ਲੁਧਿਆਣਾ ਕੇਂਦਰੀ ਜੇਲ੍ਹ ‘ਚ ਹੋਈ ਖੂਨੀ ਖੇਡ, 5 ਕੈਦੀ ਫ਼ਰਾਰ, 15 ਜ਼ਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਖੂਨੀ ਖੇਡ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਕੈਦੀਆ ਦੇ ਧਿਰਾਂ ਵਿਚਾਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਖੂਨੀ ਖੇਡ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਕੈਦੀਆ ਦੇ ਧਿਰਾਂ ਵਿਚਾਲੇ ਝੜਪ ਹੋ ਗਈ। ਮੌਕੇ ਤੇ ਮੌਜੂਦ ਪੁਲਿਸ ਨੇ ਹਵਾਈ ਫਾਇਰਿੰਗ ਦੁਆਰਾ ਮਾਮਲੇ ਨੂੰ ਸੁਲ਼ਝਾਉਣ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਥੰਮਿਆ ਨਹੀਂ ਸਗੋਂ ਹੋਰ ਵੀ ਜਿਆਦਾ ਵਧਦਾ ਹੀ ਚਲਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਈ ਜਿਲ੍ਹਿਆ ਦੀ ਪੁਲਿਸ ਬਲ ਨੂੰ ਬੁਲਾਇਆ ਗਿਆ ਹੈ।

https://www.facebook.com/LivingIndiaNewschannel/videos/426223651567196/

ਦਸ ਦਈਏ ਕਿ ਇਸ ਦੌਰਾਨ 15 ਕੈਦੀ ਜਖਮੀ ਹੋ ਗਏ ਜਦਕਿ 2 ਕੈਦੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 5 ਕੈਦੀ ਫਰਾਰ ਹੋ ਗਏ ਸੀ ਜਿਹਨਾਂ ਨੂੰ ਫੜ੍ਹ ਕੇ ਵਾਪਸ ਲਿਆਂਦਾ ਗਿਆ ਹੈ। ਮੌਕੇ ਤੇ ਭਾਰੀ ਗਿਣਤੀ ਚ ਪੁਲਿਸ ਮੌਜੂਦ ਹੈ ਇਸਦੇ ਬਾਵਜੁਦ ਵੀ ਕੈਦੀਆਂ ਵੱਲੋਂ ਜਮ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ। ਜਿਕਰਯੋਗ ਗੱਲ ਹੈ ਕਿ ਇਸ ਮਾਮਲੇ ਤੋਂ ਬਾਅਦ ਇਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਆ ਗਈ ਹੈ।

Leave a Reply

Your email address will not be published. Required fields are marked *