ਮੁੰਬਈ : ਰਿਐਲਿਟੀ ਸ਼ੋਅ ‘ਲੌਕਅੱਪ 2’ ਸ਼ੁਰੂ ਹੁੰਦਿਆਂ ਹੀ ਸੁਰਖੀਆਂ ਵਿੱਚ ਆ ਗਿਆ ਹੈ। ਸ਼ੋਅ ਵਿੱਚ ਐਂਟਰੀ ਕਰਦੇ ਹੀ ਅਦਾਕਾਰਾ ਆਕਾਂਕਸ਼ਾ ਚਮੋਲਾ ਨੇ ਇੱਕ ਅਜਿਹਾ ਖ਼ੁਲਾਸਾ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਕਾਂਕਸ਼ਾ ਨੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ, ਮਸ਼ਹੂਰ ਟੀਵੀ ਅਦਾਕਾਰ ਗੌਰਵ ਖੰਨਾ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਉਹ ਕਦੇ ਮਾਂ ਵੀ ਨਹੀਂ ਬਣਨਾ ਚਾਹੁੰਦੀ। ਹੁਣ ਇਸ ਪੂਰੇ ਮਾਮਲੇ ‘ਤੇ ਡਰਾਮਾ ਕਵੀਨ ਰਾਖੀ ਸਾਵੰਤ ਨੇ ਐਂਟਰੀ ਮਾਰੀ ਹੈ ਅਤੇ ਆਕਾਂਕਸ਼ਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕਰਕੇ ਕੱਸੇ ਤੰਜ
‘ਹੈਰੀ ਬਾਲੀਵੁੱਡ’ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ‘ਤੇ ਰਾਖੀ ਸਾਵੰਤ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਾਖੀ ਆਕਾਂਕਸ਼ਾ ‘ਤੇ ਨਿਸ਼ਾਨਾ ਸਾਧਦਿਆਂ ਕਹਿ ਰਹੀ ਹੈ, “ਗੌਰਵ ਖੰਨਾ ਦੀ ਪਤਨੀ ਆਕਾਂਕਸ਼ਾ ਨੂੰ ਕੀ ਹੋ ਗਿਆ ਹੈ? ਉਹ ਇੰਨਾ ਵੱਡਾ ਝੂਠਾ ਨਾਟਕ ਕਿਉਂ ਕਰ ਰਹੀ ਹੈ? ਉਹ ਕਹਿ ਰਹੀ ਹੈ ਕਿ ਉਸ ਦਾ ਤਲਾਕ ਹੋ ਰਿਹਾ ਹੈ। ਮੈਂ ਰਿਐਲਿਟੀ ਸ਼ੋਅਜ਼ ਦੀ ਅਸਲ ਮਾਂ ਹਾਂ, ਮੈਨੂੰ ਸਭ ਸਮਝ ਆਉਂਦਾ ਹੈ। ਸ਼ੋਅ ਵਿੱਚ ਆ ਕੇ ਅਜਿਹਾ ਝੂਠ ਬੋਲਿਆ ਜਾ ਰਿਹਾ ਹੈ, ਪਰ ਗੌਰਵ ਖੰਨਾ ਨੇ ਤਾਂ ਖ਼ੁਦ ਹੀ ਤੁਹਾਡੀ ਪੋਲ ਖੋਲ੍ਹ ਦਿੱਤੀ ਹੈ।”
ਹੁਣ ਤਲਾਕ ਦੀ ਗੱਲ ਕਿਉਂ?
ਰਾਖੀ ਸਾਵੰਤ ਦੇ ਗੁੱਸੇ ਅਤੇ ਪ੍ਰਸ਼ੰਸਕਾਂ ਦੇ ਸ਼ੱਕ ਪਿੱਛੇ ਇੱਕ ਵੱਡੀ ਵਜ੍ਹਾ ਹੈ। ਇੱਕ ਪਾਸੇ ਜਿੱਥੇ ਆਕਾਂਕਸ਼ਾ ਸ਼ੋਅ ਵਿੱਚ ਕਹਿ ਰਹੀ ਹੈ ਕਿ ਉਹ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਤਲਾਕ ਹੋ ਸਕਦਾ ਹੈ, ਉੱਥੇ ਹੀ ਕੁਝ ਮਹੀਨੇ ਪਹਿਲਾਂ ਉਹ ‘ਬਿੱਗ ਬੌਸ 19’ ਦੌਰਾਨ ਆਪਣੇ ਪਤੀ ਗੌਰਵ ਨੂੰ ਖੁੱਲ੍ਹ ਕੇ ਸਪੋਰਟ ਕਰਦੀ ਨਜ਼ਰ ਆਈ ਸੀ। ਸ਼ੋਅ ਜਿੱਤਣ ਤੋਂ ਬਾਅਦ ਦੋਵਾਂ ਨੇ ਇਕੱਠਿਆਂ ਸ਼ਾਨਦਾਰ ਪਾਰਟੀ ਕੀਤੀ ਅਤੇ ਜਨਮਦਿਨ ਵੀ ਮਨਾਇਆ।
ਪਬਲੀਸਿਟੀ ਸਟੰਟ ਮੰਨ ਰਹੇ ਨੇ ਪ੍ਰਸ਼ੰਸਕ
ਦੋਵਾਂ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਆਪਣੀਆਂ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਆਪਸੀ ਪਿਆਰ ਸਾਫ਼ ਦਿਖਾਈ ਦੇ ਰਿਹਾ ਸੀ। ਅਜਿਹੇ ਵਿੱਚ ਪ੍ਰਸ਼ੰਸਕਾਂ ਲਈ ਇਹ ਮੰਨਣਾ ਮੁਸ਼ਕਿਲ ਹੋ ਰਿਹਾ ਹੈ ਕਿ ਇੰਨਾ ਪਿਆਰ ਕਰਨ ਵਾਲਾ ਜੋੜਾ ਅਚਾਨਕ ਵੱਖ ਕਿਵੇਂ ਹੋ ਗਿਆ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਅਤੇ ਪ੍ਰਸ਼ੰਸਕ ਆਕਾਂਕਸ਼ਾ ਦੇ ਇਸ ਖ਼ੁਲਾਸੇ ਨੂੰ ਮਹਿਜ਼ ਇੱਕ ‘ਪਬਲੀਸਿਟੀ ਸਟੰਟ’ ਅਤੇ ਸ਼ੋਅ ਵਿੱਚ ਬਣੇ ਰਹਿਣ ਦੀ ਚਾਲ ਮੰਨ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Dhamaal 4 : ਅਜੇ ਦੇਵਗਨ ਦੀ ਫਿਲਮ ਨੂੰ ਮਿਲਿਆ ਸੈਂਸਰ ਸਰਟੀਫਿਕੇਟ, ਪਰ ਚੱਲੀ ਕੈਂਚੀ; ਜਾਣੋ ਕਦੋਂ ਹੋਵੇਗੀ ਰਿਲੀਜ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



