ਰੇਲਵੇ ਦਾ ਪਹਿਲਵਾਨ ਸੁਸ਼ੀਲ ਕੁਮਾਰ ਵਿਰੁੱਧ ਵੱਡਾ ਐਕਸ਼ਨ, ਨੌਕਰੀ ਤੋਂ ਕੀਤਾ ਮੁਅੱਤਲ

ਨਵੀਂ ਦਿੱਲੀ (ਇੰਟ.)- ਪਹਿਲਵਾਨ ਸਾਗਰ ਰਾਣਾ ਕਤਲ (sagar rana murder) ਮਾਮਲੇ ਵਿਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਉਲੰਪਿਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰੀ ਰੇਲਵੇ ਵਲੋਂ…

ਨਵੀਂ ਦਿੱਲੀ (ਇੰਟ.)- ਪਹਿਲਵਾਨ ਸਾਗਰ ਰਾਣਾ ਕਤਲ (sagar rana murder) ਮਾਮਲੇ ਵਿਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਉਲੰਪਿਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰੀ ਰੇਲਵੇ ਵਲੋਂ ਉਸ ਖ਼ਿਲਾਫ਼ ਚੱਲ ਰਹੀ ਅਪਰਾਧਿਕ ਮਾਮਲੇ ਦੀ ਜਾਂਚ ਨੂੰ ਮੁੱਖ ਰੱਖਦੇ ਹੋਏ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਇਸ ਆਸਟ੍ਰੇਲੀਆਈ ਖਿਡਾਰੀ ਨੇ ਦੱਸਿਆ ਸਚਿਨ ਸਭ ਤੋਂ ਬੈਸਟ ਬੱਲੇਬਾਜ਼

ਇਹ ਵੀ ਪੜ੍ਹੋ-  Black Fungus ਦਾ ਵਧਿਆ ਕਹਿਰ, 18 ਸੂਬੇ ਆਏ ਚਪੇਟ ‘ਚ, ਹੁਣ ਤੱਕ 5,424 ਮਾਮਲੇ ਦਰਜ

ਉਸ ਨੂੰ 2013 ਵਿਚ ਉੱਤਰੀ ਰੇਲਵੇ ਦੀ ਖੇਡ ਐਸੋਸੀਏਸ਼ਨ (Sports Association) ਦਾ ਪ੍ਰਬੰਧਕ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਨੂੰ 2012 ਵਿੱਚ ਕੁਸ਼ਤੀ ਅਕੈਡਮੀ ਦਾ ਓਐੱਸਡੀ ਵੀ ਲਾਇਆ ਗਿਆ ਸੀ। ਉਹ ਉੱਤਰੀ ਰੇਲਵੇ ਲਈ ਸੀਨੀਅਰ ਕਮਰਸ਼ੀਅਲ ਮੈਨੇਜਰ ਵਜੋਂ ਸੇਵਾਵਾਂ ਦੇ ਰਿਹਾ ਸੀ ਤੇ ਦਿੱਲੀ ਸਰਕਾਰ ਵਿੱਚ ਛਤਰਸਾਲ ਸਟੇਡੀਅਮ ਰਾਹੀਂ ਸਕੂਲਾਂ ਵਿੱਚ ਖੇਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਵੀ ਦਿੱਤੀ ਹੋਈ ਸੀ। ਉਸ ਨੇ ਇਸ ਡੈਪੂਟੇਸ਼ਨ ਨੂੰ ਵਧਾਉਣ ਦੀ ਅਰਜ਼ੀ ਵੀ ਦਿੱਤੀ ਹੋਈ ਸੀ।


ਇਹ ਵੀ ਪੜ੍ਹੋ-  PNB ਘੋਟਾਲਾ ‘ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸ

ਇਸ ਤੋਂ ਪਹਿਲਾਂ ਸੁਸ਼ੀਲ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਹੋਣ ਰੇਲਵੇ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦੇਣ ਦੇ ਸੰਕੇਤ ਦਿੱਤੇ ਸਨ। ਉੱਤਰੀ ਰੇਲਵੇ ਨੇ ਦੱਸਿਆ ਸੀ ਕਿ ਰੇਲਵੇ ਬੋਰਡ ਨੂੰ ਦਿੱਲੀ ਸਰਕਾਰ ਤੋਂ ਇੱਕ ਰਿਪੋਰਟ ਮਿਲੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੁਸ਼ੀਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉੱਤਰ ਰੇਲਵੇ ਦੇ ਸੂਚਨਾ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੂੰ ਅੱਜ-ਭਲਕ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਦਫ਼ਤਰੀ ਪੱਤਰ ਵੀ ਜਾਰੀ ਕਰ ਦਿੱਤਾ ਜਾਵੇਗਾ।


ਇਸੇ ਦੌਰਾਨ ਦਿੱਲੀ ਪੁਲਿਸ ਨੇ 4-5 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ ਵਿਚ ਹੋਏ ਝਗੜੇ ਦੌਰਾਨ ਵਰਤੀਆਂ 4 ਕਾਰਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਦੋਨਾਲੀ ਸਮੇਤ ਡੰਡੇ ਤੇ ਹੋਰ ਸਾਮਾਨ ਮਿਲਿਆ ਸੀ। ਬਰਾਮਦ ਕਾਰਾਂ ਦੇ ਨੰਬਰਾਂ ਤੋਂ ਉਨ੍ਹਾਂ ਦੇ ਮਾਲਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਕਾਰ ਚੋਰੀ ਦੀ ਹੈ, ਜਦੋਂਕਿ 3 ਕਾਰਾਂ ਦੇ ਨੰਬਰਾਂ ਨਾਲ ਜੁੜੇ ਪਤੇ ਜਾਅਲੀ ਹਨ।

Leave a Reply

Your email address will not be published. Required fields are marked *