… ਜਾਣੋ ਬੀਜੇਪੀ ਸਾਂਸਦ ਕਿਰਨ ਖੇਰ ਨੇ ਇਹ ਕਿਓਂ ਕਿਹਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮਸ਼ਹੂਰ ਅਦਾਕਾਰ ਕਿਰਨ ਖੇਰ, ਜੋ ਕਿ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਹਨ, ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਘਿਰ ਗਈ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮਸ਼ਹੂਰ ਅਦਾਕਾਰ ਕਿਰਨ ਖੇਰ, ਜੋ ਕਿ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਹਨ, ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਘਿਰ ਗਈ ਹਨ। ਦੱਸ ਦਈਏ ਕਿਰਨ ਖੇਰ ਨੇ ਮੁਹਾਲੀ ਏਅਰਪੋਰਟ ਦੀ ਗੱਲ ਕਰਦਿਆਂ ਕਿਹਾ ਕਿ, ਮੁਹਾਲੀ ਨੂੰ ਜਾਣਦਾ ਹੀ ਕੌਣ ਹੈ?


ਕਿਰਨ ਖੇਰ ਦਾ ਕਹਿਣਾ ਹੈ ਕਿ ਬੇਸ਼ਕ ਅੰਤਰਾਸ਼ਟਰੀ ਹਵਾਈ ਅੱਡਾ ਪੰਜਾਬ ਦੀ ਧਰਤੀ ‘ਤੇ ਹੈ ਪਰ ਇਸ ਨੂੰ ਚੰਡੀਗੜ੍ਹ ਦੇ ਨਾਮ ਨਾਲ ਜੋੜਨਾ ਚਾਹੀਦਾ ਹੈ ਕਿਓਂ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਚੰਡੀਗੜ੍ਹ ਦਾ ਪਤਾ ਹੈ।  ਮੁਹਾਲੀ ਦਾ ਤਾਂ ਨਾਮ ਵੀ ਨੀ ਕਿਸੇ ਨੇ ਸੁਣਿਆ ਹੋਣਾ। ਆਪਣੇ ਇਸ ਬਿਆਨ ਚਲਦਿਆਂ ਕਿਰਨ ਖੇਰ ਮੁੜ ਸੁਰਖੀਆਂ ‘ਚ ਹੈ।
Image result for mohali airport
ਕ ਪੱਤਰਕਾਰਾਂ ਦੇ ਸਵਾਲਾਂ ਦੇ ਘੇਰੇ ‘ਚ ਘਿਰੀ ਕਿਰਨ ਖੇਰ ਨੇ ਕਿਹਾ ਕਿ, ਹਵਾਈ ਅੱਡਾ ਚੰਡੀਗੜ੍ਹ ਨੇੜੇ ਲੱਗਦਾ ਹੈ ਤਾਂ ਇਸ ਦਾ ਨਾਂ ਚੰਡੀਗੜ੍ਹ ਏਅਰਪੋਰਟ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਕੇਂਦਰੀ ਮੰਤਰੀ ਨੂੰ ਸੋਚਣ ਦੀ ਲੋੜ ਹੈ।

Leave a Reply

Your email address will not be published. Required fields are marked *