ਰੋਹਿਣੀ ਕੋਰਟ ‘ਚ ਗੈਂਗਵਾਰ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਰਾਜਸਥਾਨ ਜੇਲ ਕੀਤਾ ਗਿਆ ਸ਼ਿਫਟ

ਚੰਡੀਗੜ੍ਹ: ਬੀਤੇ ਦਿਨ ਦਿੱਲੀ ਦੀ ਰੋਹਿਣੀ ਕੋਰਟ ਵਿਚ ਹੋਈ ਗੈਂਗਵਾਰ ਤੋਂ ਬਾਅਦ ਪੁਲਿਸ ਹਾਈ ਅਲਰਟ ਉੱਤੇ ਹੈ। ਇਸ ਦੌਰਾਨ ਦਿੱਲੀ ਦੀ ਤਿਹਾੜ ਜੇਲ ਤੋਂ ਕਈ…

ਚੰਡੀਗੜ੍ਹ: ਬੀਤੇ ਦਿਨ ਦਿੱਲੀ ਦੀ ਰੋਹਿਣੀ ਕੋਰਟ ਵਿਚ ਹੋਈ ਗੈਂਗਵਾਰ ਤੋਂ ਬਾਅਦ ਪੁਲਿਸ ਹਾਈ ਅਲਰਟ ਉੱਤੇ ਹੈ। ਇਸ ਦੌਰਾਨ ਦਿੱਲੀ ਦੀ ਤਿਹਾੜ ਜੇਲ ਤੋਂ ਕਈ ਗੈਂਗਸਟਰ ਰਾਜਸਥਾਨ ਸ਼ਿਫਟ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਲਾਰੇਂਸ ਬਿਸ਼ਨੋਈ ਨੂੰ ਵੀ ਰਾਜਸਥਾਨ ਜੇਲ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਜੀਂਦ ‘ਚ ਇਨੇਲੋ ਦੀ ਸਨਮਾਨ ਦਿਵਸ ਰੈਲੀ, ਲੱਖਾਂ ਦੀ ਗਿਣਤੀ ‘ਚ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਦਿੱਲੀ ਦੀ ਰੋਹਿਣੀ ਕੋਰਟ ਵਿਚ ਇਕ ਗੈਂਗਸਟਰ ਜਿਤੇਂਦਰ ਗੋਗੀ ਦੀ ਪੇਸ਼ੀ ਸੀ। ਇਸ ਦੌਰਾਨ ਕੁਝ ਹਮਲਾਵਰ ਵਕੀਰਾਂ ਦੀਆਂ ਪੋਸ਼ਾਕਾਂ ਵਿਚ ਕੋਰਟ ਵਿਚ ਆਏ ਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਜਿਤੇਂਦਰ ਗੋਗੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਹਮਲਾਵਰਾਂ ਨੂੰ ਵੀ ਢੇਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ ਤੇ ਭਵਿੱਖ ਵਿਚ ਅਜਿਹੀ ਘਟਨਾ ਨੂੰ ਰੋਕਣ ਲਈ ਗੈਂਗਸਟਰਾਂ ਨੂੰ ਹੋਰਾਂ ਜੇਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਕਸ਼ਮੀਰ ‘ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-‘ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ’

Leave a Reply

Your email address will not be published. Required fields are marked *