ਕਰੀਨਾ ਕਪੂਰ ਤੇ ਅਮ੍ਰਿਤਾ ਅਰੋੜਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਮੁੰਬਈ : ਕੋਰੋਨਾ ਦਾ ਖ਼ਤਰਾ ਜ਼ਰੂਰ ਘਟਿਆ ਹੈ ਪਰ ਟਾਲਿਆ ਨਹੀਂ ਗਿਆ ਹੈ। ਸੰਕਰਮਣ ਦੀ ਦੂਜੀ ਲਹਿਰ ਦਾ ਸਭ ਤੋਂ ਬੁਰਾ ਪ੍ਰਭਾਵ ਮਹਾਰਾਸ਼ਟਰ ਵਿੱਚ ਦੇਖਣ…

ਮੁੰਬਈ : ਕੋਰੋਨਾ ਦਾ ਖ਼ਤਰਾ ਜ਼ਰੂਰ ਘਟਿਆ ਹੈ ਪਰ ਟਾਲਿਆ ਨਹੀਂ ਗਿਆ ਹੈ। ਸੰਕਰਮਣ ਦੀ ਦੂਜੀ ਲਹਿਰ ਦਾ ਸਭ ਤੋਂ ਬੁਰਾ ਪ੍ਰਭਾਵ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲਿਆ, ਜੋ ਹੁਣ ਤੱਕ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor Khan) ਅਤੇ ਅੰਮ੍ਰਿਤਾ ਅਰੋੜਾ (Amrita Arora) ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ।

Also Read : Shree Brar ਦਾ ਵੱਡਾ ਖੁਲਾਸਾ, ਲੌਕਡਾਊਨ ਦੌਰਾਨ ਖੌਫਨਾਕ ਕਦਮ ਚੁੱਕਣ ਲਈ ਹੋਏ ਸੀ ਮਜ਼ਬੂਰ

ਸੁਪਰ ਸਪ੍ਰੈਡਰ ਹੋਣ ਦਾ ਖ਼ਤਰਾ
BMC ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੁਪਰ ਸਪ੍ਰੈਡਰ ਹੋਣ ਦੀ ਵੀ ਸੰਭਾਵਨਾ ਹੈ। ਦੋਵੇਂ ਬਹੁਤ ਚੰਗੇ ਦੋਸਤ ਹਨ ਅਤੇ ਉਹ ਕਈ ਬਾਲੀਵੁੱਡ ਸਿਤਾਰਿਆਂ ਨੂੰ ਲਗਾਤਾਰ ਮਿਲਦੇ ਰਹੇ ਹਨ। ਨਾਲ ਹੀ, ਦੋਵੇਂ ਅਭਿਨੇਤਰੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਬਾਲੀਵੁੱਡ ਦੀਆਂ ਕਈ ਪਾਰਟੀਆਂ ਵਿੱਚ ਸ਼ਿਰਕਤ ਕੀਤੀ ਹੈ।

Also Read : ਗੂਗਲ ਮੈਪ ‘ਤੇ ਮਹਿਲਾ ਨੂੰ ਦਿਖੇ 3 ਸਾਲ ਪਹਿਲਾਂ ਮਰ ਚੁੱਕੇ ਪਿਤਾ! ਤਸਵੀਰ ਦੇਖਦੇ ਹੀ ਉੱਡ ਗਏ ਹੋਸ਼

Contacts ਦੀ ਰੇਸਿੰਗ ਸ਼ੁਰੂ  
ਬੀਐਮਸੀ ਨੇ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸੰਪਰਕਾਂ ਤੋਂ ਕੁਝ ਹੋਰ ਮਸ਼ਹੂਰ ਹਸਤੀਆਂ ਦੀਆਂ ਰਿਪੋਰਟਾਂ ਅੱਜ ਆ ਸਕਦੀਆਂ ਹਨ। ਦੋਵਾਂ ਅਭਿਨੇਤਰੀਆਂ ਦੇ ਪਾਜ਼ੀਟਿਵ (Corona Positive) ਪਾਏ ਜਾਣ ਤੋਂ ਬਾਅਦ ਬਾਲੀਵੁੱਡ ‘ਚ ਹਲਚਲ ਮਚ ਗਈ ਹੈ। ਬੀਐਮਸੀ ਵੱਲੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਆਰਟੀਪੀਸੀਆਰ ਟੈਸਟ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਹ ਜਿਨ੍ਹਾਂ ਲੋਕਾਂ ਨੂੰ ਮਿਲੇ ਸਨ, ਉਨ੍ਹਾਂ ਦਾ ਵੇਰਵਾ ਅਤੇ ਉਨ੍ਹਾਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ।

Also Read : ਸਟੇਜ ‘ਤੇ ਕਰੇਨ ਤੋਂ ਐਂਟਰੀ ਦੌਰਾਨ ਟੁੱਟੀ ਝੂਲੇ ਦੀ ਰੱਸੀ, 18 ਫੁੱਟ ਦੀ ਉਚਾਈ ਤੋਂ ਡਿੱਗੇ ਲਾੜਾ-ਲਾੜੀ (ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਤੋਂ ਇਲਾਵਾ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ ਨੂੰ ਅਕਸਰ ਪਾਰਟੀਆਂ ‘ਚ ਇਕੱਠਿਆਂ ਦੇਖਿਆ ਜਾਂਦਾ ਹੈ। ਅਜਿਹੇ ‘ਚ ਉਨ੍ਹਾਂ ਦੇ ਸੰਪਰਕ ‘ਚ ਆਏ ਹੋਰ ਬਾਲੀਵੁੱਡ ਸਿਤਾਰਿਆਂ ਦੇ ਵੀ ਸੰਕਰਮਿਤ ਹੋਣ ਦਾ ਖਦਸ਼ਾ ਹੈ।ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ (Kareena Kapoor)ਜਲਦ ਹੀ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਵੇਗੀ, ਜਿਸ ‘ਚ ਆਮਿਰ ਖਾਨ ਉਸ ਦੇ ਸਹਿ-ਕਲਾਕਾਰ ਹੋਣਗੇ। ਇਹ ਫਿਲਮ ਅਪ੍ਰੈਲ 2022 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।

Leave a Reply

Your email address will not be published. Required fields are marked *