‘ਅੱਜ ਤੋਂ ਸ਼ੁਰੂ ਹੋ ਰਿਹੈ ਕ੍ਰਿਕਟ ਦਾ ਮਹਾਕੁੰਭ’, CSK ਤੇ KKR ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਆਗਾਜ਼ ਅੱਜ ਸ਼ਨੀਵਾਰ ਨੂੰ ਹੋ ਰਿਹਾ ਹੈ। ਇਸ ਦਾ ਪਹਿਲਾਂ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼…

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਆਗਾਜ਼ ਅੱਜ ਸ਼ਨੀਵਾਰ ਨੂੰ ਹੋ ਰਿਹਾ ਹੈ। ਇਸ ਦਾ ਪਹਿਲਾਂ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਆਈ.ਪੀ.ਐੱਲ. ‘ਚ ਦੋਵਾਂ ਟੀਮਾਂ ਦੇ ਕਪਤਾਨ ਬਦਲ ਗਏ ਹਨ। ਅਜਿਹੇ ਵਿਚ ਇਹ ਟੀਮਾਂ ਨਵੇਂ ਕਪਤਾਨਾਂ ਦੀ ਅਗਵਾਈ ਵਿਚ ਉਤਰਨਗੀਆਂ। ਜਿੱਥੇ ਕੇਕੇਆਰ ਦੀ ਕਪਤਾਨੀ ਸ਼੍ਰੇਅਸ ਅਈਅਰ ਕਰ ਰਹੇ ਹਨ। ਦੂਜੇ ਪਾਸੇ ਇਸ ਵਾਰ ਚੇਨਈ ਦੀ ਕਪਤਾਨੀ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਕਰਨਗੇ। ਸੀਐੱਸਕੇ ਅਤੇ ਕੇਕੇਆਰ ਦੇ ਮੈਚ ਵਿੱਚ, ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ ਜਦੋਂ ਕਿ ਪਹਿਲੀ ਗੇਂਦ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਹੋਵੇਗੀ।

Also read: 4 ਦਿਨਾਂ ਲਈ ਬੈਂਕ Closed, ਬੈਂਕ ਮੁਲਾਜ਼ਮ ਯੂਨੀਅਨਾਂ ਵਲੋਂ ਬੁਲਾਈ ਗਈ ਹੜਤਾਲ 

ਸੰਭਾਵੀ ਟੀਮ
ਚੇਨਈ ਸੁਪਰ ਕਿੰਗਜ਼: ਰਵਿੰਦਰ ਜਡੇਜਾ (ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਐੱਮਐੱਸ ਧੋਨੀ, ਸ਼ਿਵਮ ਦੁਬੇ, ਡਵੇਨ ਬ੍ਰਾਵੋ, ਤੁਸ਼ਾਰ ਦੇਸ਼ਪਾਂਡੇ, ਕ੍ਰਿਸ ਜੌਰਡਨ, ਐਡਮ ਮਿਲਨੇ।

Also read: ਸਾਊਦੀ ਅਰਬ ਵਿਚ ਹੂਤੀ ਬਾਗੀਆਂ ਨੇ ਕੀਤਾ ਵੱਡਾ ਹਮਲਾ, ਸਕਿੰਟਾਂ ‘ਚ ਪਲਾਂਟ ਤਬਾਹ

 

ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਅਜਿੰਕਯ ਰਹਾਣੇ, ਨਿਤੀਸ਼ ਰਾਣਾ, ਸੈਮ ਬਿਲਿੰਗਸ, ਆਂਦਰੇ ਰਸਲ, ਮੁਹੰਮਦ ਨਬੀ/ਟਿਮ ਸਾਊਦੀ, ਸੁਨੀਲ ਨਰਾਇਣ, ਸ਼ਿਵਮ ਮਾਵੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।

Leave a Reply

Your email address will not be published. Required fields are marked *