ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਪਹਿਲੇ ਪੜਾਅ ਚ 20 ਸੂਬਿਆਂ ਦੀਆਂ 91 ਸੀਟਾਂ ਤੇ ਵੋਟਿੰਗ ਜਾਰੀ ਹੈ। ਦੱਸਣਯੋਗ ਗੱਲ ਹੈ ਕਿ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ ਚ ਹੈ। ਦੱਸ ਦਈਏ ਕਿ ਇਹ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਚਲੇਗੀ।

ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਦੇ ਜਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰ ਦੇ ਇਸ ਮੇਲੇ ਚ ਜਰੂਰ ਹਿੱਸਾ ਲੈਣ। ਨਾਲ ਹੀ ਅਮੀਤ ਸ਼ਾਹ ਨੇ ਵੀ ਟਵੀਟ ਕਰ ਅਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।
ਦਸ ਦਈਏ ਕਿ ਮਹਾਰਾਸ਼ਟਰ ਦੇ ਗਡਚਿਰੌਲੀ ਜਿਲੇ ਚ ਏਟਾਪੱਲੀ ਚ ਇਕ ਪੋਲਿੰਗ ਬੂਥ ਦੇ ਨਜਦੀਕ ਨਕਸਲੀਆਂ ਨੇ ਆਈਈਡੀ ਬਲਾਸਟ ਕੀਤਾ ਜਿਸ ਕਾਰਨ ਇਸ ਇਲਾਕੇ ‘ਚ ਕੁਝ ਸਮੇਂ ਲਈ ਵੋਟਿੰਗ ਨੂੰ ਰੋਕ ਦਿੱਤਾ ਗਿਆ ਸੀ। ਫਿਲਹਾਲ ਇਸ ਬਲਾਸਟ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
4 ਵਜੇ ਤੱਕ ਹੋਈ ਵੋਟਿੰਗ
ਮਿਜ਼ੋਰਮ – 55.19 ਫੀਸਦ ਵੋਟਿੰਗ
ਤੇਲੰਗਾਨਾ – 38.8 ਫੀਸਦ ਵੋਟਿੰਗ
ਅਰੁਣਾ’ਚਲ ਪ੍ਰਦੇਸ਼ – 40.95 ਵੋਟਿੰਗ
ਨਾਗਾਲੈਂਡ – 68 ਫੀਸਦ ਵੋਟਿੰਗ
ਮਣੀਪੁਰ – 53.44 ਫੀਸਦ ਵੋਟਿੰਗ
ਬਿਹਾਰ – 33.50 ਫੀਸਦ ਵੋਟਿੰਗ
ਯੂਪੀ – 50.86 ਫੀਸਦ ਵੋਟਿੰਗ
1 ਵਜੇ ਤੱਕ ਹੋਈ ਵੋਟਿੰਗ
ਮਿਜ਼ੋਰਮ – 43.38 ਫੀਸਦ ਵੋਟਿੰਗ
ਤੇਲੰਗਾਨਾ – 38.8 ਫੀਸਦ ਵੋਟਿੰਗ
ਅਰੁਣਾਚਲ ਪ੍ਰਦੇਸ਼ – 40.95 ਫੀਸਦ ਵੋਟਿੰਗ
ਨਾਗਾਲੈਂਡ – 57 ਫੀਸਦ ਵੋਟਿੰਗ
ਮਣੀਪੁਰ – 53.44 ਫੀਸਦ ਵੋਟਿੰਗ
ਬਿਹਾਰ – 33.50 ਫੀਸਦ ਵੋਟਿੰਗ
ਯੂਪੀ – 38.78 ਫੀਸਦ ਵੋਟਿੰਗ

ਜੰਮੂ-ਕਸ਼ਮੀਰ ਚ 11 ਵਜੇ ਤੱਕ 24.66 ਫੀਸਦੀ ਮਤਦਾਨ ਹੋ ਚੁੱਕਿਆ ਹੈ।
ਪੱਛਮ ਬੰਗਾਲ ਚ 11 ਵਜੇ ਤੱਕ 38.8 ਫੀਸਦੀ ਮਤਦਾਨ ਹੋਏ ਹਨ
ਮੇਘਾਲਯ ਚ 11 ਵਜੇ ਤੱਕ 27 ਫੀਸਦੀ ਵੋਟਿੰਗ ਹੋ ਚੁੱਕੀ ਹੈ
ਉੱਤਰਪੱਦੇਸ਼ ਦੀ 8 ਲੋਕਸਭਾ ਸੀਟਾਂ ਦੇ ਲਈ 11 ਵਜੇ ਤੱਕ 24.38 ਫੀਸਦੀ ਵੋਟਾ ਪਈਆਂ
ਤੇੰਲਗਾਨਾ ਚ 11ਵਜੇ ਤੱਕ 22.84 ਫੀਸਦੀ ਵੋਟਾ ਪਈਆਂ
ਉੱਤਰਾਖੰਡ ਚ 11ਵਜੇ ਤੱਕ 23.78 ਫੀਸਦੀ ਵੋਟਾ ਪਈਆਂ
ਲਕਸ਼ਦੀਪ ਚ 11ਵਜੇ ਤੱਕ 23.10 ਫੀਸਦੀ ਵੋਟਾ ਪਈਆਂ
ਮਹਾਰਾਸ਼ਟਰ ਚ 11ਵਜੇ ਤੱਕ 11 ਵਜੇ ਤੱਕ 13.7 ਫੀਸਦੀ ਵੋਟਾ ਪਈਆਂ


