਾਲੀਆਂ ਨੂੰ ਸਦਨ ‘ਚੋਂ ਬਾਹਰ ਕੱਢ ਦੇਣ ਤੇ ਸਦਨ ਦੀ ਕਾਰਵਾਈ ਵੀ ਇੱਕ ਵਜੇ ਤਕ ਮੁਲਤਵੀ ਕਰ ਦਿੱਤੀ ਗਈ | ਉੱਧਰ, ਸਿੱਧੂ ਦੇ ਵਿਵਾਦ ਦੇ ਮਸਲੇ ‘ਤੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਹਿਲਾਂ ਹੀ ਵਾਕਆਊਟ ਕਰ ਚੁੱਕੀ ਸੀ |

Leave a Reply

Your email address will not be published. Required fields are marked *