ਤਿਰੂਵਨੰਤਪੁਰਮ– ਕੇਰਲਾ ਦੇ ਇੱਕ ਆਟੋ ਚਾਲਕ (Auto Driver) ਦੀ ਕਿਸਮਤ ਰਾਤੋ ਰਾਤ ਬਦਲ ਗਈ ਹੈ। ਇਸ ਆਟੋ ਚਾਲਕ ਨੇ 12 ਕਰੋੜ ਰੁਪਏ (Kerala Lottery) ਦੀ ਲਾਟਰੀ ਜਿੱਤੀ ਹੈ। ਆਟੋ ਚਾਲਕ ਦੀ ਇਹ ਲਾਟਰੀ ਓਨਮ ਬੰਪਰ ਲਾਟਰੀ ਤੋਂ ਲੱਗੀ ਹੈ। ਜਦੋਂ ਇਸ ਦੇ ਨਤੀਜੇ ਘੋਸ਼ਿਤ ਕੀਤੇ ਗਏ, ਇੱਕ ਦਿਨ ਬਾਅਦ ਆਟੋ ਚਾਲਕ ਦੀ ਪਛਾਣ ਵਿਜੇਤਾ ਵਜੋਂ ਹੋਈ। ਹੁਣ 12 ਕਰੋੜ ਰੁਪਏ ਦੀ ਲਾਟਰੀ ਤੋਂ ਬਾਅਦ ਆਟੋ ਚਾਲਕ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ।
ਪੜੋ ਹੋਰ ਖਬਰਾਂ: Amazon ‘ਤੇ ਨਹੀਂ ਵਿਕਣਗੇ 600 ਚੀਨੀ ਬ੍ਰਾਂਡਸ ਦੇ ਪ੍ਰੋਡਕਟਸ, ਕੰਪਨੀ ਨੇ ਹਮੇਸ਼ਾ ਲਈ ਕੀਤਾ ਬੈਨ
ਮੀਡੀਆ ਰਿਪੋਰਟਾਂ ਅਨੁਸਾਰ 12 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਕੇਰਲਾ ਦੇ ਆਟੋ ਚਾਲਕ ਦਾ ਨਾਮ ਜੈਪਾਲਨ ਪੀ ਆਰ ਹੈ। ਜੈਪਾਲਨ ਨੇ ਫੈਂਸੀ ਲਾਟਰੀ ਟਿਕਟ ਖਰੀਦੀ ਸੀ। ਉਹ ਕੇਰਲਾ ਦੇ ਕੋਚੀ ਦੇ ਕੋਲ ਸਥਿਤ ਮਰਾਡੂ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇਸ ਲਾਟਰੀ ਦੇ ਨਤੀਜੇ ਓਨਮ ਤੋਂ ਅਗਲੇ ਦਿਨ ਜਾਰੀ ਕੀਤੇ ਗਏ ਸਨ। ਇਸ ਵਿਚ ਜੈਪਾਲਨ ਦੀ ਲਾਟਰੀ ਨਿਕਲੀ ਹੈ। ਲਾਟਰੀ ਦੇ ਅਨੁਸਾਰ, ਜਿੱਤਣ ਵਾਲੀ ਟਿਕਟ ਦਾ ਨੰਬਰ TE 645465 ਹੈ। ਲਾਟਰੀ ਜਿੱਤਣ ਤੋਂ ਬਾਅਦ ਜੈਪਾਲਨ ਨੇ ਕਿਹਾ ਹੈ ਕਿ ਉਸ ਨੇ 10 ਸਤੰਬਰ ਨੂੰ ਤ੍ਰਿਪੁਨੀਤੁਰਾ ਤੋਂ ਇਹ ਲਾਟਰੀ ਟਿਕਟ ਖਰੀਦੀ ਸੀ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦਾ ਨੰਬਰ ਹੀ ਫੈਂਸੀ ਨੰਬਰ ਹੈ।
ਪੜੋ ਹੋਰ ਖਬਰਾਂ: ਨਵੀਂ ਕੈਬਨਿਟ ਤੋਂ ਪਹਿਲਾਂ ਕਾਂਗਰਸ ‘ਚ ਘਮਾਸਾਣ, ਸੁਰਜੀਤ ਧਿਮਾਣ ਨੇ ਦਿੱਤੀ ਚਿਤਾਵਨੀ
ਹਾਲਾਂਕਿ ਜੈਪਾਲਨ ਨੇ 12 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ, ਪਰ ਉਸ ਨੂੰ ਪੂਰੀ ਰਕਮ ਨਹੀਂ ਮਿਲੇਗੀ। ਦਰਅਸਲ, ਇਸ 12 ਕਰੋੜ ਰੁਪਏ ਤੋਂ ਟੈਕਸ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਲਗਭਗ 7 ਕਰੋੜ ਰੁਪਏ ਮਿਲਣਗੇ। ਕੇਰਲ ਰਾਜ ਲਾਟਰੀ ਡਾਇਰੈਕਟੋਰੇਟ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਲਾਟਰੀ ਦੇ ਨਤੀਜਿਆਂ ਦਾ ਡਰਾਅ ਐਤਵਾਰ ਨੂੰ ਤਿਰੂਵਨੰਤਪੁਰਮ ਵਿੱਚ ਕੱਢਿਆ ਗਿਆ ਸੀ।
ਪੜੋ ਹੋਰ ਖਬਰਾਂ: ਪਾਕਿ ’ਚ ਗੋਲੀਬਾਰੀ ਦੌਰਾਨ 2 ਕੌਂਸਲ ਮੈਂਬਰਾਂ ਸਣੇ 9 ਲੋਕਾਂ ਦੀ ਮੌਤ



