ਯਰੂਸ਼ਲਮ : ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਗਾਜ਼ਾ ਪੱਟੀ 'ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਇਜ਼ਰਾਇਲੀ ਬੰਬਾਰੀ ਨੇ ਗਾਜ਼ਾ ਪੱਟੀ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ 'ਚ ਹਮਾਸ ਦੇ 475 ਰਾਕੇਟ ਸਿਸਟਮ ਅਤੇ 73 ਕਮਾਂਡ ਸੈਂਟਰ ਵੀ ਤਬਾਹ ਹੋ ਗਏ ਹਨ। ਇਸ ਦੌਰਾਨ ਇਜ਼ਰਾਇਲੀ ਮੀਡੀਆ 'ਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਇਲੀ ਸਰਹੱਦ 'ਚ ਦਾਖਲ ਹੋਏ ਹਮਾਸ ਦੇ 1500 ਅੱਤਵਾਦੀ ਮਾਰੇ ਗਏ ਹਨ।
ਅਲ-ਅਕਸਾ ਮਸਜਿਦ ਹੈ ਕਾਰਨ?
ਹਮਾਸ (Israel Hamas Conflict) ਦੇ ਅਧਿਕਾਰੀਆਂ ਨੇ ਦੱਸਿਆ ਕਿ ਅਲ-ਅਕਸਾ ਮਸਜਿਦ 'ਤੇ ਚੱਲ ਰਹੇ ਤਣਾਅ ਕਾਰਨ ਇਹ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2021 'ਚ ਇਜ਼ਰਾਈਲ ਅਤੇ ਹਮਾਸ ਵਿਚਾਲੇ 11 ਦਿਨਾਂ ਤੱਕ ਯੁੱਧ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸਲਾਮ ਧਰਮ ਵਿਚ ਮੱਕਾ ਅਤੇ ਮਦੀਨਾ ਤੋਂ ਬਾਅਦ ਅਲ-ਅਕਸਾ ਨੂੰ ਤੀਜਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਸ ਨੂੰ ਲੈ ਕੇ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਵਿਵਾਦ ਚੱਲ ਰਿਹਾ ਹੈ। ਅਲ-ਅਕਸਾ ਮਸਜਿਦ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਲਈ ਪਵਿੱਤਰ ਹੈ। ਯਹੂਦੀ ਇਸ ਜਗ੍ਹਾ ਨੂੰ ਟੈਂਪਲ ਮਾਊਂਟ ਕਹਿੰਦੇ ਹਨ। ਇਸ ਥਾਂ 'ਤੇ ਪਹਿਲਾਂ ਵੀ ਹਿੰਸਾ ਹੋ ਚੁੱਕੀ ਹੈ। ਹਮਾਸ ਨੇ ਯਹੂਦੀਆਂ 'ਤੇ ਯਥਾ-ਸਥਿਤੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਅਲ-ਅਕਸਾ ਮਸਜਿਦ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਲਈ ਪਵਿੱਤਰ ਹੈ। ਯਹੂਦੀ ਇਸ ਜਗ੍ਹਾ ਨੂੰ ਟੈਂਪਲ ਮਾਉਂਟ ਕਹਿੰਦੇ ਹਨ। ਇਸ ਥਾਂ 'ਤੇ ਪਹਿਲਾਂ ਵੀ ਹਿੰਸਾ ਹੋ ਚੁੱਕੀ ਹੈ। ਹਮਾਸ ਨੇ ਯਹੂਦੀਆਂ 'ਤੇ ਯਥਾ-ਸਥਿਤੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਕੌਣ ਇਜ਼ਰਾਈਲ ਦਾ ਸਮਰਥਨ ਕਰਦਾ ਸੀ, ਕੌਣ ਇਸਦੇ ਵਿਰੁੱਧ ਸੀ?
ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਫੋਰਡ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਪੂਰਬੀ ਭੂਮੱਧ ਸਾਗਰ ਵਿੱਚ ਜਾਣ ਦਾ ਹੁਕਮ ਦਿੱਤਾ ਹੈ ਤਾਂ ਜੋ ਇਜ਼ਰਾਈਲ ਦੀ ਮਦਦ ਲਈ ਤਿਆਰ ਰਹਿਣ। ਇਸ ਬੇੜੇ ਵਿੱਚ ਕਈ ਜਹਾਜ਼ ਅਤੇ ਜੰਗੀ ਜਹਾਜ਼ ਸ਼ਾਮਲ ਹਨ। ਜਰਮਨੀ ਅਤੇ ਯੂਰਪੀਅਨ ਯੂਨੀਅਨ ਨੇ ਵੀ ਇਜ਼ਰਾਈਲ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਰੂਸ ਅਤੇ ਚੀਨ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਈਰਾਨ ਨੇ ਹਮਾਸ ਦਾ ਸਮਰਥਨ ਕੀਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
मशहूर पंजाबी सिंगर Garry Sandhu का ऑस्ट्रेलिया में लाइव शो हुआ खराब; व्यक्ति ने स्टेज पर चढ़कर पकड़ा गला
IndiGo Airlines : कोहरे के कारण बढ़ी यात्रियों की दिक्कतें; IndiGo ने जारी की एडवाइजरी
PM Modi in Brazil: G-20 शिखर सम्मेलन में शामिल होने ब्राजील पहुंचे पीएम मोदी, मंत्रोच्चारण के साथ हुआ जोरदार स्वागत