ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਿਨਾਂ ਕਿਸੇ ਲਾਲਚ ਦੇ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਸਲਾਮਾਂ ਕਰ ਰਹੀ ਹੈ। ਹਾਲ ਹੀ ਵਿੱਚ, ਅਦਾਕਾਰ ਸੋਨੂੰ ਸੂਦ ਦੀ ਫੋਟੋ ਮੈਗਜ਼ੀਨ ਸਟਾਰ ਡਸਟ ਨੇ ਆਪਣੇ ਕਵਰ ਪੇਜ ‘ਤੇ ਛਾਪੀ ਹੈ। ਇਸ ਬਾਰੇ ਗੱਲ ਕਰਦੇ ਹੋਏ, ਸੋਨੂੰ ਸੂਦ ਨੇ ਆਪਣੇ ਸੰਘਰਸ਼ ਵਾਲੇ ਦਿਨਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੀਤਾ ਸੀ।
ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਆਂਡੇ ਖਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਿੜਿਆ ਵਿਵਾਦ
ਸੋਨੂੰ ਸੂਦ ਨੇ ਕਿਹਾ ਇੱਕ ਦਿਨ ਸੀ ਜਦੋਂ ਮੈਂ ਸਟਾਰਡਸਟ ਦੇ ਆਡੀਸ਼ਨ ਲਈ ਆਪਣੀਆਂ ਕੁਝ ਤਸਵੀਰਾਂ ਪੰਜਾਬ ਤੋਂ ਭੇਜਦਾ ਹੁੰਦਾ ਸੀ। ਪਰ ਮੈਨੂੰ ਰਿਜੈਕਟ ਕਰ ਦਿੱਤਾ ਜਾਂਦਾ ਸੀ। ਮੈਂ ਅੱਜ ਇਸ ਪਿਆਰੇ ਕਵਰ ਲਈ ਸਟਾਰਡਸਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਉਥੇ ਹੀ ਸੋਨੂੰ ਸੂਦ ਸਟਾਰ ਡਸਟ ਦੀ ਇਸ ਕਵਰ ਸਟੋਰੀ ਦੇ ਨਾਲ ਕੈਪਸ਼ਨ ਲਿਖੀ ਹੈ, ਕੀ ਰੀਅਲ ਹੀਰੋ ਸੋਨੂੰ ਸੂਦ ਨੇ ਬਾਕੀ ਰੀਲ ਹੀਰੋਜ਼ ਤੋਂ ਸਟਾਰਡਮ ਚੋਰੀ ਕਰ ਲਿਆ ਹੈ। ਅਭਿਨੇਤਾ ਦੀ ਇਸ ਪੋਸਟ ‘ਤੇ ਲੋਕ ਕੁਮੈਂਟ ਕਰ ਰਹੇ ਹਨ। ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੀ ਵਧੀਆ ਮੁਸ਼ਕਲਾਂ, ਜਾਂਚ ਲਈ ਉੱਤਰਾਖੰਡ ਲੈ ਗਈ ਦਿੱਲੀ ਪੁਲਿਸ
ਦੱਸ ਦਈਏ ਕਿ ਸਾਲ 2020 ਵਿਚ ਕੋਰੋਨਾ ਮਹਾਮਾਰੀ ਦੌਰਾਨ ਦੇਸ਼ਵਿਆਪੀ ਲਾਕਡਾਊਨ ਵਿਚ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਫੱਸ ਗਏ ਸਨ। ਸੋਨੂੰ ਸੂਦ ਨੇ ਉਨ੍ਹਾਂ ਦੀ ਘਰ ਵਾਪਸੀ ਲਈ ਬੱਸਾਂ, ਵਿਸ਼ੇਸ਼ ਟ੍ਰੇਨਾਂ ਅਤੇ ਚਾਰਟਿਡ ਫਲਾਈਟਾਂ ਦੀ ਵਿਵਸਥਾ ਕਰਾਈ ਸੀ। ਸਿਰਫ ਇਹੀ ਨਹੀਂ ਅੱਜ ਵੀ ਲੋਕ ਉਨ੍ਹਾਂ ਨੂੰ ਟਵੀਟ ਕਰਦੇ ਹੋਏ ਟੈਗ ਕਰਦੇ ਹਨ ਤਾਂ ਸੋਨੂੰ ਸੂਦ ਤੁਰੰਤ ਮਦਦ ਪਹੁੰਚਾ ਦਿੰਦੇ ਹਨ।
ਸੋਨੂੰ ਸੂਦ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 1999 ਵਿਚ ਤਮਿਲ ਫਿਲਮ Kallazhagar and Nenjinile ਨਾਲ ਸ਼ੁਰੂਆਤ ਕੀਤੀ ਸੀ। ਸੋਨੂੰ ਸੂਦ ਨੇ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸੋਨੂੰ ਸੂਦ ਨੇ ਰੀਲ ਜ਼ਿੰਦਗੀ ਵਿਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ, ਪਰ ਅਸਲ ਜ਼ਿੰਦਗੀ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਅਸਲ ਹੀਰੋ ਸਾਬਤ ਕੀਤਾ ਹੈ।





