ਚੰਡੀਗੜ੍ਹ : ਰਿਐਲਿਟੀ ਸ਼ੋਅ ‘ਬਿਗ ਬੌਸ-20’ ਆਪਣੇ ਦਿਲਚਸਪ ਮੋੜਾਂ ਅਤੇ ਕੰਟੈਂਟਸ ਦੇ ਖੁਲਾਸਿਆਂ ਕਰਕੇ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਸ਼ੋਅ ਦੇ ਇੱਕ ਤਾਜ਼ਾ ਐਪੀਸੋਡ ਦੌਰਾਨ ਮਸ਼ਹੂਰ ਅਦਾਕਾਰਾ ਕਨਿਕਾ ਮਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਬਹੁਤ ਹੀ ਮਜ਼ੇਦਾਰ ਅਤੇ ਹੈਰਾਨ ਕਰਨ ਵਾਲਾ ਕਿੱਸਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਪਰਿਵਾਰ ਅਦਾਕਾਰੀ ਦੀਆਂ ਪ੍ਰਾਪਤੀਆਂ ਨੂੰ ਛੱਡ ਕੇ ਉਨ੍ਹਾਂ ਦੇ ਮਾਂ ਬਣਨ ਨਾਲ ਹੀ ਉਨ੍ਹਾਂ ਦੀ ਅਸਲ ਕੀਮਤ ਜੋੜ ਰਿਹਾ ਹੈ।
ਸ਼ੋਅ ਦੇ ਦੌਰਾਨ ਸਹਿ-ਕੰਟੈਂਟਸ ਆਸਿਫ਼ ਖਾਨ ਨਾਲ ਗੱਲਬਾਤ ਕਰਦਿਆਂ ਕਨਿਕਾ ਮਾਨ ਨੇ ਹੱਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਦੀ ਕਾਬਲੀਅਤ ਨੂੰ ਉਦੋਂ ਤੱਕ ਕੋਈ ਅਹਿਮੀਅਤ ਨਹੀਂ ਦਿੰਦੇ ਜਦੋਂ ਤੱਕ ਉਹ ਪਰਿਵਾਰ ਨਹੀਂ ਵਧਾਉਂਦੀਆਂ। ਕਨਿਕਾ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਮੇਰੇ ਘਰਵਾਲੇ ਮੈਨੂੰ ਉਦੋਂ ਤੱਕ ਜ਼ੀਰੋ ਗਿਣਦੇ ਹਨ, ਜਦੋਂ ਤੱਕ ਮੈਂ ਉਨ੍ਹਾਂ ਨੂੰ ਦੋ-ਤਿੰਨ ਬੱਚੇ ਨਹੀਂ ਦੇ ਦਿੰਦੀ। ਉਦੋਂ ਤੱਕ ਮੈਂ ਸਿਰਫ਼ ਇੱਕ ਜ਼ੀਰੋ ਹੀ ਹਾਂ।” ਉਨ੍ਹਾਂ ਦੀ ਇਹ ਗੱਲ ਸੁਣ ਕੇ ਸ਼ੋਅ ਵਿੱਚ ਮੌਜੂਦ ਬਾਕੀ ਲੋਕ ਵੀ ਹੱਸ ਪਏ।
ਆਸਿਫ਼ ਖਾਨ ਨੇ ਵੀ ਸਾਂਝਾ ਕੀਤਾ ਮਾਂ ਦਾ ਕਿੱਸਾ
View this post on Instagram
ਕਨਿਕਾ ਦੀ ਇਸ ਗੱਲ ਦਾ ਸਮਰਥਨ ਕਰਦਿਆਂ ਅਦਾਕਾਰ ਆਸਿਫ਼ ਖਾਨ ਨੇ ਵੀ ਆਪਣੀ ਮਾਂ ਨਾਲ ਜੁੜਿਆ ਇੱਕ ਬਹੁਤ ਹੀ ਮਜ਼ੇਦਾਰ ਕਿੱਸਾ ਸਾਂਝਾ ਕੀਤਾ। ਆਸਿਫ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਵੀ ਅਕਸਰ ਉਨ੍ਹਾਂ ਦੀਆਂ ਪੇਸ਼ੇਵਰ ਸਫ਼ਲਤਾਵਾਂ ਨੂੰ ਪਿੱਛੇ ਛੱਡ ਕੇ ਸਿਰਫ਼ ਇਸੇ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਉਹ ਕਦੋਂ ਪਿਤਾ ਬਣਨਗੇ।
ਆਸਿਫ਼ ਨੇ ਇੱਕ ਘਟਨਾ ਯਾਦ ਕਰਦਿਆਂ ਦੱਸਿਆ ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਮਰਾਹ ਲਈ ਟਿਕਟਾਂ ਬੁੱਕ ਕੀਤੀਆਂ ਸਨ। ਉਹ ਇਸ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਅਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਕੋਲ ਇੱਕ ‘ਖੁਸ਼ਖਬਰੀ’ ਹੈ। ਇਹ ਸੁਣਦਿਆਂ ਹੀ ਉਨ੍ਹਾਂ ਦੀ ਮਾਂ ਨੇ ਸੋਚਿਆ ਕਿ ਉਹ ਪਿਤਾ ਬਣਨ ਦੀ ਖ਼ਬਰ ਦੇ ਰਹੇ ਹਨ।
ਆਸਿਫ਼ ਨੇ ਅੱਗੇ ਦੱਸਿਆ, “ਇੱਕ ਵਾਰ ਅਸੀਂ ਉਮਰਾਹ ਲਈ ਟਿਕਟਾਂ ਬੁੱਕ ਕੀਤੀਆਂ ਅਤੇ ਮੈਂ ਆਪਣੀ ਮਾਂ ਨੂੰ ਚੀਕਦਿਆਂ ਕਿਹਾ ਕਿ ‘ਮੰਮੀ, ਖੁਸ਼ਖਬਰੀ, ਖੁਸ਼ਖਬਰੀ!’ ਮੇਰੀ ਮੰਮੀ ਖੜ੍ਹੀ ਹੋ ਗਈ ਅਤੇ ਬੋਲੀ, ‘ਕੀ ਗੱਲ ਕਰ ਰਹੇ ਹੋ?’ ਮੈਂ ਕਿਹਾ, ‘ਅਸੀਂ ਉਮਰਾਹ ਜਾ ਰਹੇ ਹਾਂ।’ ਮੇਰੀ ਮੰਮੀ ਫਿਰ ਤੋਂ ਬੈਠ ਗਈ ਅਤੇ ਬੋਲੀ, ‘ਮੈਨੂੰ ਲੱਗਾ ਤੀਜੇ ਦਿਨ ਵਾਲੀ ਖੁਸ਼ਖਬਰੀ ਦੇਵੇਗਾ।’ ਮੈਂ ਕਿਹਾ, ‘ਮੰਮੀ, ਇਸ ਤੋਂ ਇਲਾਵਾ ਵੀ ਕੁਝ ਸੋਚ ਲਿਆ ਕਰੋ। ਬੱਚਿਆਂ ਤੋਂ ਬਿਨਾਂ ਵੀ ਦੁਨੀਆ ਵਿੱਚ ਬਹੁਤ ਕੁਝ ਹੈ।”
‘ਬਿਗ ਬੌਸ‘ ਜਾਣ ਤੋਂ ਪਹਿਲਾਂ ਵੀ ਮਾਂ ਦੀ ਉਮੀਦ ਰਹੀ ਕਾਇਮ
ਆਸਿਫ਼ ਨੇ ਹੱਸਦੇ ਹੋਏ ਇਹ ਵੀ ਦੱਸਿਆ ਕਿ ਸ਼ੋਅ ਵਿੱਚ ਆਉਣ ਤੋਂ ਠੀਕ ਪਹਿਲਾਂ ਵੀ ਉਨ੍ਹਾਂ ਦੀ ਮਾਂ ਨਾਲ ਇਹੀ ਗੱਲਬਾਤ ਹੋਈ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ, “ਮੰਮੀ, ਖੁਸ਼ਖਬਰੀ ਹੈ!” ਤਾਂ ਉਨ੍ਹਾਂ ਦੀ ਮਾਂ ਨੇ ਤੁਰੰਤ ਜਵਾਬ ਦਿੱਤਾ, “ਮੈਂ ਹੁਣੇ ਖੁਸ਼ ਹਾਂ, ਹੁਣ ਤੂੰ ਮੈਨੂੰ ਦਾਦੀ ਬਣਾਏਗਾ।” ਇਸ ‘ਤੇ ਆਸਿਫ਼ ਨੇ ਹੱਸਦਿਆਂ ਕਿਹਾ, “ਮੈਂ ਬਿਗ ਬੌਸ ਵਿੱਚ ਜਾ ਰਿਹਾ ਹਾਂ, ਮੰਮੀ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਮੈਂ ਬਿਗ ਬੌਸ ਵਿੱਚ ਜਾ ਰਿਹਾ ਹਾਂ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Tiger Shroff Firing Case : ਦਿਸ਼ਾ ਪਾਟਨੀ ਦੇ ਬਰੇਲੀ ਸਥਿਤ ਘਰ ਦੀ ਸੁਰੱਖਿਆ ਸਖ਼ਤ, 3 ਦੋਸ਼ੀ ਗ੍ਰਿਫ਼ਤਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



