ਕਰਨਾਲ ‘ਚ 4 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ, ਸਥਾਨਕ ਨਿਵਾਸੀਆਂ ਤੇ ਵਪਾਰੀਆਂ ਨੂੰ ਰਾਹਤ

ਨਵੀਂ ਦਿੱਲੀ: ਹਰਿਆਣਾ ਦਾ ਕਰਨਾਲ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਸੀ। ਹੁਣ ਚਾਰ ਦਿਨ ਬਾਅਦ…

ਨਵੀਂ ਦਿੱਲੀ: ਹਰਿਆਣਾ ਦਾ ਕਰਨਾਲ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਸੀ। ਹੁਣ ਚਾਰ ਦਿਨ ਬਾਅਦ ਇੰਟਰਨੈੱਟ ਸੇਵਾ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। ਇਥੇ ਇੰਟਰਨੈੱਟ ਸੇਵਾ ਇਕ ਵਾਰ ਫਿਰ ਤੋਂ ਚਾਲੂ ਹੋ ਗਈ ਹੈ। ਇੰਟਰਨੈੱਟ ਬੰਦ ਹੋਣ ਨਾਲ ਇਥੇ ਨਿਵਾਸੀ, ਦੁਕਾਨਦਾਰਾਂ ਤੇ ਵਪਾਰੀਆਂ ਨੂੰ ਕਾਫੀ ਦਿੱਤਕ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਨਾ ਕੋਈ ਮੈਸੇਜ ਭੇਜ ਪਾ ਰਹੇ ਸਨ ਤੇ ਨਾ ਹੀ ਕੋਈ ਮੈਸੇਜ ਮਿਲ ਰਿਹਾ ਸੀ ਤੇ ਨਾਲ ਹੀ ਪੈਸਿਆਂ ਦਾ ਲੈਣ-ਦੇਣ ਹੋ ਰਿਹਾ ਸੀ।

ਪੜੋ ਹੋਰ ਖਬਰਾਂ: US ‘ਚ ਸਕੂਲ ਖੋਲਣ ਸਾਰ ਕੋਰੋਨਾ ਦਾ ਕਹਿਰ, ਇਕ ਹਫਤੇ ‘ਚ 2.5 ਲੱਖ ਤੋਂ ਵਧੇਰੇ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ

ਹਰਿਆਣਾ ਦੇ 5 ਜ਼ਿਲਿਆਂ ਕਰਨਾਲ, ਜੀਂਦ, ਪਾਨੀਪਤ, ਕੈਥਲ ਤੇ ਕੁਰੂਕਸ਼ੇਤਰ ਵਿਚ ਇੰਟਰਨੈੱਟ ਸੇਵਾਵਾਂ ਉੱਤੇ ਪਹਿਲਾਂ ਰੋਕ ਲੱਗੀ ਹੋਈ ਸੀ, ਹਾਲਾਂਕਿ 4 ਜ਼ਿਲਿਆਂ ਵਿਚ ਪਹਿਲਾਂ ਹੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਸੀ। ਪਰ ਕਰਨਾਲ ਵਿਚ ਅੱਜ ਤੋਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਹੈ। ਸਕੱਤਰੇਤ ਦੇ ਬਾਹਰ ਬੈਠਣ ਵਾਲੇ ਟਾਈਪਿਸਟ ਵੀ ਇੰਟਰਨੈੱਟ ਬੰਦ ਹੋਣ ਕਾਰਨ ਪਰੇਸ਼ਾਨ ਸਨ। ਸਰਕਾਰੀ ਦਫਤਰ ਵਿਚ ਲੋਕਾਂ ਦੇ ਘੱਟ ਆਉਣ ਕਾਰਨ ਉਨ੍ਹਾਂ ਦੇ ਵਪਾਰ ਉੱਤੇ ਵੀ ਅਸਰ ਪਿਆ ਸੀ।

ਪੜੋ ਹੋਰ ਖਬਰਾਂ: ‘ਕਿਸਾਨਾਂ ਦੀ ਕਚਿਹਰੀ’: ਕਿਸਾਨ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ੁਰੂ

ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ਵਿਚ ਮੁੱਖ ਮੰਤਰੀ ਦੀ ਇਕ ਬੈਠਕ ਦੌਰਾਨ ਕਿਸਾਨ ਆਪਣਾ ਵਿਰੋਧ ਦਰਜ ਕਰਵਾਉਣ ਲਈ ਅੱਗੇ ਵਧੇ ਤਾਂ ਪੁਲਿਸ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਝੜਪ ਵਿਚ ਕਈ ਕਿਸਾਨ ਜ਼ਖਮੀ ਹੋ ਗਏ। ਉਥੇ ਹੀ ਇਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਇਲਾਵਾ ਡਿਊਟੀ ਮੈਜਿਸਟ੍ਰੇਟ ਆਯੁਸ਼ ਸਿਨ੍ਹਾ ਦੀ ਕਿਸਾਨਾਂ ਦਾ ਸਿਰ ਪਾੜਨ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੋਰ ਵਧ ਗਿਆ। 

ਪੜੋ ਹੋਰ ਖਬਰਾਂ: ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਫੈਸਲਿਆਂ ਲਈ ਬਣਾਈ 4 ਮੈਂਬਰੀ ਕਮੇਟੀ

Leave a Reply

Your email address will not be published. Required fields are marked *