ਮੁੰਬਈ (ਇੰਟ. ) -ਕਰੀਨਾ ਕਪੂਰ ਖਾਨ (Kareena Kapoor khan) ਅਤੇ ਸੈਫ ਅਲੀ ਖਾਨ (Saif Ali khan) ਦੇ ਦੂਜੇ ਪੁੱਤਰ ਦਾ ਨਾਂ ਜਹਾਂਗੀਰ (Jahangir) ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਨਾਂ ਦਾ ਖੁਲਾਸਾ ਖੁਦ ਕਰੀਨਾ (Kareena) ਅਤੇ ਸੈਫ (Saif) ਨੇ ਨਹੀਂ ਕੀਤਾ ਹੈ। ਸਗੋਂ ਕਰੀਨਾ ਦੀ ਕਿਤਾਬ ਪ੍ਰੈਗਨੈਂਸੀ (Pregnancy) ਬਾਈਬਿਲ ਵਿਚ ਨਾਂ ਦਾ ਖੁਲਾਸਾ ਹੋਇਆ ਹੈ। ਇਸ ਕਿਤਾਬ ਵਿਚ ਅਭਿਨੇਤਰੀ ਨੇ ਆਪਣੀ ਪ੍ਰੈਗਨੈਂਸੀ ਦਾ ਪੂਰਾ ਐਕਸਪੀਰੀਅੰਸ (Experience) ਸਾਂਝਾ ਕੀਤਾ ਹੈ। ਉਥੇ ਹੀ ਇਸ ਕਿਤਾਬ ਦੇ ਆਖਰੀ ਕੁਝ ਪੰਨਿਆਂ ਵਿਚ ਕਰੀਨਾ ਨੇ ਦੂਜੇ ਪੁੱਤਰ ਦਾ ਜੇਹ ਨਾਂ ਲਿਖਿਆ ਹੈ। ਪਰ ਫਿਰ ਇਕਦਮ ਆਖਿਰ ਵਿਚ ਕਰੀਨਾ ਨੇ ਫੈਂਸ ਨੂੰ ਵੱਡਾ ਸਰਪ੍ਰਾਈਜ਼ (Surprise) ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਕਿਤਾਬ ਵਿਚ ਕਰੀਨਾ ਨੇ ਦੂਜੇ ਬੇਬੀ ਦਾ ਨਾਂ ਜਹਾਂਗੀਰ ਦੱਸਿਆ ਹੈ। ਕਰੀਨਾ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਹੈ। ਕਰੀਨਾ ਅਤੇ ਸੈਫ ਨੇ ਆਪਣੇ ਛੋਟੇ ਪੁੱਤਰ ਦਾ ਨਾਂ ਮੁਗਲ ਬਾਦਸ਼ਾਹ ਜਹਾਂਗੀਰ ਰੱਖਿਆ ਹੈ। ਜੇਹ ਦਾ ਪੂਰਾ ਨਾਂ ਜਹਾਂਗੀਰ ਅਲੀ ਰੱਖਿਆ ਹੈ।
Read more- ਜੰਤਰ-ਮੰਤਰ ਕੋਲ ਭੜਕਾਊ ਨਾਅਰੇਬਾਜ਼ੀ ਮਾਮਲੇ ‘ਚ ਪੰਜ ਲੋਕਾਂ ਤੋਂ ਪੁੱਛਗਿੱਛ
ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਨਾਂ ਪਸੰਦ ਨਹੀਂ ਆਇਆ। ਫਿਰ ਕੀ ਸੀ ਕਰੀਨਾ ਨੂੰ ਜਹਾਂਗੀਰ ਨਾਂ ਰੱਖਣ ਲਈ ਵੀ ਟ੍ਰੋਲ ਕੀਤਾ ਜਾਣ ਲੱਗਾ। ਕੁਝ ਯੂਜ਼ਰਸ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਨਾਂ ਔਰੰਗਜ਼ੇਬ ਰੱਖਣਾ ਚਾਹੀਦਾ ਹੈ। ਦੱਸ ਦਈੇ ਕਿ ਔਰੰਗਜ਼ੇਬ ਦੀ ਪਛਾਣ ਇਕ ਕਰੂਰ ਸ਼ਾਸਕ ਵਜੋਂ ਹੁੰਦੀ ਹੈ। ਉਹ ਭਾਰਤ ‘ਤੇ ਰਾਜ ਕਰਨ ਵਾਲਾ 6ਵਾਂ ਮੁਗਲ ਸ਼ਾਸਕ ਸੀ।
Read more- ਲੁਧਿਆਣਾ ਵਿਚ ਵੱਡੀ ਵਾਰਦਾਤ, ਪਤਨੀ ਤੇ ਸੱਸ ਨੂੰ ਗੋਲੀ ਮਾਰ ਕੇ ਨੌਜਵਾਨ ਫਰਾਰ
ਟ੍ਰੋਰਲਸ ਦਾ ਕਹਿਣਾ ਹੈ ਕ ਜੇਕਰ ਦੂਜੇ ਬੇਟੇ ਦਾ ਨਾਂ ਜਹਾਂਗੀਰ ਰੱਖਿਆ ਹੈ ਤਾਂ ਹੁਣ ਤੀਜੇ ਬੇਟੇ ਦਾ ਨਾਂ ਔਰੰਗਜੇਬ ਜਾਂ ਬਾਬਰ ਰੱਖ ਲੈਣਾ। ਤੁਹਾਨੂੰ ਦੱਸ ਦਈਏ ਕਿ ਜਦੋਂ ਕਰੀਨਾ ਦੇ ਦੂਜੇ ਬੇਟੇ ਦਾ ਜਨਮ ਹੋਇਆ ਸੀ ਤਾਂ ਵੀ ਔਰੰਗਜ਼ੇਬ ਨਾਂ ਨਾਲ ਕਰੀਨਾ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਕਰੀਨਾ ਅਤੇ ਸੈਫ ਨੂੰ ਇਸ ਨਾਲ ਫਰਕ ਨਹੀਂ ਪੈਂਦਾ। ਤੁਹਾਨੂੰ ਦੱਸ ਦਈਏ ਕਿ ਮੁਗਲ ਬਾਦਸ਼ਾਹ ਅਕਬਰ ਦੇ ਪੁੱਤਰ ਮੁਹੰਮਦ ਸਲੀਮ ਦਾ ਹੀ ਨਾਂ ਜਹਾਂਗੀਰ ਸੀ। ਜਹਾਂਗੀਰ ਇਕ ਪਾਰਸੀ ਸ਼ਬਦ ਹੈ, ਜਿਸ ਦਾ ਅਰਥ ਹੈ-ਪੂਰੀ ਦੁਨੀਆ ਦਾ ਰਾਜਾ। ਹਾਲਾਂਕਿ ਕਰੀਨਾ ਨੇ ਹੁਣ ਤੱਕ ਆਪਣੇ ਪੁੱਤਰ ਦੀ ਤਸਵੀਰ ਨਹੀਂ ਦਿਖਾਈ ਹੈ।





