ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲਾ ਕਾਲੀਚਰਨ ਗ੍ਰਿਫਤਾਰ

ਰਾਏਪੁਰ : ਰਾਸ਼ਟਰਪਿਤਾ ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਏਪੁਰ ਪੁਲਿਸ…

ਰਾਏਪੁਰ : ਰਾਸ਼ਟਰਪਿਤਾ ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਏਪੁਰ ਪੁਲਿਸ ਨੇ ਕਾਲੀਚਰਨ ਨੂੰ ਐਮਪੀ ਦੇ ਖਜੂਰਾਹੋ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਰਾਏਪੁਰ ਪੁਲਿਸ ਦੁਪਹਿਰ ਤੱਕ ਕਾਲੀਚਰਨ (Kalicharan) ਨੂੰ ਲੈ ਕੇ ਆਵੇਗੀ। ਕਾਲੀਚਰਨ ਖਿਲਾਫ ਰਾਏਪੁਰ ‘ਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਹੈ।

Also Read :  25 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, Conditions apply

ਸਾਈਬਰ ਸੈੱਲ (Cyber cell) ਦੇ ਇੰਚਾਰਜ ਅਭਿਸ਼ੇਕ ਮਹੇਸ਼ਵਰੀ ਨੇ ਕਾਲੀਚਰਨ ਮਹਾਰਾਜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਕਾਲੀਚਰਨ ਮਹਾਰਾਜ ਦੀ ਅਸ਼ਲੀਲ ਟਿੱਪਣੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਇਸ ਦੇ ਨਾਲ ਹੀ ਸਿਆਸਤ ਵੀ ਗਰਮਾ ਗਈ ਹੈ।ਕਾਲੀਚਰਨ ਮਹਾਰਾਜ ਨੇ ਹਾਲ ਹੀ ਵਿੱਚ ਰਾਏਪੁਰ ਵਿੱਚ ਆਯੋਜਿਤ ਇੱਕ ਧਾਰਮਿਕ ਸੰਸਦ ਵਿੱਚ ਮਹਾਤਮਾ ਗਾਂਧੀ ਬਾਰੇ ਬਹੁਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੰਗਾਮਾ ਹੋ ਗਿਆ।

Also Read : ਚੰਡੀਗੜ੍ਹ: ਬਿਨਾਂ ਕੋਰੋਨਾ ਦੀ ਦੂਜੀ ਖੁਰਾਕ ਦੇ ਨਹੀਂ ਮਿਲੇਗੀ ਸਿਨੇਮਾ, ਪੱਬ, ਵਿੱਦਿਅਕ ਅਦਾਰਿਆਂ ‘ਚ ਐਂਟਰੀ

ਹੰਗਾਮਾ ਵਧਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ ਕਿ ਕਾਲੀਚਰਨ ਮਹਾਰਾਜ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੀਐਮ ਭੁਪੇਸ਼ ਬਘੇਲ (CM Bhupesh Baghel)  ਨੇ ਪਿਛਲੇ ਦਿਨੀਂ ਇਸ ਮਾਮਲੇ ‘ਤੇ ਸਖ਼ਤ ਰੁਖ਼ ਅਪਣਾਇਆ ਸੀ ਅਤੇ ਕਿਹਾ ਸੀ ਕਿ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਗਰਮ ਹੋਈ ਰਾਏਪੁਰ ਪੁਲਸ ਨੇ ਉਸ ਨੂੰ ਮੱਧ ਪ੍ਰਦੇਸ਼ ਦੇ ਖੁਜਰਾਹੋ ਸਥਿਤ ਇਕ ਹੋਟਲ ਤੋਂ ਗ੍ਰਿਫਤਾਰ ਕਰ ਲਿਆ।

Leave a Reply

Your email address will not be published. Required fields are marked *