ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਦੋ ਕੈਦੀਆਂ ਦੀਆਂ ਧਿਰਾਂ ਵਿਚਾਲੇ ਖੂਨੀ ਝੜਪ, ਇਕ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਲਗਾਤਾਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਨ। ਅਜੇ ਤੱਕ ਨਾਭਾ ਜੇਲ੍ਹ ਕਤਲ ਮਾਮਲਾ ਸੁਲ਼ਝਿਆਂ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਲਗਾਤਾਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਨ। ਅਜੇ ਤੱਕ ਨਾਭਾ ਜੇਲ੍ਹ ਕਤਲ ਮਾਮਲਾ ਸੁਲ਼ਝਿਆਂ ਨਹੀਂ ਸੀ ਕਿ ਇਕ ਹੋਰ ਮਾਮਲਾ ਸਾਹਮਣੇ ਆ ਗਿਆ। ਦਸ ਦਈਏ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਕੈਦੀਆਂ ਵਿਚਾਲੇ ਆਪਸ ‘ਚ ਝਗੜਾ ਹੋ ਗਿਆ ਹੈ।

jail  ਇਹ ਝੜਪ ਵਧਦੇ ਹੋਏ ਖੂਨੀ ਝੜਪ ਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋ ਕੈਦੀਆਂ ਦੀਆਂ ਧੀਰਾਂ ਵਿਚਾਲੇ ਝਗੜਾ ਹੋ ਗਿਆ ਸੀ ਜਿਸ ਕਾਰਨ ਇਹ ਝੜਪ ਖੂਨੀ ਝੜਪ ਚ ਬਦਲ ਗਿਆ ਜਿਸ ਕਾਰਨ ਇਸ ਦੌਰਾਨ ਕਈ ਕੈਦੀ ਜਖਮੀ ਹੋ ਗਏ ਤੇ ਇਕ ਦੀ ਮੌਤ ਹੋ ਗਈ ਹੈ।

jail

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਮਾਮਲੇ  ਨੂੰ ਸੁਲਝਾਉਣ ਦੇ ਲਈ ਹਵਾਈ ਫਾਇਰਿੰਗ ਵੀ ਕੀਤੀ। ਜਿਸ ਕਾਰਨ ਕਈ ਜੇਲ੍ਹ ਮੁਲਾਜ਼ਮ ਵੀ ਜਖਮੀ ਹੋ ਗਏ। ਫਿਲਹਾਲ ਮਾਮਲੇ ਦੀ ਗੰਭੀਰਤਾ ਦੇ ਕਾਰਨ ਭਾਰੀ ਗਿਣਤੀ ਚ ਪੁਲਿਸ ਮੌਕੇ ਤੇ ਮੌਜੂਦ ਹੈ। ਨਾਲ ਹੀ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *