ਦਿਨਕਰ ਗੁਪਤਾ ਦੀ ਗੈਰ-ਹਾਜ਼ਰੀ ‘ਚ ਇਕਬਾਲਪ੍ਰੀਤ ਸਿੰਘ ਸਹੋਤਾ ਹੋਣਗੇ ਪੰਜਾਬ ਦੇ DGP

ਚੰਡੀਗੜ੍ਹ: ਪੰਜਾਬ ਵਿਚ ਨਵੇਂ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਸੂਬੇ ਵਿਚ ਵੱਡੇ ਫੇਰਬਦਲ ਜਾਰੀ ਹਨ। ਇਸ ਵੇਲੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ।…

ਚੰਡੀਗੜ੍ਹ: ਪੰਜਾਬ ਵਿਚ ਨਵੇਂ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਸੂਬੇ ਵਿਚ ਵੱਡੇ ਫੇਰਬਦਲ ਜਾਰੀ ਹਨ। ਇਸ ਵੇਲੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦਿਨਕਰ ਗੁਪਤਾ ਦੇ ਛੁੱਟੀ ਉੱਤੇ ਹੋਣ ਕਾਰਨ ਉਨ੍ਹਾਂ ਦੀ ਥਾਂ ਇਕਬਾਲਪ੍ਰੀਤ ਸਿੰਘ ਨੂੰ ਪੰਜਾਬ ਦੇ ਡੀਜੀਪੀ ਦਾ ਵਧੇਰੇ ਚਾਰਜ ਸੌਂਪ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਕਸ਼ਮੀਰ ‘ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-‘ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ’

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 5 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਹੁਕਮਾਂ ਮੁਤਾਬਕ ਆਈ. ਏ. ਐਸ. ਕਮਲ ਕਿਸ਼ੋਰ ਯਾਦਵ, ਤਨੂ ਕਸ਼ੱਯਪ, ਅਮਿਤ ਕੁਮਾਰ, ਸੁਮਿਤ ਜਾਰੰਗਲ ਅਤੇ ਗਿਰੀਸ਼ ਦਿਆਲਨ ਦਾ ਤਬਾਦਲਾ ਕੀਤਾ ਗਿਆ ਹੈ। ਤਬਦੀਲ ਕੀਤੇ ਗਏ ਪੀ. ਸੀ. ਐਸ. ਅਧਿਕਾਰੀਆਂ ‘ਚ ਅਨਮੋਲ ਸਿੰਘ ਧਾਲੀਵਾਲ, ਕਨੂ ਥਿੰਦ, ਉਪਾਧਿਆਏ ਸਿੰਘ ਸਿੱਧੂ, ਮਨਜੀਤ ਸਿੰਘ ਚੀਮਾ ਤੇ ਗੋਪਾਲ ਸਿੰਘ ਸ਼ਾਮਲ ਹਨ। 

ਪੜੋ ਹੋਰ ਖਬਰਾਂ: ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਹੋ ਸਕਦਾ ਹੈ ਨਵੇਂ ਮੰਤਰੀਆਂ ਦਾ ਐਲਾਨ

Leave a Reply

Your email address will not be published. Required fields are marked *