ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਹਿਮਾਸ਼ੀ ਖੁਰਾਨਾ ਤੇ ਸ਼ਹਿਨਾਜ ਗਿੱਲ ਦੇ ਵਿਚਾਲੇ ਹੋਈ ਲੜਾਈ ਕਿਸੇ ਤੋਂ ਵੀ ਲੁਕੀ ਨਹੀਂ ਰਹਿ ਸਕੀ ਹੈ। ਸ਼ੋਅ ਦੇ ਦੌਰਾਨ ਵੀ ਦੋਹਾਂ ਵਿਚਾਲੇ ਹੋਈ ਲੜਾਈ ਵੀ ਸਾਹਮਣੇ ਆਈ। ਪਰ ਹੁਣ ਲਗਦਾ ਹੈ ਕਿ ਹਿਮਾਸ਼ੀ ਖੁਰਾਨਾ ਸਭ ਕੁਝ ਭੁੱਲ ਜਾਣਾ ਚਾਹੁੰਦੀ ਹੈ।
ਜਿਸ ਤੋਂ ਬਾਅਦ ਹੁਣ ਉਹ ਸ਼ਹਿਨਾਜ ਨੂੰ ਸਪੋਰਟ ਕਰ ਰਹੀ ਹੈ। ਜੀ ਹਾਂ ਹਾਲ ਹੀ ’ਚ ਹਿਮਾਸ਼ੀ ਖੁਰਾਨਾ ਦਾ ਇਕ ਟਵੀਟ ਸਾਹਮਣੇ ਆਇਆ ਹੈ ਜਿਸ ’ਚ ਹਿਮਾਸ਼ੀ ਖੁਰਾਨਾ ਨੇ ਕਿਹਾ ਹੈ ਕਿ ਸੱਚ ਵਿੱਚ ਜੇਕਰ ਸਾਹਮਣੇ ਕੈਟਰੀਨਾ ਕੈਫ ਹੋਵੇ ਤਾਂ ਜੈਲਸ ਕਰਨਾ ਬਣਦਾ ਹੈ ਪਰ ਮਾਹਿਰਾ ਤੇ ਪਾਰਸ ਤੋਂ ਤਾਂ ਜੈਲਸੀ ਨੂੰ ਵੀ ਸ਼ਰਮ ਆ ਜਾਵੇਗੀ। ਜਿੰਦਗੀ ਚ ਇਸ ਤਰ੍ਹਾਂ ਦਾ ਕੌਂਫੀਡੈਂਸ ਮੈਨੂੰ ਵੀ ਚਾਹੀਦਾ ਹੈ ਸ਼ਹਿਨਾਜ।
Really sahmne Katrina kaif ho to jealous bnta hai …..but mahira paras se ……jealously bhi sharma jaye…….life me aisa confidence mujhe bhi chaiye ……..shenazz❤️❤️ https://t.co/7cJJ1eDS7W
— Himanshi khurana (@realhimanshi) December 22, 2019
ਦਰਅਸਲ ਬਿੱਗ ਬੌਸ ਚ ਬੀਤੇ ਦਿਨਾਂ ਚ ਸ਼ਹਿਨਾਜ ਤੇ ਮਾਹਿਰਾ ਸ਼ਰਮਾ ਦੇ ਵਿਚਾਲੇ ਲੜਾਈ ਹੋ ਗਈ ਸੀ ਲੜਾਈ ਇਹਨੀ ਜਿਆਦਾ ਵਧ ਗਈ ਸੀ ਕਿ ਮਾਹਿਰਾ ਨੇ ਸ਼ਹਿਨਾਜ ਨੂੰ ਪਾਰਸ ਤੋਂ ਦੂਰ ਰਹਿਣ ਦੀ ਵੀ ਗੱਲ ਆਖ ਦਿੱਤੀ ਸੀ। ਨਾਲ ਹੀ ਮਾਹਿਰਾ ਨੇ ਇਹ ਵੀ ਕਿਹਾ ਕਿ ਉਹ ਪਾਰਸ ਨੂੰ ਪਸੰਦ ਕਰਦੀ ਹੈ ਜਿਸ ਕਰਕੇ ਸ਼ਹਿਨਾਜ ਹੁਣ ਤੁੰ ਉਸਤੋਂ ਦੂਰ ਰਹਿ।
#MahiraSharma, #ParasChhabra aur #ShehnaazGill ke iss love triangle mein kya toot jayegi unki dosti?
Dekhiye aaj raat 10:30 baje.Anytime on @justvoot. @Vivo_India @AmlaDaburIndia @bharatpeindia @BeingSalmanKhan #BiggBoss13 #BiggBoss #BB13 #SalmanKhan pic.twitter.com/OGnAZXoUuy
— Bigg Boss (@BiggBoss) December 20, 2019
ਇਸ ਮਾਮਲੇ ਤੋਂ ਬਾਅਦ ਸ਼ਹਿਨਾਜ ਕਾਫੀ ਉਦਾਸ ਨਜਰ ਆਈ ਤੇ ਨਾਲ ਹੀ ਜਦੋ ਘਰ ’ਚ ਮਲਿਕਾ ਸ਼ੇਰਾਵਤ ਦਾਖਿਲ ਹੋਈ ਸੀ ਤਾਂ ਮਲਿਕਾ ਸ਼ੇਰਾਵਤ ਨੇ ਵੀ ਸ਼ਹਿਨਾਜ ਤੋਂ ਪੁੱਛਿਆ ਸੀ ਕਿ ਉਹ ਜੈਲਸ ਮਹਿਸੂਸ ਕਰ ਰਹੀ ਹੈ ਤਾਂ ਉਸ ਵੇਲੇ ਸ਼ਹਿਨਾਜ ਨੇ ਸਾਫ ਤੌਰ ਤੇ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਹਿਨਾਜ ਗਿੱਲ ਰੌਂਦੀ ਹੋਈ ਦਿਖਾਈ ਦਿੱਤੀ ਸੀ ਕਿ ਉਸਨੂੰ ਜੈਲਸੀ ਦਾ ਟੈਗ ਦਿੱਤਾ ਜਾ ਰਿਹਾ ਹੈ ਪਰ ਉਸ ਕਿਸੇ ਵੀ ਜੈਲਸ ਫੀਲ ਨਹੀਂ ਕਰ ਰਹੀ ਹੈ।

