ਲੁਧਿਆਣਾ ‘ਚ Arvind Kejriwal ਦਾ ਵੱਡਾ ਐਲਾਨ: ‘ਨਸ਼ਾ ਵਿਰੋਧੀ ਜੰਗ’ ਤੋਂ ਬਾਅਦ ਹੁਣ ਪੰਜਾਬ ‘ਚ ਹੋਵੇਗਾ ‘ਗੈਂਗਸਟਰਾਂ ਦਾ ਸਫਾਇਆ’

ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ…

Arvind Kejriwal

ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਨਾਲ ਵਿਸ਼ੇਸ਼ ਸੰਵਾਦ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਨੂੰ ਅਪਰਾਧ ਮੁਕਤ ਕਰਨ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ‘ਨਸ਼ੇ ਵਿਰੁੱਧ ਜੰਗ’ ਦੀ ਤਰਜ਼ ‘ਤੇ ਹੁਣ ਸੂਬੇ ਵਿੱਚ ‘ਗੈਂਗਸਟਰ ਵਿਰੁੱਧ ਜੰਗ’ ਸ਼ੁਰੂ ਕੀਤੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਗੈਂਗਸਟਰਾਂ ਅਤੇ ਉਹਨਾਂ ਦੇ ਨੈੱਟਵਰਕ ਨੂੰ ਲੱਭ ਕੇ ਖ਼ਤਮ ਕੀਤਾ ਜਾਵੇਗਾ।

ਪੰਜਾਬ ਨੇ ਚੁਣੀ ਕੰਮ ਦੀ ਰਾਜਨੀਤੀ

ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿੰਡ-ਪਿੰਡ ਵਿੱਚ ‘ਆਪ’ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਗੁੰਡਾਗਰਦੀ ਨੂੰ ਨਕਾਰ ਕੇ ਵਿਕਾਸ ਅਤੇ ਇਮਾਨਦਾਰੀ ਦੇ ਮਾਡਲ ਨੂੰ ਚੁਣਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਪਾਰਟੀ ਨੇ 70 ਫੀਸਦੀ ਤੋਂ ਵੱਧ ਸੀਟਾਂ ‘ਤੇ ਕਬਜ਼ਾ ਕੀਤਾ ਹੈ। ਕੇਜਰੀਵਾਲ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਚੋਣਾਂ ਧੱਕੇਸ਼ਾਹੀ ਨਾਲ ਜਿੱਤੀਆਂ ਜਾਂਦੀਆਂ ਸਨ, ਪਰ ਇਸ ਵਾਰ ਬਿਨਾਂ ਕਿਸੇ ਸਰਕਾਰੀ ਦਬਾਅ ਦੇ ਪਾਰਦਰਸ਼ੀ ਚੋਣਾਂ ਹੋਈਆਂ ਹਨ।

ਬਿਜਲੀ ਬਿੱਲ ਜ਼ੀਰੋਕਰਨਾ ਕੋਈ ਚਮਤਕਾਰ ਤੋਂ ਘੱਟ ਨਹੀਂ

ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਸੀ। ਪਰ ਅੱਜ ਹਰ ਮਹੀਨੇ ਸਮੇਂ ਸਿਰ ਤਨਖਾਹਾਂ ਮਿਲ ਰਹੀਆਂ ਹਨ। ਉਹਨਾਂ ਕਿਹਾ, “ਪਹਿਲਾਂ ਲੋਕ ਮੇਰੇ ਕੋਲ ਭਾਰੀ ਬਿਜਲੀ ਬਿੱਲਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਸਨ, ਪਰ ਅੱਜ ਪੰਜਾਬ ਦੇ ਘਰਾਂ ਵਿੱਚ ‘ਜ਼ੀਰੋ’ ਬਿੱਲ ਆ ਰਹੇ ਹਨ, ਜੋ ਕਿ ਇੱਕ ਵੱਡਾ ਬਦਲਾਅ ਹੈ।”

ਵਲੰਟੀਅਰਾਂ ਨੂੰ ਦਿੱਤਾ 45 ਫੀਸਦੀ ਵੋਟ ਸ਼ੇਅਰ ਦਾ ਟੀਚਾ

ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਲਈ ਅਗਲਾ ਟੀਚਾ ਵੀ ਨਿਰਧਾਰਤ ਕੀਤਾ। ਉਹਨਾਂ ਕਿਹਾ ਕਿ ਮੌਜੂਦਾ 38 ਫੀਸਦੀ ਵੋਟ ਹਿੱਸੇਦਾਰੀ ਨੂੰ ਵਧਾ ਕੇ 45 ਫੀਸਦੀ ਤੱਕ ਲੈ ਕੇ ਜਾਣਾ ਹੈ। ਉਹਨਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਜਾਣ, ਲੋਕਾਂ ਨਾਲ ਹੱਥ ਜੋੜ ਕੇ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/traffic-police-taught-people-traffic-rules-by-singing-songs-a-unique-initiative-under-road-safety/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *